
ਦੋਵਾਂ ਨੇ 23 ਜੂਨ ਦੀ ਸ਼ਾਮ ਨੂੰ ਅਦਾਕਾਰਾ ਦੇ ਬਾਂਦਰਾ ਸਥਿਤ ਘਰ 'ਚ ਰਜਿਸਟਰਡ ਵਿਆਹ ਕਰਵਾਇਆ ਹੈ
Sonakshi Sinha-Zaheer Iqbal Marriage : ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਅੱਜ ਯਾਨੀ 23 ਜੂਨ ਨੂੰ ਆਪਣੇ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਸੋਨਾਕਸ਼ੀ ਸਿਨਹਾ ਨੇ ਜ਼ਹੀਰ ਇਕਬਾਲ ਨਾਲ ਆਪਣੇ ਵਿਆਹ ਦੀ ਪਹਿਲੀ ਤਸਵੀਰ ਵੀ ਪੋਸਟ ਕੀਤੀ ਹੈ। ਦੋਵਾਂ ਨੇ 23 ਜੂਨ ਦੀ ਸ਼ਾਮ ਨੂੰ ਅਦਾਕਾਰਾ ਦੇ ਬਾਂਦਰਾ ਸਥਿਤ ਘਰ 'ਚ ਰਜਿਸਟਰਡ ਵਿਆਹ ਕਰਵਾਇਆ ਹੈ।
ਵਿਆਹ ਰਜਿਸਟ੍ਰੇਸ਼ਨ ਕਰਵਾਉਣ ਤੋਂ ਪਹਿਲਾਂ ਉਨ੍ਹਾਂ ਦੀ ਮੰਗਣੀ ਹੋ ਗਈ ਸੀ। ਉਸ ਸਮੇਂ ਸੋਨਾਕਸ਼ੀ ਅਤੇ ਜ਼ਹੀਰ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਮੌਜੂਦ ਸਨ। ਹੁਣ ਸ਼ਾਮ ਨੂੰ ਸ਼ਿਲਪਾ ਸ਼ੈੱਟੀ ਦੇ ਰੈਸਟੋਰੈਂਟ ਬੈਸਟਨ 'ਚ ਗ੍ਰੈਂਡ ਵੈਡਿੰਗ ਰਿਸੈਪਸ਼ਨ ਹੈ, ਜਿਸ 'ਚ 1 ਹਜ਼ਾਰ ਲੋਕ ਸ਼ਿਰਕਤ ਕਰਨਗੇ। ਸੋਨਾਕਸ਼ੀ ਅਤੇ ਜ਼ਹੀਰ ਦੇ ਖਾਸ ਦਿਨ ਲਈ ਸਥਾਨ ਨੂੰ ਪੂਰੀ ਤਰ੍ਹਾਂ ਨਾਲ ਸਜਾਇਆ ਗਿਆ ਹੈ।
ਵਿਆਹ ਲਈ ਸੋਨਾਕਸ਼ੀ ਅਤੇ ਜ਼ਹੀਰ ਨੇ ਚੁਣਿਆ ਚਿੱਟੇ ਰੰਗ ਦਾ ਆਊਟਫਿੱਟ
ਸੋਨਾਕਸ਼ੀ ਸਿਨਹਾ ਨੇ ਜ਼ਹੀਰ ਇਕਬਾਲ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਸੋਨਾਕਸ਼ੀ ਸਿਨਹਾ ਦੁਆਰਾ ਪੋਸਟ ਕੀਤੀਆਂ ਗਈਆਂ ਤਸਵੀਰਾਂ ਵਿੱਚ ਉਹ ਚਿੱਟੇ ਰੰਗ ਦੀ ਸਾੜ੍ਹੀ, ਵਾਲਾਂ ਵਿੱਚ ਗਜਰਾ ਅਤੇ ਗਲੇ ਵਿੱਚ ਇੱਕ ਭਾਰੀ ਸੈੱਟ ਪਹਿਨੇ ਨਜ਼ਰ ਆ ਰਹੀ ਹੈ। ਉਥੇ ਹੀ ਜ਼ਹੀਰ ਇਕਬਾਲ ਚਿੱਟੇ ਕੁੜਤੇ 'ਚ ਨਜ਼ਰ ਆ ਰਹੇ ਹਨ। ਜ਼ਹੀਰ ਨੇ ਆਪਣੇ ਹੱਥ ਵਿੱਚ ਸੁਨਹਿਰੀ ਰੰਗ ਦੀ ਘੜੀ ਪਾਈ ਹੋਈ ਹੈ।