
ਰਾਸ਼ਟਰੀ ਫ਼ਿਲਮ ਪੁਰਸਕਾਰ ਇਸ ਸਾਲ ਦੇ ਅੰਤ ’ਚ ਇਕ ਸਮਾਗਮ ’ਚ ਪੇਸ਼ ਕੀਤੇ ਜਾਣਗੇ।
ਮੁੰਬਈ- ਬੀਤੇ ਦਿਨ 22 ਜੁਲਾਈ ਨੂੰ 68ਵਾਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ ਕੀਤਾ ਗਿਆ। ਇਸ ਸਾਲ 305 ਫ਼ਿਲਮਾਂ ਨੂੰ ਫ਼ੀਚਰ ਫ਼ਿਲਮ ਸ਼੍ਰੇਣੀ ’ਚ ਨਾਮਜ਼ਦਗੀ ਮਿਲੀ ਹੈ। ਇਹ ਪੁਰਸਕਾਰ ਸਾਲ 2020 ਲਈ ਦਿੱਤੇ ਗਏ ਹਨ। ਇਸ ਸਾਲ ਫ਼ੀਚਰ ਫ਼ਿਲਮ ਜਿਊਰੀ ਦੀ ਅਗਵਾਈ ਫ਼ਿਲਮ ਨਿਰਮਾਤਾ ਵਿਪੁਲ ਸ਼ਾਹ ਨੇ ਕੀਤੀ। ਪੁਰਸਕਾਰਾਂ ਦੀ ਘੋਸ਼ਣਾ ਜਿਊਰੀ ਮੈਂਬਰ ਧਰਮ ਗੁਲਾਟੀ ਨੇ ਕੀਤੀ। ਰਾਸ਼ਟਰੀ ਫ਼ਿਲਮ ਪੁਰਸਕਾਰ ਇਸ ਸਾਲ ਦੇ ਅੰਤ ’ਚ ਇਕ ਸਮਾਗਮ ’ਚ ਪੇਸ਼ ਕੀਤੇ ਜਾਣਗੇ।
ਇਹ ਐਵਾਰਡ ਕਈ ਮਸ਼ਹੂਰ ਅਦਾਕਾਰਾਂ ਨੂੰ ਮਿਲਿਆ ਹੈ ਜਿਹਨਾਂ ਵਿਚ ਅਜੇ ਦੇਵਗਨ ਦਾ ਨਾਮ ਵੀ ਸ਼ਾਮਲ ਹੈ। ਤੁਹਾਨੂੰ ਦੱਸ ਦਈਏ ਕਿ ਅਜੇ ਦੇਵਗਨ ਦਾ ਇਹ ਤੀਜਾ ਨੈਸ਼ਨਲ ਅਵਾਰਡ ਹੈ। ਦੇਵਗਨ ਨੂੰ ਇਹ ਐਵਾਰਡ ਤਾਨਾਜੀ: ਦਿ ਅਨਸੰਗ ਵਾਰੀਅਰ, ਸੂਰਿਆ (ਸੂਰਾਈ ਪੋਤਰੂ) ਫ਼ਿਲਮ ਲਈ ਮਿਲਿਆ ਹੈ। ਇਸ ਦੇ ਨਾਲ ਹੀ ਇਸ ਸਾਲ ਕਿਸੇ ਵੀ ਫ਼ਿਲਮ ਨੂੰ ਬੈਸਟ ਕ੍ਰਿਟਿਕਸ ਦਾ ਅਵਾਰਡ ਨਹੀਂ ਮਿਲਿਆ ਹੈ। ਕੋਰੋਨਾ ਮਹਾਮਾਰੀ ਕਾਰਨ ਕੋਈ ਦਾਖ਼ਲਾ ਨਹੀਂ ਆਇਆ ਹੈ।
ਭਾਰਤੀ ਸਿਨੇਮਾ ਦੀ ਪਹਿਲੀ ਅਦਾਕਾਰਾ ਦੇਵਿਕਾ ਰਾਣੀ ’ਤੇ ਆਧਾਰਿਤ ਕਿਸ਼ਵਰ ਦੇਸਾਈ ਦੀ ਕਿਤਾਬ ‘The Longest Kiss’ ਨੂੰ ਸਿਨੇਮਾ ’ਤੇ ਸਰਵੋਤਮ ਕਿਤਾਬ ਦਾ ਪੁਰਸਕਾਰ ਮਿਲਿਆ। ਵਿਸ਼ਾਲ ਭਾਰਦਵਾਜ ਨੇ ਡਿਜ਼ਨੀ ਪਲੱਸ ਹੌਟਸਟਾਰ ਦੀ ਦਸਤਾਵੇਜ਼ੀ 1232 ਕਿਲੋਮੀਟਰ ਦੇ ਗੀਤ ‘ਮਰੇਂਗੇ ਤੋ ਵਹੀ ਜਾ ਕਰ’ ਲਈ ਗੈਰ-ਫ਼ੀਚਰ ਸਰਵੋਤਮ ਸੰਗੀਤ ਨਿਰਦੇਸ਼ਨ ਦਾ ਪੁਰਸਕਾਰ ਜਿੱਤਿਆ।