
Jaswinder Bhalla News : ਉਨ੍ਹਾਂ ਦੇ ਹਰ ਡਾਇਲਾਗ ਦੀ ਗੂੰਜ ਸਰੋਤਿਆ ਦੇ ਮਨਾਂ 'ਚ ਹਮੇਸ਼ਾ ਤਾਜ਼ਾ ਰਹੇਗੀ
Jaswinder Bhalla News in Punjabi : 'ਗੰਦੀ ਔਲਾਦ ਨਾ ਮਜ਼ਾ ਨਾ ਸਵਾਦ', ਸਾਰੀ ਜ਼ਿੰਦਗੀ ਇਹਨਾਂ ਡਾਇਲਾਗਾਂ ਨਾਲ ਲੋਕਾਂ ਨੂੰ ਹਸਾਉਣ ਵਾਲੇ ਜਸਵਿੰਦਰ ਭੱਲਾ 65 ਸਾਲ ਦੀ ਉਮਰ ਵਿੱਚ ਅਦਾਕਾਰ ਪੰਜਾਬੀ ਸਿਨੇਮਾ ਪ੍ਰੇਮੀਆਂ ਨੂੰ ਅਲਵਿਦਾ ਕਹਿ ਗਏ ਹਨ। ਭੱਲਾ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰ ਦੱਸੇ ਜਾ ਰਹੇ ਸਨ। ਉਨ੍ਹਾਂ ਦੇ ਅਚਾਨਕ ਦੇਹਾਂਤ ਨੇ ਪੰਜਾਬੀ ਫਿਲਮ ਇੰਡਸਟਰੀ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ। ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਮੁਹਾਲੀ ਵਿਖੇ ਕੀਤਾ ਗਿਆ ਹੈ।
ਉਨ੍ਹਾਂ ਦੇ ਹਰ ਡਾਇਲਾਗ ਦੀ ਗੂੰਜ ਸਰੋਤਿਆ ਦੇ ਮਨਾਂ ’ਚ ਹਮੇਸ਼ਾ ਤਾਜ਼ਾ ਰਹੇਗੀ
ਕਾਮੇਡੀ ਦੇ ਵਿਲੱਖਣ ਅੰਦਾਜ਼ ਨਾਲ ਸਿਨੇਮਾ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਜਸਵਿੰਦਰ ਭੱਲਾ ਵੱਲੋਂ ਵੱਖ-ਵੱਖ ਫ਼ਿਲਮਾਂ ਵਿੱਚ ਬੋਲੇ ਡਾਇਲਾਗਾਂ ਦੀ ਯਾਦ ਵੀ ਉਨ੍ਹਾਂ ਦੇ ਚਾਹੁੰਣ ਵਾਲਿਆਂ ਦੇ ਮਨਾਂ ਵਿੱਚ ਹਮੇਸ਼ਾ ਤਾਜ਼ਾ ਰਹੇਗੀ, ਉਨ੍ਹਾਂ ਅਤਿ ਮਕਬੂਲ ਰਹੇ ਡਾਇਲਾਗ:
'ਗੰਦੀ ਔਲਾਦ ਨਾ ਮਜ਼ਾ ਨਾ ਸਵਾਦ' (ਫਿਲਮ ਕੈਰੀ ਆਨ ਜੱਟਾ)
'ਢਿੱਲੋਂ ਨੇ ਕਾਲਾ ਕੋਟ ਐਵੇਂ ਨੀਂ ਪਾਇਆ' ਫਿਲਮ ਕੈਰੀ ਆਨ ਜੱਟਾ)
'ਜੇ ਚੰਡੀਗੜ੍ਹ ਢਹਿ ਜੂ ਤਾਂ ਪਿੰਡਾਂ ਵਰਗਾ ਤਾਂ ਰਹਿ ਜੂ' (ਜੱਟ ਐਂਡ ਜੂਲੀਅਟ)
'ਮਾੜੀ ਸੋਚ ਤੇ ਪੈਰ ਦੀ ਮੋਚ, ਬੰਦੇ ਨੂੰ ਅੱਗੇ ਵਧਣ ਨਹੀਂ ਦਿੰਦੇ' (ਜੱਟ ਬੁਆਏਜ਼ ਪੁੱਤ ਜੱਟਾਂ ਦੇ)
'365 ਚਲਿੱਤਰ ਨਾਰ ਦੇ, ਸਾਰਾ ਸਾਲ ਬੰਦੇ ਨੂੰ ਮਾਰਦੇ' (ਲੱਕੀ ਦੀ ਅਣ ਲੱਕੀ ਸਟੋਰੀ)
'ਆਂਡੇ ਮੋਗੇ ਤੇ ਕੁੜ ਕੁੜ ਮਲੋਟ, ਮੈਂ ਤਾਂ ਭੰਨ ਦਉਂ ਬੁੱਲਾਂ ਨਾਲ ਅਖਰੋਟ' (ਚੱਕ ਦੇ ਫੱਟੇ)
'ਹਵੇਲੀ ਤੇ ਸਹੇਲੀ ਏਨੀ ਛੇਤੀ ਨਹੀਂ ਬਣਦੀ' (ਜਿਹਨੇ ਮੇਰਾ ਦਿਲ ਲੁੱਟਿਆ)
'ਇੱਕ ਤੇਰੀ ਅੜ੍ਹ ਭੰਨਣੀ, ਲੱਸੀ ਪੀਣ ਦਾ ਸ਼ੌਕ ਨਾ ਕੋਈ' (ਰੰਗੀਲੇ)
'ਜ਼ਮੀਨ ਬੰਜਰ ਤੇ ਔਲਾਦ ਕੰਜਰ, ਰੱਬ ਕਿਸੀ ਨੂੰ ਨਾ ਦੇਵੇ' (ਜੱਟ ਏਅਰਵੇਜ਼)
ਅਦਾਕਾਰੀ ਸਫ਼ਰ ਦਾ ਅਗਾਜ਼ ਕਰਨ ਵਾਲੇ ਜਸਵਿੰਦਰ ਭੱਲਾ ਨੇ ਪੰਜਾਬੀ ਸਿਨੇਮਾ ਦੀ ਤਰੱਕੀ 'ਚ ਸਾਲ 1998 'ਚ ਆਈ "ਦੁੱਲਾ ਭੱਟੀ" ਨਾਲ ਆਪਣਾ ਵੱਡਾ ਅਤੇ ਅਹਿਮ ਯੋਗਦਾਨ ਪਾਇਆ। ਜਿੰਨ੍ਹਾਂ ਦੇ ਕਰੀਅਰ ਨੂੰ ਸਥਾਪਤੀ ਵੱਲ ਵਧਾਉਣ ਦਾ ਮੁੱਢ 'ਮਾਹੌਲ ਠੀਕ ਹੈ' (1999) ਨੇ ਬੰਨ੍ਹਿਆ। ਉਪਰੰਤ ਪੜਾਅ ਦਰ ਪੜਾਅ ਸਾਹਮਣੇ ਆਈਆਂ ਕਾਮੇਡੀ 'ਜੀਜਾ ਜੀ', 'ਚੱਕਦੇ ਫੱਟੇ', 'ਮੇਲ ਕਰਾਂਦੇ ਰੱਬਾ', 'ਜਿਹਨੇ ਮੇਰਾ ਦਿਲ ਲੁੱਟਿਆ', 'ਜੱਟ ਐਂਡ ਜੂਲੀਅਟ', 'ਜੱਟ ਐਂਡ ਜੂਲੀਅਨ 2', 'ਕੈਰੀ ਆਨ ਜੱਟਾ', 'ਸਰਦਾਰ ਜੀ', 'ਸਰਦਾਰ ਜੀ 2', 'ਡੈਡੀ ਕੂਲ ਮੁੰਡੇ ਫੂਲ', 'ਵਿਆਹ 70 ਕਿਲੋਮੀਟਰ', 'ਕਰੈਜ਼ੀ ਟੱਬਰ', 'ਵੇਖ ਬਰਾਤਾਂ ਚੱਲੀਆਂ', 'ਬੈਂਡ ਵਾਜੇ', 'ਗੋਲਕ ਬੂਗਨੀ ਬੈਂਕ ਤੇ ਬਟੂਆ', 'ਮੈਰਿਜ ਪੈਲੇਸ', 'ਪਾਵਰ ਕੱਟ', 'ਕੈਰੀ ਆਨ ਜੱਟਾ-2', 'ਨੌਕਰ ਵਹੁਟੀ ਦਾ', "ਮਿਸਟਰ ਐਂਡ ਮਿਸਿਜ਼ 420 ਸੀਰੀਜ਼" ਫਿਲਮਾਂ ਨੇ ਉਨ੍ਹਾਂ ਨੂੰ ਮੋਹਰੀ ਕਤਾਰ ਅਦਾਕਾਰ ਵਜੋਂ ਪਹਿਚਾਣ ਅਤੇ ਉਨ੍ਹਾਂ ਦੇ ਫਿਲਮੀ ਕਰੀਅਰ ਨੂੰ ਹੋਰ ਪੁਖ਼ਤਗੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ।
ਜਸਵਿੰਦਰ ਭੱਲਾ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਜਲੰਧਰ ਦੂਰਦਰਸ਼ਨ ਤੋਂ ਕੀਤੀ
ਜਸਵਿੰਦਰ ਭੱਲਾ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਸਾਲ 1988 ਵਿੱਚ ਦੂਰਦਰਸ਼ਨ ਜਲੰਧਰ ਤੋਂ ਕੀਤੀ। ਜਿੰਨ੍ਹਾਂ ਦੇ ਨਿੱਜੀ ਜੀਵਨ ਵੱਲ ਨਜ਼ਰਸਾਨੀ ਕਰੀਏ ਤਾਂ ਨਿੱਜੀ ਜੀਵਨ ਉਨ੍ਹਾਂ ਦਾ ਵਿਆਹ ਪਰਮਦੀਪ ਭੱਲਾ ਨਾਲ ਹੋਇਆ ਹੈ, ਜੋ ਖ਼ੁਦ ਫਾਈਨ ਆਰਟਸ ਅਧਿਆਪਕ ਵਜੋਂ ਵਧੀਆ ਸੇਵਾਵਾਂ ਦੇਣ ਦਾ ਮਾਣ ਹਾਸਿਲ ਕਰ ਚੁੱਕੇ ਹਨ। ਇਨ੍ਹਾਂ ਦੇ ਘਰ ਬੇਟੀ ਅਰਸ਼ਦੀਪ ਕੌਰ ਭੱਲਾ ਅਤੇ ਬੇਟਾ ਪੁਖਰਾਜ ਭੱਲਾ ਨੇ ਜਨਮ ਲਿਆ, ਜੋ ਅੱਜਕੱਲ੍ਹ ਆਪਣੇ ਪਿਤਾ ਦੀਆਂ ਪਾਈਆਂ ਪੈੜਾਂ 'ਤੇ ਚੱਲਦਿਆਂ ਫ਼ਿਲਮ ਜਗਤ 'ਚ ਆਪਣੀ 'ਚ ਸਥਾਪਤੀ ਲਈ ਸੰਘਰਸ਼ਸ਼ੀਲ ਹਨ।
(For more news apart from Jaswinder Bhalla Sahib has many dialogues that will always be remembered audience News in Punjabi, stay tuned to Rozana Spokesman)