
ਐਤਵਾਰ ਦੀ ਸਵੇਰ ਬਾਲੀਵੁਡ ਲਈ ਇੱਕ ਬੁਰੀ ਖ਼ਬਰ ਲੈ ਕੇ ਆਈ।
ਮੁੰਬਈ : ਐਤਵਾਰ ਦੀ ਸਵੇਰ ਬਾਲੀਵੁਡ ਲਈ ਇੱਕ ਬੁਰੀ ਖ਼ਬਰ ਲੈ ਕੇ ਆਈ। ਮਸ਼ਹੂਰ ਫ਼ਿਲਮਕਾਰ ਕਲਪਨਾ ਲਾਜਮੀ ਦਾ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿਚ ਦੇਹਾਂਤ ਹੋ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਕਲਪਨਾ ਲਾਜਮੀ ਦੀ ਉਮਰ 64 ਸਾਲ ਸੀ। ਧਿਆਨ ਯੋਗ ਹੈ ਕਿ ਲਾਜਮੀ ਦੀ ਕਿਡਨੀ ਅਤੇ ਲੀਵਰ ਵਿਚ ਗੰਭੀਰ ਸਮੱਸਿਆ ਸੀ। 2017 ਵਿਚ ਹੀ ਉਨ੍ਹਾਂ ਨੂੰ ਕਿਡਨੀ ਦੇ ਕੈਂਸਰ ਦੇ ਬਾਰੇ ਪਤਾ ਲੱਗਿਆ ਸੀ। ਜਿਸ ਦੌਰਾਨ ਉਹਨਾਂ ਦੀ ਬਿਮਾਰੀ ਹੋਰ ਗੰਭੀਰ ਹੁੰਦੀ ਗਈ `ਤੇ ਅੰਤ ਉਹਨਾਂ ਨੂੰ ਮੌਤ ਨੂੰ ਗਲੇ ਲਗਾਉਣਾ ਪਿਆ।
You will be missed Kalpanaji.Was not your time to go..but may your heart now be at peace.????? . Those days while shooting Daman will be a treasured memory. #KalpanaLajmi Om Shanti. pic.twitter.com/mtteS4nAlZ
— Raveena Tandon (@TandonRaveena) September 23, 2018
ਕਿਹਾ ਜਾ ਰਹਿ ਹੈ ਕਿ ਉਨ੍ਹਾਂ ਦਾ ਅੰਤਮ ਸੰਸਕਾਰ ਅੱਜ ਦੁਪਹਿਰ ਸਾਢੇ ਬਾਰਾਂ ਵਜੇ ਓਸ਼ਿਵਾਰਾ ਸ਼ਮਸ਼ਾਨ ਭੂਮੀ ਵਿਚ ਕੀਤਾ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਅੰਗ ਕੰਮ ਕਰਨਾ ਬੰਦ ਕਰ ਚੁੱਕੇ ਸਨ। ਲਾਜਮੀ ਇੱਕ ਨਿਰਦੇਸ਼ਕ , ਨਿਰਮਾਤਾ ਅਤੇ ਪਟਕਥਾ ਲੇਖਕ ਸਨ। ਉਹ ਰਿਅਲਿਸਟਿਕ ਫ਼ਿਲਮਾਂ ਬਣਾਉਣ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦੀਆਂ ਫ਼ਿਲਮਾਂ ਆਮ ਤੌਰ ਉੱਤੇ ਔਰਤਾਂ 'ਤੇ ਕੇਂਦਰਿਤ ਰਹਿੰਦੀਆਂ ਸਨ। ਉਨ੍ਹਾਂ ਦੀਆਂ ਕੁਝ ਲੋਕਾਂ ਨੂੰ ਪਸੰਦੀ ਦੀਆਂ ਫ਼ਿਲਮਾਂ ਵਿਚ ਰੂਦਾਲੀ , ਦਮਨ , ਦਰਮਿਆਨ ਆਦਿ ਸ਼ਾਮਿਲ ਹੈ। ਬਤੋਰ ਨਿਰਦੇਸ਼ਕ ਲਾਜਮੀ ਦੀ ਆਖਰੀ ਫ਼ਿਲਮ 2006 ਵਿਚ ‘ਚਿੰਗਾਰੀ’ ਸੀ।
Our dear beloved friend Kalpana Lajmi has gone to a better place. RIP my darling Kalpan. I shall miss you so terribly.
— Soni Razdan (@Soni_Razdan) September 23, 2018
ਇਹ ਫ਼ਿਲਮ ਭੂਪੇਨ ਹਜਾਰਿਕਾ ਦੇ ਉਪੰਨਿਆਸ ‘ਦ ਪ੍ਰਾਸਟੀਟਿਊਟ ਐਂਡ ਦ ਪੋਸਟਮੈਨ’ ਉੱਤੇ ਆਧਾਰਿਤ ਸੀ। ਕਲਪਨਾ ਲਾਜਮੀ ਨੇ ਸ਼ਿਆਮ ਬੇਨੇਗਲ ਦੇ ਨਾਲ ਸਹਾਇਕ ਨਿਰਦੇਸ਼ਕ ਦੇ ਰੂਪ ਵਿਚ ਆਪਣਾ ਸਫਰ ਸ਼ੁਰੂ ਕੀਤਾ ਸੀ। ਇੱਕ ਡਾਇਰੈਕਟਰ ਦੇ ਰੂਪ ਵਿਚ ਉਨ੍ਹਾਂ ਦੀ ਪਹਿਲੀ ਫ਼ਿਲਮ ਸੀ - ਇੱਕ ਪਲ। ਇਹ ਫ਼ਿਲਮ 1986 ਵਿਚ ਆਈ ਸੀ। ਇਸ ਫ਼ਿਲਮ ਵਿਚ ਸ਼ਬਾਨਾ ਆਜ਼ਮੀ ਅਤੇ ਨਸੀਰੁੱਦੀਨ ਸ਼ਾਹ ਲੀਡ ਰੋਲ ਵਿੱਚ ਸਨ। ਇਸ ਫ਼ਿਲਮ ਨੂੰ ਉਨ੍ਹਾਂ ਨੇ ਪ੍ਰੋਡਿਊਸ ਵੀ ਕੀਤਾ ਸੀ ਅਤੇ ਗੁਲਜ਼ਾਰ ਸਾਹਿਬ ਦੇ ਨਾਲ ਮਿਲ ਕੇ ਉਨ੍ਹਾਂ ਨੇ ਸਕਰੀਨਪਲੇਅ ਵੀ ਲਿਖਿਆ।
फिल्म निर्माता, निर्देशक व पटकथा लेखक कल्पना लाजमी का मुंबई के अस्पताल में निधन। लंबे समय से किडनी कैंसर व लीवर से पीड़ित थीं 64 वर्षीय #kalpnalajmi। रूदाली, दमन, दरमियान उनकी लोकप्रिय फिल्म। कई #Bollywood स्टार्स मिलकर उठा रहे थे डायलिसिस का खर्च। सभी ने जताया दुख। #rudaali pic.twitter.com/Qut4HqVCdo
— FourthPillarindia (@FPindiaNews) September 23, 2018
ਕਲਪਨਾ ਲਾਜਮੀ ਦੇ ਭਾਈ ਦੇਵ ਲਾਜਮੀ ਦੇ ਮੁਤਾਬਕ ਉਨ੍ਹਾਂ ਦਾ ਸਵੇਰੇ ਸਾੜ੍ਹੇ ਚਾਰ ਵਜੇ ਅੰਬਾਨੀ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹਨਾ ਦਾ ਕਿਡਨੀ ਅਤੇ ਲੀਵਰ ਦੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਬਾਲੀਵੁਡ ਵਿਚ ਸੋਗ ਦੀ ਲਹਿਰ ਦੋੜ ਗਈ ਹੈ। ਕਈ ਫ਼ਿਲਮ ਸਟਾਰਸ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦੇ ਰਹੇ ਹਨ। ਕਲਪਨਾ ਲਾਜਮੀ ਦੀ ਮਾਂ ਮਸ਼ਹੂਰ ਪੇਂਟਰ ਲਲਿਤਾ ਲਾਜਮੀ ਸਨ ਅਤੇ ਉਹ ਐਕਟਰ ਗੁਰੂ ਦੱਤ ਦੀ ਭਤੀਜੀ ਵੀ ਸਨ। ਕਲਾ ਅਤੇ ਸਿਨੇਮਾ ਉਨ੍ਹਾਂ ਦੇ ਰਗਾਂ ਵਿੱਚ ਸੀ ਅਤੇ ਉਨ੍ਹਾਂ ਨੇ ਆਪਣੀ ਤਰ੍ਹਾਂ ਦੀ ਕੁੱਝ ਵੱਖ ਫ਼ਿਲਮਾਂ ਵੀ ਬਣਾਈਆਂ ਸਨ।