Aamir Khan Film 'Laapataa Ladies' : ਆਮਿਰ ਖਾਨ ਦੀ ਫਿਲਮ 'ਲਾਪਤਾ ਲੇਡੀਜ਼' ਨੂੰ ਆਸਕਰ 2025 'ਚ ਭਾਰਤ ਦੀ ਐਂਟਰੀ ਮਿਲੀ

By : BALJINDERK

Published : Sep 23, 2024, 2:02 pm IST
Updated : Sep 23, 2024, 8:39 pm IST
SHARE ARTICLE
Film 'Laapataa Ladies'
Film 'Laapataa Ladies'

Aamir Khan Film 'Laapataa Ladies' : ਵਿਦੇਸ਼ੀ ਫਿਲਮ ਸ਼੍ਰੇਣੀ 'ਚ ਅਧਿਕਾਰਤ ਐਂਟਰੀ, ਦੇਸ਼ ਤੋਂ ਭੇਜੀਆਂ 29 ਫਿਲਮਾਂ

Aamir Khan Film 'Laapataa Ladies' : ਚੇਨਈ : ਕਿਰਨ ਰਾਓ ਦੀ ਫਿਲਮ ‘ਲਾਪਤਾ ਲੇਡੀਜ਼’ ਨੂੰ ਆਸਕਰ 2025 ਲਈ ਭਾਰਤ ਦੀ ਅਧਿਕਾਰਤ ਐਂਟਰੀ ਵਜੋਂ ਚੁਣਿਆ ਗਿਆ ਹੈ। ਫਿਲਮ ਫੈਡਰੇਸ਼ਨ ਆਫ ਇੰਡੀਆ ਨੇ ਸੋਮਵਾਰ ਨੂੰ ਇੱਥੇ ਇਹ ਐਲਾਨ ਕੀਤਾ। ਇਸ ਹਿੰਦੀ ਫਿਲਮ ਨੂੰ ਬਾਲੀਵੁੱਡ ਹਿੱਟ ਫਿਲਮ ‘ਐਨੀਮਲ’, ਮਲਿਆਲਮ ਕੌਮੀ ਪੁਰਸਕਾਰ ਜੇਤੂ ‘ਅੱਟਮ’ ਅਤੇ ਕਾਨਸ ਫਿਲਮ ਫੈਸਟੀਵਲ ਜੇਤੂ ‘ਆਲ ਵੀ ਇਮੇਜਿਨ ਐਜ਼ ਲਾਈਟ’ ਸਮੇਤ 29 ਫਿਲਮਾਂ ’ਚੋਂ ਚੁਣਿਆ ਗਿਆ ਹੈ। 

ਅਸਾਮੀ ਫਿਲਮ ਨਿਰਦੇਸ਼ਕ ਜਾਹਨੂ ਬਰੂਆ ਦੀ ਅਗਵਾਈ ਵਾਲੀ 13 ਮੈਂਬਰੀ ਚੋਣ ਕਮੇਟੀ ਨੇ ਆਮਿਰ ਖਾਨ ਅਤੇ ਕਿਰਨ ਰਾਓ ਵਲੋਂ ਨਿਰਮਿਤ ਫਿਲਮ ‘ਲਾਪਤਾ ਲੇਡੀਜ਼’ ਨੂੰ ਅਕੈਡਮੀ ਅਵਾਰਡਜ਼ ’ਚ ਬਿਹਤਰੀਨ ਕੌਮਾਂਤਰੀ ਫਿਲਮ ਸ਼੍ਰੇਣੀ ਲਈ ਸਰਬਸੰਮਤੀ ਨਾਲ ਚੁਣਿਆ ਹੈ। ਇਸ ਸ਼੍ਰੇਣੀ ਵਿਚ ਸ਼ਾਮਲ ਹੋਣ ਦੀ ਦੌੜ ਵਿਚ 29 ਫਿਲਮਾਂ ਵਿਚੋਂ ਹਿੰਦੀ ਵਿਚ ‘ਸ਼੍ਰੀਕਾਂਤ’, ਤਾਮਿਲ ਡਰਾਮਾ ‘ਵਾਜ਼ਹਾਈ’ ਅਤੇ ‘ਤੰਗਲਾਨ’ ਅਤੇ ਮਲਿਆਲਮ ਫਿਲਮ ‘ਉਲੋਜ਼ੁੱਕੂ’ ਸ਼ਾਮਲ ਵੀ ਸਨ। 

ਮਾਰਚ ’ਚ ਰਿਲੀਜ਼ ਹੋਈ ‘ਲਾਪਤਾ ਲੇਡੀਜ਼’ 2001 ’ਚ ਪੇਂਡੂ ਭਾਰਤ ’ਚ ਦੋ ਲਾੜੀਆਂ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ, ਜਿਨ੍ਹਾਂ ਦੀ ਰੇਲ ਯਾਤਰਾ ਦੌਰਾਨ ਅਦਲਾ-ਬਦਲੀ ਹੋ ਜਾਂਦੀ ਹੈ। ਫਿਲਮ ਦਾ ਨਿਰਮਾਣ ਰਾਓ ਦੇ ਕਿੰਡਲਿੰਗ ਪ੍ਰੋਡਕਸ਼ਨ, ਆਮਿਰ ਖਾਨ ਪ੍ਰੋਡਕਸ਼ਨ ਅਤੇ ਜਿਓ ਸਟੂਡੀਓਜ਼ ਨੇ ਕੀਤਾ ਹੈ। 

ਰਾਓ ਨੇ ਕਿਹਾ ਕਿ ਉਹ ‘ਬਹੁਤ ਸਨਮਾਨਿਤ ਅਤੇ ਖੁਸ਼’ ਹੈ ਕਿ ਉਸ ਦੀ ਫਿਲਮ 97ਵੇਂ ਅਕੈਡਮੀ ਅਵਾਰਡਾਂ ’ਚ ਭਾਰਤ ਦੀ ਨੁਮਾਇੰਦਗੀ ਕਰੇਗੀ। ਉਨ੍ਹਾਂ ਕਿਹਾ, ‘‘ਸਿਨੇਮਾ ਹਮੇਸ਼ਾ ਦਿਲਾਂ ਨੂੰ ਜੋੜਨ, ਸਰਹੱਦਾਂ ਨੂੰ ਪਾਰ ਕਰਨ ਅਤੇ ਅਰਥਪੂਰਨ ਸੰਵਾਦ ਸ਼ੁਰੂ ਕਰਨ ਦਾ ਇਕ ਤਾਕਤਵਰ ਜ਼ਰੀਆ ਰਿਹਾ ਹੈ। ਮੈਨੂੰ ਉਮੀਦ ਹੈ ਕਿ ਇਹ ਫਿਲਮ ਭਾਰਤ ਵਾਂਗ ਦੁਨੀਆਂ ਭਰ ਦੇ ਦਰਸ਼ਕਾਂ ਨੂੰ ਆਕਰਸ਼ਿਤ ਕਰੇਗੀ।’’

ਸਾਲ 2002 ’ਚ ਆਮਿਰ ਖਾਨ ਸਟਾਰਰ ਫਿਲਮ ‘ਲਗਾਨ’ ਤੋਂ ਬਾਅਦ ਕਿਸੇ ਵੀ ਭਾਰਤੀ ਫਿਲਮ ਨੂੰ ਆਸਕਰ ’ਚ ਬਿਹਤਰੀਨ ਕੌਮਾਂਤਰੀ ਫੀਚਰ ਫਿਲਮ ਲਈ ਨਾਮਜ਼ਦ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਨਰਗਿਸ ਸਟਾਰਰ ‘ਮਦਰ ਇੰਡੀਆ’ ਅਤੇ ਮੀਰਾ ਨਾਇਰ ਦੀ ‘ਸਲਾਮ ਬੰਬੇ’ ਹੀ ਆਖਰੀ ਪੰਜ ਫਿਲਮਾਂ ’ਚ ਜਗ੍ਹਾ ਬਣਾ ਸਕੀਆਂ ਸਨ। ਪਿਛਲੇ ਸਾਲ ਮਲਿਆਲਮ ਸੁਪਰਹਿੱਟ ਫਿਲਮ ‘2018: ਐਵਰੀਵਰੀਵਨ ਇਜ਼ ਏ ਹੀਰੋ’ ਭਾਰਤ ਦੀ ਅਧਿਕਾਰਤ ਤੌਰ ’ਤੇ ਆਸਕਰ ਲਈ ਪੇਸ਼ ਕੀਤੀ ਗਈ ਸੀ। 

ਫਿਲਮ ਦੀ ਕਹਾਣੀ ਕੀ ਹੈ?

ਫਿਲਮ ਦੀ ਕਹਾਣੀ ਪੇਂਡੂ ਖੇਤਰ ਤੋਂ ਸ਼ੁਰੂ ਹੁੰਦੀ ਹੈ। ਪਿੰਡ ਵਿਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਦੋ ਨੌਜਵਾਨ ਆਪਣੀਆਂ ਦੁਲਹਨਾਂ ਨਾਲ ਰੇਲਗੱਡੀ ਵਿੱਚ ਸਵਾਰ ਹੋਏ। ਦੋਵੇਂ ਲਾੜੀਆਂ ਦੇ ਮੂੰਹ 'ਤੇ ਪਰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਚਿਹਰੇ ਨਜ਼ਰ ਨਹੀਂ ਆ ਰਹੇ ਹਨ। ਸਫ਼ਰ ਖਤਮ ਹੋਣ ਤੋਂ ਬਾਅਦ, ਦੋਵੇਂ ਲਾੜੀਆਂ ਹੇਠਾਂ ਉਤਰ ਕੇ ਕਿਤੇ ਗਾਇਬ ਹੋ ਜਾਂਦੀਆਂ ਹਨ। ਇੱਕ ਨੌਜਵਾਨ 'ਦੀਪਕ' ਗਲਤੀ ਨਾਲ ਦੂਜੀ ਦੁਲਹਨ 'ਪੁਸ਼ਪਾ' ਨੂੰ ਆਪਣੇ ਘਰ ਲੈ ਆਇਆ। ਉਸ ਦੀ ਅਸਲੀ ਪਤਨੀ 'ਫੂਲ' ਸਟੇਸ਼ਨ 'ਤੇ ਹੀ ਰਹਿ ਜਾਂਦੀ ਹੈ । ਜੇ ਲਾੜੀ ਨੇ ਪਰਦਾ ਨਾ ਪਾਇਆ ਹੁੰਦਾ, ਤਾਂ ਸ਼ਾਇਦ ਉਹ ਗਾਇਬ ਨਾ ਹੁੰਦੀਆਂ। ਫਿਲਮ ਦੀ ਬਣਤਰ ਇਸੇ ਮਾਨਸਿਕਤਾ ਦੇ ਆਧਾਰ 'ਤੇ ਲਿਖੀ ਗਈ ਹੈ।

1

ਫ਼ਿਲਮ ਵਿੱਚ ਨਿਤਾਂਸ਼ੀ ਗੋਇਲ, ਪ੍ਰਤਿਭਾ ਰਾਂਤਾ, ਸਪਸ਼ ਸ਼੍ਰੀਵਾਸਤਵ, ਰਵੀ ਕਿਸ਼ਨ ਅਤੇ ਛਾਇਆ ਕਦਮ ਵਰਗੇ ਕਲਾਕਾਰ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਭਾਸਕਰ ਝਾਅ, ਦੁਰਗੇਸ਼ ਕੁਮਾਰ, ਗੀਤਾ ਅਗਰਵਾਲ, ਪੰਕਜ ਸ਼ਰਮਾ, ਰਚਨਾ ਗੁਪਤਾ, ਅਬੀਰ ਜੈਨ, ਕੀਰਤੀ ਜੈਨ, ਦਾਊਦ ਹੁਸੈਨ, ਪ੍ਰਾਂਜਲ ਪਟੇਰੀਆ, ਸਮਰਥ ਹੋਹਰ, ਸਤੇਂਦਰ ਸੋਨੀ, ਰਵੀ ਕਪਾਡੀਆ ਅਤੇ ਕਿਸ਼ੋਰ ਸੋਨੀ ਵਰਗੇ ਕਲਾਕਾਰ ਵੀ ਹਨ।

ਇਸ ਫਿਲਮ ਦੀ ਕਹਾਣੀ ਬਿਪਬਲ ਗੋਸਵਾਮੀ ਦੀ ਹੈ ਅਤੇ ਇਸ ਦਾ ਸਕ੍ਰੀਨਪਲੇਅ ਅਤੇ ਡਾਇਲਾਗ ਸਨੇਹਾ ਦੇਸਾਈ ਨੇ ਲਿਖੇ ਹਨ। ਫਿਲਮ ਦਾ ਸੰਗੀਤ ਰਾਮ ਸੰਪਤ ਨੇ ਦਿੱਤਾ ਹੈ। ਇਸ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਇਸ ਦੇ ਗੀਤਕਾਰ ਸਵਾਨੰਦ ਕਿਰਕੀਰੇ, ਪ੍ਰਸ਼ਾਂਤ ਪਾਂਡੇ ਅਤੇ ਦਿਵਯੰਧੀ ਸ਼ਰਮਾ ਹਨ।

(For more news apart from  Aamir Khan's film 'Laapataa Ladies' gets India's entry in Oscars 2025 News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement