
Diljit Dosanjh & Ed Sheeran Video: ਦਰਸ਼ਕ ਵੀ ਹੋ ਗਏ ਨੱਚਣ ਨੂੰ ਮਜਬੂਰ
Diljit Dosanjh & Ed Sheeran Video News: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਹਾਲੀਵੁੱਡ ਗਾਇਕ ਐਡ ਸ਼ੀਰਨ ਨੇ ਇੱਕ ਵਾਰ ਫਿਰ ਸਟੇਜ 'ਤੇ ਆਪਣੀ ਗਾਇਕੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ ਦਰਅਸਲ, ਐਡ ਸ਼ੀਰਨ ਨੇ ਹਾਲ ਹੀ ਵਿੱਚ ਬਰਮਿੰਘਮ ਵਿੱਚ ਦਿਲਜੀਤ ਦੇ ਚੱਲ ਰਹੇ ਸ਼ੋਅ ਵਿਚ ਸ਼ਿਰਕਤ ਕੀਤੀ। ਜਿੱਥੇ ਉਸ ਨੇ ਲਾਈਵ ਦਰਸ਼ਕਾਂ ਦੇ ਸਾਹਮਣੇ ਆਪਣੀ ਪਰਫਾਰਮੈਂਸ ਦਿੱਤੀ, ਜਿਸ ਨੇ ਪ੍ਰਸ਼ੰਸਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।
ਦੋਵਾਂ ਸਿਤਾਰਿਆਂ ਨੇ ਇਸ ਦਾ ਵੀਡੀਓ ਆਪਣੇ ਇੰਸਟਾਗ੍ਰਾਮ ਪੇਜ 'ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤਾ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਵੀਡੀਓ 'ਚ ਦਿਲਜੀਤ ਆਪਣੇ ਪੰਜਾਬੀ ਅੰਦਾਜ਼ 'ਚ ਐਡ ਨੂੰ ਸਟੇਜ 'ਤੇ ਬੁਲਾਉਂਦੇ ਹੋਏ ਕਹਿੰਦੇ ਹਨ, ਐਡ ਸ਼ੀਰਨ ਆ ਗਿਆ ਓਏ। ਇਸ ਤੋਂ ਬਾਅਦ ਦਰਸ਼ਕਾਂ ਦੀਆਂ ਚੀਕਾਂ ਸੁਣੀਆਂ ਜਾ ਸਕਦੀਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਦਿਲਜੀਤ ਵ੍ਹਾਈਟ ਲੁੱਕ 'ਚ ਨਜ਼ਰ ਆਏ ਜਦੋਂਕਿ ਐਡ ਨੇ ਕੈਜ਼ੂਅਲ ਸਟਾਈਲ ਕੀਤਾ।