
Animal Movie: ਫਿਲਮ ਵਿਚ ਇਕ ਪੰਜਾਬੀ ਗੀਤ ਹੋਇਆ ਰਿਲੀਜ਼
B Praak sing a song in Animal movie: ਅਭਿਨੇਤਾ ਰਣਬੀਰ ਕਪੂਰ ਅਤੇ ਅਨਿਲ ਕਪੂਰ ਸਟਾਰਰ ਫਿਲਮ 'ਐਨੀਮਲ' ਲਗਾਤਾਰ ਸੁਰਖੀਆਂ 'ਚ ਹੈ। ਜਦੋਂ ਤੋਂ ਨਿਰਮਾਤਾਵਾਂ ਨੇ ਇਸ ਫਿਲਮ ਦਾ ਟੀਜ਼ਰ ਅਤੇ ਗੀਤ ਰਿਲੀਜ਼ ਕੀਤੇ ਹਨ, ਉਦੋਂ ਤੋਂ ਹੀ ਦਰਸ਼ਕਾਂ 'ਚ ਕਾਫੀ ਉਤਸੁਕਤਾ ਹੈ। ਹੁਣ ਇਸ ਫਿਲਮ ਨੂੰ ਲੈ ਕੇ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਫਿਲਮ ਦਾ ਕਲਾਈਮੈਕਸ ਗੀਤ ਜਲਦ ਹੀ ਰਿਲੀਜ਼ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਗਾਇਕ ਬੀ ਪਰਾਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਤਸਵੀਰਾਂ ਸ਼ੇਅਰ ਕਰਕੇ ਆਉਣ ਵਾਲੇ ਕਲਾਈਮੈਕਸ ਗੀਤ ਦੇ ਪੂਰਾ ਹੋਣ ਦੀ ਜਾਣਕਾਰੀ ਦਿੱਤੀ ਹੈ।
ਬੀ ਪਰਾਕ ਪੋਸਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਫਿਲਮ ਦੇ ਪੋਸਟਰ ਦੇ ਨਾਲ ਸਟੂਡੀਓ ਤੋਂ ਆਪਣੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਉਨ੍ਹਾਂ ਲਿਖਿਆ, 'ਰਣਬੀਰ ਕਪੂਰ ਦੀ ਫਿਲਮ 'ਐਨੀਮਲ' 'ਚ ਸਾਡਾ ਗੀਤ ਪੂਰਾ ਹੋ ਗਿਆ ਹੈ। ਸਾਡਾ ਸੁਪਨਾ ਸੀ ਕਿ ਅਸੀਂ ਰਣਬੀਰ ਕਪੂਰ ਅਤੇ ਸੰਦੀਪ ਰੈਡੀ ਵੰਗਾ ਲਈ ਗੀਤ ਪੇਸ਼ ਕਰੀਏ ਅਤੇ ਵਿਸ਼ਵਾਸ ਕਰਨਾ ਕਿ ਇਹ ਗੀਤ ਤੁਹਾਨੂੰ ਬਹੁਤ ਭਾਵੁਕ ਕਰ ਦੇਵੇਗਾ। ਬੀ ਪਰਾਕ ਨੇ ਅੱਗੇ ਦੱਸਿਆ। ਫਿਲਮ 'ਐਨੀਮਲ' ਦਾ ਇਹ ਕਲਾਈਮੈਕਸ ਗੀਤ ਗਾਇਕ ਜਾਨੀ ਨੇ ਲਿਖਿਆ ਹੈ, ਇਹ ਪਿਉ-ਪੁੱਤ ਦੇ ਖੂਬਸੂਰਤ ਰਿਸ਼ਤੇ 'ਤੇ ਆਧਾਰਿਤ ਹੈ। ਮੈਂ ਇਸ ਕਲਾਈਮੈਕਸ ਗੀਤ ਲਈ ਬਹੁਤ ਉਤਸ਼ਾਹਿਤ ਹਾਂ।
ਦੱਸ ਦੇਈਏ ਕਿ ਫਿਲਮ ਦਾ ਇਕ ਪੰਜਾਬੀ ਗੀਤ ਰਿਲੀਜ਼ ਹੋ ਗਿਆ ਹੈ। ਗੀਤ ਦਾ ਨਾਂ ਅਰਜੁਨ ਵੈਲੀ ਹੈ ਤੇ ਇਸ ਨੂੰ ਭੁਪਿੰਦਰ ਬੱਬਲ ਨੇ ਗਾਇਆ ਹੈ। ਭੁਪਿੰਦਰ ਬੱਬਲ ਦੀ ਦਮਦਾਰ ਆਵਾਜ਼, ਉਸ ਵਲੋਂ ਲਿਖੇ ਗੀਤ ਤੇ ਮਨਨ ਭਾਰਦਵਾਜ ਦੀ ਸ਼ਾਨਦਾਰ ਰਚਨਾ ਨਾਲ ਇਹ ਟਰੈਕ ਫ਼ਿਲਮ ’ਚ ਨਿਭਾਏ ਗਏ ਰਣਬੀਰ ਕਪੂਰ ਦੇ ਕਿਰਦਾਰ ਦੇ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ।
ਰਣਬੀਰ ਕਪੂਰ ਦੀ ਆਉਣ ਵਾਲੀ ਫਿਲਮ 'ਐਨੀਮਲ' ਇਸ ਸਾਲ ਦੀ ਸਭ ਤੋਂ ਉਡੀਕੀ ਜਾ ਰਹੀ ਫਿਲਮਾਂ 'ਚੋਂ ਇਕ ਹੈ। ਖਬਰਾਂ ਮੁਤਾਬਕ 'ਐਨੀਮਲ' ਇਕ ਖੂਨੀ ਗੈਂਗਸਟਰ ਡਰਾਮਾ ਫਿਲਮ ਹੈ। ਫਿਲਮ 'ਚ ਰਣਬੀਰ ਤੋਂ ਇਲਾਵਾ ਬੌਬੀ ਦਿਓਲ, ਤ੍ਰਿਪਤੀ ਡਿਮਰੀ ਅਤੇ ਰਸ਼ਮਿਕਾ ਮੰਡਾਨਾ ਮੁੱਖ ਭੂਮਿਕਾਵਾਂ 'ਚ ਹਨ। 'ਐਨੀਮਲ' ਦਾ ਨਿਰਦੇਸ਼ਨ ਸੰਦੀਪ ਰੈੱਡੀ ਵਾਂਗਾ ਨੇ ਕੀਤਾ ਹੈ। ਰਣਬੀਰ ਕਪੂਰ ਸਟਾਰਰ ਫਿਲਮ 'ਐਨੀਮਲ' 1 ਦਸੰਬਰ ਨੂੰ ਹਿੰਦੀ, ਤਾਮਿਲ, ਤੇਲਗੂ ਅਤੇ ਮਲਿਆਲਮ 'ਚ ਰਿਲੀਜ਼ ਹੋਵੇਗੀ।