
ਨਿਰਮਾਤਾਵਾਂ ਨੇ ਸ਼ੁੱਕਰਵਾਰ ਨੂੰ ਕੀਤਾ ਐਲਾਨ
ਨਵੀਂ ਦਿੱਲੀ: ਅਦਾਕਾਰ ਸੰਨੀ ਦਿਓਲ ਦੀ ਫਿਲਮ 'ਜਾਟ' 10 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਨਿਰਮਾਤਾਵਾਂ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਮਿਥਰੀ ਮੂਵੀ ਮੇਕਰਸ ਅਤੇ ਪੀਪਲ ਮੀਡੀਆ ਫੈਕਟਰੀ ਦੁਆਰਾ ਨਿਰਮਿਤ, ਇਹ ਐਕਸ਼ਨ ਫਿਲਮ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ।
'ਡੌਨ ਸੀਨੂ', 'ਬਾਡੀਗਾਰਡ', 'ਬਾਲੂਪੂ' ਅਤੇ 'ਵੀਰਾ ਸਿਮਹਾ ਰੈਡੀ' ਵਰਗੀਆਂ ਫਿਲਮਾਂ ਦੇ ਮਸ਼ਹੂਰ ਨਿਰਦੇਸ਼ਕ ਗੋਪੀਚੰਦ ਮਾਲੀਨੇਨੀ ਨੇ ਫਿਲਮ 'ਜਾਟ' ਦਾ ਨਿਰਦੇਸ਼ਨ ਕੀਤਾ ਹੈ।ਪ੍ਰੋਡਕਸ਼ਨ ਕੰਪਨੀ ਪੀਪਲ ਮੀਡੀਆ ਫੈਕਟਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਲਿਖਿਆ, "ਅਦਾਕਾਰ ਸੰਨੀ ਦਿਓਲ ਵੱਡੇ ਪਰਦੇ 'ਤੇ ਆ ਰਹੇ ਹਨ। ਫਿਲਮ 'ਜਾਟ' 10 ਅਪ੍ਰੈਲ ਨੂੰ ਹਿੰਦੀ, ਤੇਲਗੂ ਅਤੇ ਤਾਮਿਲ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ। ਦਿਓਲ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਫਿਲਮ ਦੀ ਰਿਲੀਜ਼ ਮਿਤੀ ਦਾ ਐਲਾਨ ਵੀ ਕੀਤਾ।
ਅਦਾਕਾਰ ਦੀ ਆਖਰੀ ਫਿਲਮ 'ਗਦਰ 2' ਨੇ ਬਾਕਸ ਆਫਿਸ 'ਤੇ ਰਿਕਾਰਡ ਕਮਾਈ ਕੀਤੀ ਸੀ। ਫਿਲਮ 'ਜਾਟ' ਵਿੱਚ ਰਣਦੀਪ ਹੁੱਡਾ, ਵਿਨੀਤ ਕੁਮਾਰ ਸਿੰਘ, ਸੈਯਾਮੀ ਖੇਰ ਅਤੇ ਰੇਜੀਨਾ ਕੈਸੈਂਡਰਾ ਵਰਗੇ ਅਦਾਕਾਰ ਵੀ ਨਜ਼ਰ ਆਉਣਗੇ।