ਨਾਗਿਨ ਦੇ 'ਬ੍ਰਹਮਾਸਤਰ' ਨੇ ਫ਼ੈਨਜ਼ ਤੋਂ ਲੁਟੀ ਵਾਹ ਵਾਹੀ  
Published : Mar 24, 2018, 12:22 pm IST
Updated : Mar 24, 2018, 4:10 pm IST
SHARE ARTICLE
Mouni Roy
Mouni Roy

ਮੌਨੀ ਨੇ ਹਾਲ ਹੀ 'ਚ ਇਕ ਅਜਿਹਾ 'ਬ੍ਰਹਮਾਸਤਰ' ਛੱਡਿਆ ਜਿਸ ਨੇ ਮੌਨੀ ਦੇ ਫ਼ੈਨਜ਼ ਹੈਰਾਨ ਹੋ ਗਏ ਹਨ।

ਟੀ.ਵੀ.ਦੀ ਦੁਨੀਆਂ 'ਚ ਨਾਗਿਨ ਬਣ ਕੇ ਮਸ਼ਹੂਰ ਹੋਈ ਅਦਾਕਾਰਾ ਮੌਨੀ ਰਾਏ ਜਿਥੇ ਖਿਲਾੜੀ ਅਕਸ਼ੈ ਕੁਮਾਰ ਨਾਲ ਫ਼ਿਲਮ ਗੋਲ੍ਡ ਰਾਹੀਂ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ । ਉੱਥੇ ਹੀ ਮੌਨੀ ਨੇ ਹਾਲ ਹੀ 'ਚ ਇਕ ਅਜਿਹਾ 'ਬ੍ਰਹਿਮਾਸਤਰ' ਛੱਡਿਆ ਜਿਸ ਨੇ ਮੌਨੀ ਦੇ ਫ਼ੈਨਜ਼ ਹੈਰਾਨ ਹੋ ਗਏ ਹਨ। ਜੀ ਹਾਂ , ਮੌਨੀ ਗੋਲ੍ਡ ਫ਼ਿਲਮ ਦੇ ਨਾਲ ਨਾਲ ਆਪਣੀ ਦੂਜੀ ਫ਼ਿਲਮ  'ਬ੍ਰਹਿਮਾਸਤਰ' ਦੀ ਸ਼ੂਟਿੰਗ ਕਰ ਰਹੀ ਹੈ ਜੋ ਕਿ ਬੁਲਗਾਰੀਆ 'ਚ ਚੱਲ ਰਹੀ ਹੈ। ਇਸ ਫ਼ਿਲਮ 'ਚ ਮੌਨੀ ਰਾਏ ਅਦਾਕਾਰ ਰਣਬੀਰ ਕਪੂਰ, ਆਲੀਆ ਭੱਟ ਤੇ ਅਮਿਤਾਭ ਬੱਚਨ ਸਰੀਖ਼ੇ  ਸਿਤਾਰਿਆਂ ਨਾਲ ਕੰਮ ਕਰਨ ਜਾ ਰਹੀ ਹੈ। 'Brahmastra''Brahmastra'ਦਸ ਦਈਏ ਕਿ ਇਸ ਫ਼ਿਲਮ ਦੇ ਵਿਚ ਮੌਨੀ ਦਾ ਕਿਰਦਾਰ ਦਮਦਾਰ ਦਸਿਆ ਜਾ ਰਿਹਾ ਹੈ ਅਤੇ ਹਾਲ ਹੀ 'ਚ ਮੌਨੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਜਿਸ ਵਿਚ ਉਹ 'ਬ੍ਰਹਿਮਾਸਤਰ' ਦੇ ਗੀਤ ਦੀ ਪ੍ਰੈਕਟਿਸ ਕਰ ਰਹੀ ਹੈ। ਵੀਡੀਓ 'ਚ ਮੌਨੀ ਫਿਲਮ 'ਗੋਲੀਓਂ ਕੀ ਰਾਸਲੀਲਾ : ਰਾਮਲੀਲਾ' ਦੇ ਗੀਤ 'ਲਾਲ ਇਸ਼ਕ' 'ਤੇ ਕੱਥਕ ਕਰਦੀ ਦਿਖ ਰਹੀ ਹੈ।  ਉਨ੍ਹਾਂ ਨੇ ਇਸ ਵੀਡੀਓ ਨਾਲ ਕੈਪਸ਼ਨ ਲਿਖਿਆ ਹੈ, 'ਡਾਂਸ ਦੀ ਸੁੰਦਰਤਾ'।ਇਸ ਪੋਸਟ ਨੂੰ ਮੌਨੀ ਦੇ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ 2 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਕੁਝ ਦਿਨਾਂ ਪਹਿਲਾਂ 'ਬ੍ਰਹਿਮਾਸਤਰ' ਦੇ ਸੈੱਟ ਤੋਂ ਮੌਨੀ ਨੇ ਫਿਲਮ ਦੇ ਨਿਰਦੇਸ਼ਕ ਅਯਾਨ ਮੁਖਰਜੀ ਤੇ ਆਲੀਆ ਭੱਟ ਨਾਲ ਇਕ ਤਸਵੀਰ ਵੀ ਸਾਂਝੀ ਕੀਤੀ ਸੀ।'Brahmastra''Brahmastra'ਦੱਸਣਯੋਗ ਹੈ ਕਿ ਮੌਨੀ ਰਾਏ ਅਦਾਕਾਰੀ ਦੇ ਨਾਲ ਨਾਲ ਡਾਂਸ ਵਿਚ ਵੀ ਮਾਹਿਰ ਹੈ। ਉਹ ਅਕਸਰ ਟੀਵੀ ਅਤੇ ਫ਼ਿਲਮਾਂ ਦੇ ਈਵੈਂਟਸ ਦੌਰਾਨ ਕਈ ਸਟੇਜ ਸ਼ੋਅ ਕਰਦੀ ਨਜ਼ਰ ਆਉਂਦੀ ਹੈ ਇਨ੍ਹਾਂ ਹੀ ਨਹੀਂ ਉਹ ਡਾਂਸ ਸ਼ੋਅ 'ਚ ਵੀ ਭਾਗ ਲੈ ਚੁਕੀ ਹੈ। ਦਸ ਦਈਏ ਕਿ ਟੀਵੀ ਦੀ ਇਹ ਸੁੰਦਰ ਬਾਲਾ ਅਜ ਕੱਲ ਦੀਆਂ ਕੁੜੀਆਂ ਦੀ ਫੈਸ਼ਨ ਆਈਕਨ ਵੀ ਹੈ।

https://www.instagram.com/p/BggXjghghMu/?taken-by=imouniroy

ਕਾਬਿਲੇ ਗ਼ੌਰ ਹੈ ਕਿ ਮੌਨੀ ਰਾਏ ਕੋਈ ਪਹਿਲੀ ਟੀਵੀ ਅਦਾਕਾਰ ਨਹੀਂ ਹੈ ਜੋ ਟੀਵੀ ਤੋਂ ਫ਼ਿਲਮਾਂ ਦਾ ਰੁੱਖ ਕਰ ਰਹੀ ਹੈ ਇਸਤੋਂ ਪਹਿਲਾਂ ਹੋਰ ਵੀ ਕਈ ਟੀਵੀ ਕਲਾਕਾਰਾਂ ਹਨ ਜੋ ਕਿ ਬਾਲੀਵੁਡ ਫ਼ਿਲਮਾਂ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕਰ ਚੁਕੇ ਹਨ। 'Brahmastra''Brahmastra'ਜਿਨਾਂ ਵਿਚ ਸ਼ਾਹਰੁਖ ਖ਼ਾਨ ਤੋਂ ਲੈ ਕੇ ਸੁਸ਼ਾਂਤ ਸਿੰਘ ਰਾਜਪੂਤ ਤਕ ਸ਼ਾਮਿਲ ਹਨ।  ਕੁਝ ਦਿਨ ਫਿਲਣਾ ਹੀ ਸੁਰਾਲ ਸਿਮਰ ਕਾ ਦੀ ਦੀਪਿਕਾ ਵੀ ਫਿਲਮ ਪਲਟਨ ਰਾਹੀਂ ਬਲਵਿਦ ਚ ਐਂਟਰੀ ਮਾਰ ਚੁਕੀ ਹੈ ਇਸ ਤੋਂ ਇਲਾਵਾ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਪ੍ਰੇਮਿਕਾ ਅੰਕਿਤਾ ਲੋਖਾਂਡੇ ਵੀ ਕੰਗਨਾ ਰਣੌਤ  ਦੀ ਫ਼ਿਲ੍ਮ ਮਨਿਕਰਨਿਕਾ ਨਾਲ ਬਾਲੀਵੁਡ 'ਚ ਡੈਬਿਊ ਕਰ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement