
ਸਲਮਾਨ ਖ਼ਾਨ ਦੀ ਦਰਿਆ ਦਿਲੀ ਉਸ ਵੇਲੇ ਦੇਖਣ ਨੂੰ ਮਿਲੀ ਜਦ ਉਨ੍ਹਾਂ ਨੇ ਆਪਣੀ ਸਹਿ ਅਦਾਕਾਰਾ ਰਹਿ ਚੁਕੀ ਪੂਜਾ ਡਡਵਾਲ ਦੀ ਮਦਦ ਕੀਤੀ
ਬਾਲੀਵੁਡ ਦੇ ਭਾਈ ਜਾਨ ਨੂੰ ਵਧੇਰੇ ਤੌਰ 'ਤੇ ਲੋਕਾਂ ਦੇ ਹਮਦਰਦ ਵਜੋਂ ਜਾਣਿਆਂ ਜਾਂਦਾ ਹੈ । ਸਲਮਾਨ ਅਕਸਰ ਲੋੜਮੰਦਾ ਦੀ ਮਦਦ ਕਰਦੇ ਨਜ਼ਰ ਆਉਂਦੇ ਹਨ। ਹਾਲ ਹੀ ਚ ਸਲਮਾਨ ਖ਼ਾਨ ਦੀ ਦਰਿਆ ਦਿਲੀ ਉਸ ਵੇਲੇ ਦੇਖਣ ਨੂੰ ਮਿਲੀ ਜਦ ਉਨ੍ਹਾਂ ਨੇ ਆਪਣੀ ਸਹਿ ਅਦਾਕਾਰਾ ਰਹਿ ਚੁਕੀ ਪੂਜਾ ਡਡਵਾਲ ਦੀ ਮਦਦ ਕੀਤੀ। ਦਸ ਦਈਏ ਕਿ ਪੂਜਾ 1995 'ਚ ਆਈ ਫਿਲਮ 'ਵੀਰਗਤੀ' 'ਚ ਸਲਮਾਨ ਖਾਨ ਨਾਲ ਨਜ਼ਰ ਆ ਚੁਕੀ ਹੈ। ਪੂਜਾ ਕੁਝ ਸਮਾਂ ਪਹਿਲਾਂ ਟੀ ਬੀ ਵਰਗੀ ਗੰਭੀਰ ਬੀਮਾਰੀ ਨਾਲ ਜੂਝ ਰਹੀ ਸੀ । ਪਿਛਲੇ ਕਾਫੀ ਸਮੇਂ ਤੋਂ ਇੰਡਸਟਰੀ ਤੋਂ ਦੂਰ ਪੂਜਾ ਕੋਲ ਇਸ ਬੀਮਾਰੀ ਦਾ ਇਲਾਜ ਕਰਵਾਉਣ ਲਈ ਪੈਸੇ ਤੱਕ ਨਹੀਂ ਹਨ। Salman Khanਇਸ ਦੇ ਚਲਦਿਆਂ ਹੀ ਉਸ ਨੇ ਬੀਤੇ ਦਿਨੀਂ ਆਪਣੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਰਾਹੀਂ ਸਲਮਾਨ ਨੂੰ ਅਪੀਲ ਕੀਤੀ ਸੀ ਕਿ ਉਸਦੀ ਮਦਦ ਕੀਤੀ ਜਾਵੇ ।ਜਿਸ ਤੋਂ ਬਾਅਦ ਹੁਣ ਸਲਮਾਨ ਨੇ ਪੂਜਾ ਦੀ ਮਦਦ ਕੀਤੀ ਅਤੇ ਸਲਮਾਨ ਨੇ ਕਿਹਾ ਕਿ ਉਹ ਇਸ ਬਾਰੇ 'ਚ ਨਹੀਂ ਜਾਣਦੇ ਸਨ।ਜੇਕਰ ਉਨ੍ਹਾਂ ਨੂੰ ਪਤਾ ਹੁੰਦਾ ਤਾਂ ਉਹ ਬਹੁਤ ਪਹਿਲਾਂ ਹੀ ਪੂਜਾ ਦੀ ਮਦਦ ਕਰ ਦਿੰਦੇ, ਅਤੇ ਹੁਣ ਵੀ ਉਨ੍ਹਾਂ ਦੀ ਟੀਮ ਪੂਜਾ ਦੇ ਸੰਪਰਕ 'ਚ ਹੈ।ਦੱਸਣਯੋਗ ਹੈ ਕਿ ਸਲਮਾਨ ਨੂੰ ਪੂਣੇ 'ਚ 'ਦਿ ਬੈਂਗ ਟੂਰ' ਦੀ ਪ੍ਰੈਸ ਕਾਨਫਰੈਂਸ ਦੌਰਾਨ ਪੂਜਾ ਨੂੰ ਲੈ ਕੇ ਸਵਾਲ ਕੀਤਾ ਗਿਆ। ਇਸ 'ਤੇ ਸਲਮਾਨ ਨੇ ਕਿਹਾ, ''ਉਹ ਮੇਰੀ ਸਹਿ-ਅਦਾਕਾਰਾ ਨਹੀਂ, ਅਤੁਲ ਦੀ ਸਹਿ-ਅਦਾਕਾਰਾ ਸੀ, ਇਹ ਦੁੱਖ ਦੀ ਗੱਲ ਹੈ। ਮੈਨੂੰ ਇਸ ਬਾਰੇ ਨਹੀਂ ਪਤਾ ਸੀ ਪਰ ਹੁਣ ਮੇਰੀ ਟੀਮ ਉਸਦੇ ਸੰਪਰਕ 'ਚ ਹੈ ਅਤੇ ਉਹ ਜਲਦ ਹੀ ਠੀਕ ਹੋ ਜਾਵੇਗੀ''।
Salman Khanਇਸ ਤੋਂ ਇਲਾਵਾ ਪੂਜਾ ਦੀ ਅਜਿਹੀ ਹਾਲਤ ਬਾਰੇ ਪਤਾ ਚਲਦੇ ਹੀ ਉਸ ਨਾਲ ਕੰਮ ਕਰ ਚੁੱਕੇ ਭੋਜਪੂਰੀ ਅਭਿਨੇਤਾ ਰਵੀ ਕ੍ਰਿਸ਼ਣ ਉਸਦੀ ਮਦਦ ਲਈ ਅੱਗੇ ਆਏ ਸਨ। ਉਸਨੇ ਆਪਣੇ ਸਹਿਯੋਗੀ ਰਾਹੀ ਪੂਜਾ ਨੂੰ ਕੁਝ ਪੈਸੇ ਅਤੇ ਫੱਲ ਫਰੂਟ ਭੇਜੇ ਸਨ ।ਕਾਬਿਲੇ ਗੌਰ ਹੈ ਕਿ ਇਹ ਕੋਈ ਪਹਿਲਾ ਸਮਾਂ ਨਹੀਂ ਹੈ ਜੋ ਸਲਮਾਨ ਨੇ ਕਿਸੇ ਦੀ ਮਦਦ ਕੀਤੀ ਹੋਵੇ ਅਤੇ ਉਸ ਦੇ ਇਲਾਜ ਦੀ ਜ਼ਿੰਮੇਵਾਰੀ ਚੁਕੀ ਹੋਵੇ। ਇਸ ਤੋਂ ਪਹਿਲਾਂ ਵੀ ਸਲਮਾਨ ਕਈਆਂ ਦੀ ਮਦਦ ਕਰ ਚੁਕੇ ਹਨ ਅਤੇ ਉਨ੍ਹਾਂ ਨੇ ਗ਼ਰੀਬ ਅਤੇ ਲੋੜਮੰਦਾਂ ਦੀ ਮਦਦ ਲਈ ਹੀ ਬੀਇੰਗ ਹਿਊਮਨ ਨਾਮ ਦੀ ਸੰਸਥਾ ਚਲਾ ਰਹੇ ਹਨ।