
'ਵੀਰੇ ਦੀ ਵੈਡਿੰਗ' ਦੇ ਰਿਲੀਜ਼ ਤੋਂ ਬਾਅਦ ਅਨਿਲ ਕਪੂਰ ਦੀ ਲਾਡਲੀ ਸਵਿਟਜ਼ਰਲੈਂਡ ਦੇ ਜਿਨੇਵਾ 'ਚ ਵਿਆਹ ਕਰਵਾਏਗੀ ।
ਪਿਛਲੇ ਕੁਝ ਮਹੀਨਿਆਂ ਤੋਂ ਵਿਆਹ ਦੀ ਅਟਕਲਾਂ ਲਗਾ ਰਹੇ ਸੋਨਮ ਕਪੂਰ ਅਤੇ ਉਨ੍ਹਾਂ ਪ੍ਰੇਮੀ ਆਨੰਦ ਆਹੂਜਾ ਆਖ਼ਿਰਕਾਰ ਇਸ ਸਾਲ ਵਿਆਹ ਕਰਵਾ ਰਹੇ ਹਨ । ਦਸਿਆ ਜਾ ਰਿਹਾ ਹੈ ਕਿ ਫ਼ਿਲਮ 'ਵੀਰੇ ਦੀ ਵੈਡਿੰਗ' ਦੇ ਰਿਲੀਜ਼ ਤੋਂ ਬਾਅਦ ਅਨਿਲ ਕਪੂਰ ਦੀ ਲਾਡਲੀ ਸਵਿਟਜ਼ਰਲੈਂਡ ਦੇ ਜਿਨੇਵਾ 'ਚ ਵਿਆਹ ਕਰਵਾਏਗੀ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਦੋਹਾਂ ਦੇ ਵਿਆਹ ਦੀ ਜਗ੍ਹਾ ਅਤੇ ਤਰੀਕ 'ਚ ਬਦਲਾਵ ਹੋ ਚੁਕੇ ਹਨ। ਸੋਨਮ ਕਪੂਰ ਦੀ ਵੇਡਿੰਗ ਪਲਾਨ ਕਰਣ ਵਾਲੀ ਟੀਮ ਨੇ ਦੱਸਿਆ ,ਕਿ ਵਿਆਹ ਲਈ ਤਰੀਕ ਅਤੇ ਵੇਨਿਊ ਤਿਆਰ ਕਰ ਦਿਤਾ ਗਿਆ ਹੈ । ਹੁਣ ਪੂਰੇ ਪਰਵਾਰ ਅਤੇ ਰਿਸ਼ਤੇਦਾਰਾਂ ਦੀ ਫਲਾਇਟ ਬੁੱਕ ਕੀਤੀ ਜਾ ਰਹੀ ਹਨ ।ਇਸ ਦੇ ਨਾਲ ਹੀ ਸੋਨਮ ਦੇ ਪਿਤਾ ਅਨਿਲ ਕਪੂਰ ਨਿਜੀ ਤੌਰ 'ਤੇ ਫੋਨ ਕਰਕੇ ਸਕੇ ਸਬੰਧੀਆਂ ਨੂੰ ਸੱਦਾ ਭੇਜ ਰਹੇ ਹਨ। Sonam Kapoorਦਸ ਦਈਏ ਕਿ ਇਸ ਤੋਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਦੋਹਾਂ ਦੇ ਪਰਿਵਾਰ ਮਿਲ ਕੇ ਇਸ ਗੱਲ 'ਤੇ ਫੈਸਲਾ ਲੈ ਰਹੇ ਹਨ ਕਿ ਵਿਆਹ ਭਾਰਤ 'ਚ ਹੋਵੇਗਾ ਜਾਂ ਵਿਦੇਸ਼ 'ਚ। ਪਹਿਲਾਂ ਖਬਰਾਂ ਆਈਆਂ ਸਨ ਕਿ ਸੋਨਮ ਦਾ ਵਿਆਹ ਰਾਜਸਥਾਨ 'ਚ ਹੋਵੇਗਾ।ਪਰ ਹੁਣ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਵਿਆਹ ਰਾਜਸਥਾਨ 'ਚ ਨਹੀਂ ਬਲਕਿ ਸਵਿਟਜ਼ਰਲੈਂਡ ਦੇ ਜਿਨੇਵਾ ਸ਼ਹਿਰ 'ਚ ਹੋਵੇਗਾ। ਦਸਣਯੋਗ ਹੈ ਕਿ ਦੋਵੇਂ ਇਕ-ਦੂਜੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਹਨ।
Sonam Kapoor with boyfriendਦਸਿਆ ਜਾਂਦਾ ਹੈ ਕੀ ਹਿੰਦੂ ਰੀਤੀ-ਰਿਵਾਜਾਂ ਨਾਲ ਹੋਣ ਵਾਲੇ ਇਸ ਵਿਆਹ 'ਚ ਸੰਗੀਤ ਅਤੇ ਮਹਿੰਦੀ ਵਰਗੀਆਂ ਸਾਰੀਆਂ ਰਸਮਾਂ ਨਿਭਾਈਆਂ ਜਾਣਗੀਆਂ। ਇਸ ਦੇ ਨਾਲ ਹੀ Ralph & Russo ਸੋਨਮ ਦੇ ਬਾਕੀ ਰਸਮਾਂ ਦੇ ਕੱਪੜੇ ਡਿਜ਼ਾਈਨ ਕਰਨਗੇ। ਜਦੋਂ ਵਿਆਹ ਬਾਰੇ 'ਚ ਸੋਨਮ ਤੋਂ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਮੈਂ ਆਪਣੀ ਨਿੱਜੀ ਜ਼ਿੰਦਗੀ ਦੇ ਬਾਰੇ 'ਚ ਗੱਲ ਨਹੀਂ ਕਰਦੀ। ਮੈਂ ਕਦੇ ਕੁਮੈਂਟ ਨਹੀਂ ਕੀਤਾ ਅਤੇ ਨਾ ਹੀ ਕਰਾਂਗੀ।'' ਜ਼ਿਕਰਯੋਗ ਹੈ ਕਿ 'ਵੀਰੇ ਦੀ ਵੈਡਿੰਗ' 1 ਜੂਨ ਨੂੰ ਰਿਲੀਜ਼ ਹੋਵੇਗੀ। ਫਿਲਮ 'ਚ ਸੋਨਮ ਨਾਲ ਕਰੀਨਾ ਕਪੂਰ ਖਾਨ ਤੇ ਸਵਰਾ ਭਾਸਕਰ ਵੀ ਹਨ।
Sonam Kapoorਦਸ ਦਈਏ ਕਿ ਇਸ ਸਮੇਂ ਸੋਨਮ ਆਸਟ੍ਰੀਆ 'ਚ ਹੈ ਅਤੇ ਕੁਝ ਦਿਨ ਪਹਿਲਾਂ ਹੀ ਸੋਨਮ ਨੇ ਕੋਲਕਾਤਾ ਤੋਂ ਅਪਣੇ ਲਈ ਗਹਿਣਿਆਂ ਦੀ ਖ਼ਰੀਦਦਾਰੀ ਕੀਤੀ ਸੀ। ਇਕ ਰਿਪੋਰਟ ਮੁਤਾਬਕ ਸੋਨਮ ਨੇ ਆਪਣੇ ਵੈਡਿੰਗ ਆਊਟਫਿੱਟ ਲਈ ਡਿਜ਼ਾਈਨਰ ਵੀ ਚੁਣ ਲਿਆ ਹੈ। ਉਨ੍ਹਾਂ ਦੇ ਵਿਆਹ ਦਾ ਆਊਟਫਿੱਟ ਅਬੂ ਜਾਨੀ ਅਤੇ ਸੰਦੀਪ ਖੋਸਲਾ ਡਿਜ਼ਾਈਨ ਕਰਨਗੇ। ਸੋਨਮ ਦੇ ਵਿਆਹ ਲਈ ਵੈਡਿੰਗ ਵਾਰਡਰਾਬ ਦਾ ਕੰਮ ਬ੍ਰਿਟਿਸ਼ ਡਿਜ਼ਾਈਨਰ ਟਮਾਰਾ ਰਾਲਫ਼ ਅਤੇ ਮਾਇਕਲ ਰੂਸੋ ਨੂੰ ਦਿਤਾ ਹੈ। ਦਸ ਦਈਏ ਕਿ ਸੋਨਮ ਨੇ ਲੰਡਨ 'ਚ ਆਪਣੇ ਪਿਤਾ ਦੇ 60ਵੇਂ ਜਨਮਦਿਨ 'ਤੇ ਆਪਣੇ ਅਤੇ ਪ੍ਰੇਮੀ ਦੇ ਰਿਸ਼ਤੇ ਦਾ ਖੁਲਾਸਾ ਕੀਤਾ ਸੀ।
Sonam Kapoor