
ਤੱਬੂ ਦੀ ਮਨੋਜ ਵਾਜਪਾਈ ਨਾਲ ਆਉਣ ਵਾਲੀ ਨਵੀਂ ਫ਼ਿਲਮ 'ਮਿਸਿੰਗ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ
ਬਾਲੀਵੁਡ ਕਾਮੇਡੀ ਫ਼ਿਲਮ ਗੋਲਮਾਲ ਰਿਟਰਨ ਤੋਂ ਬਾਲੀਵੁਡ 'ਚ ਵਾਪਸੀ ਕਰਨ ਵਾਲੀ ਅਦਾਕਾਰਾ ਤੱਬੂ ਦੀ ਮਨੋਜ ਵਾਜਪਾਈ ਨਾਲ ਆਉਣ ਵਾਲੀ ਨਵੀਂ ਫ਼ਿਲਮ 'ਮਿਸਿੰਗ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ । ਜਿਸ ਦੀ ਕਹਾਣੀਂ ਸਸਪੈਂਸ ਅਤੇ ਥ੍ਰਿਲਰ ਦੇ ਨਾਲ ਭਰਪੂਰ ਹੈ। ਫ਼ਿਲਮ 'ਚ ਦੋਹਾਂ ਕਲਾਕਾਰਾਂ ਦੀ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਟਰੇਲਰ ਦੇਖ 'ਚ ਦਿਖਾਇਆ ਗਿਆ ਹੈ ਕਿ ਪਤੀ ਪਤਨੀ ਕੀਤੇ ਘੁਮਣ ਜਾਂਦੇ ਹਨ ਅਤੇ ਉਨ੍ਹਾਂ ਦੀ 3 ਸਾਲ ਦੀ ਬੱਚੀ ਤਿੱਤਲੀ ਅਚਾਨਕ ਗੁਆਚ ਜਾਂਦੀ ਹੈ। ਜਿਸ ਦੀ ਭਾਲ ਦੇ ਲਈ ਪੁਲਸ ਜਾਂਚ 'ਚ ਲੱਗ ਜਾਂਦੀ ਹੈ ਅਤੇ ਫਿਰ ਦੋਹਾਂ ਦੀ ਜ਼ਿੰਦਗੀ ਨਾਲ ਜੁੜੇ ਕਈ ਰਾਜ ਖੁਲ੍ਹਣੇ ਸ਼ੁਰੂ ਹੋ ਜਾਂਦੇ ਹਨ।Tabbu,Manoj in Missing ਇਸ ਦੌਰਾਨ ਕਈ ਉਤਾਰ ਚੜਾਅ ਆਉਂਦੇ ਹਨ ਜਿਨ੍ਹਾਂ ਨੂੰ ਦਰਸਾਉਂਦੀ ਹੈ ਫ਼ਿਲਮ 'ਮਿਸਿੰਗ' ਇਸ ਫਿਲਮ ਦੇ ਵਿਚ ਮਨੋਜ ਵਾਜਪਾਈ ਅਤੇ ਤੱਬੂ ਤੋਂ ਇਲਾਵਾ ਅਦਾਕਾਰ ਅਨੂ ਕਪੂਰ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ। ਦਸ ਦੇਈਏ ਕਿ ਤੱਬੂ ਵਾਂਗ ਅਨੂ ਕਪੂਰ ਵੀ ਕਾਫੀ ਸਮੇਂ ਬਾਅਦ ਪਰਦੇ ਤੇ ਨਜ਼ਰ ਆ ਰਹੇ ਹਨ ਇਸ ਤੋਂ ਪਹਿਲਾਂ ਉਹ ਫ਼ਿਲਮ 'ਜੋਲੀ ਐਲ ਐਲ ਬੀ 2 'ਚ ਨਜ਼ਰ ਆਏ ਸਨ। ਇਸ ਦੇ ਨਾਲ ਹੀ ਇਹ ਵੀ ਦਸ ਦਈਏ ਕਿ ਮਨੋਜ ਅਤੇ ਤੱਬੂ ਪਹਿਲਾਂ ਵੀ ਇਕੱਠੇ ਕੰਮ ਕਰ ਚੁਕੇ ਹਨ। ਜਿਥੇ 2000 ਚ ਉਨ੍ਹਾਂ ਨੇ ਫਿਲਮ 'ਦਿਲ ਪੇ ਮਤ ਲੈ ਯਾਰ' ਅਤੇ 'ਘਾਤ' ਚ ਇਕੱਠੇ ਕੰਮ ਕੀਤਾ ਸੀ।
Tabbu,Manoj in Missingਦਸ ਦਈਏ ਕਿ 6 ਅਪ੍ਰੈਲ ਨੂੰ ਰਲੀਜ਼ ਹੋਣ ਵਾਲੀ ਫ਼ਿਲਮ 'ਮਿਸਿੰਗ' ਦੇ ਨਿਰਦੇਸ਼ਨ ਦੀ ਗੱਲ ਕਰੀਏ ਤਾਂ ਇਸ ਦਾ ਨਿਰਦੇਸ਼ਨ ਮੂਕੁਲ ਅਭੰਯਕਰ ਨੇ ਕੀਤਾ ਹੈ , ਅਤੇ ਇਸ ਨੂੰ ਪ੍ਰੋਡਿਊਸ ਖ਼ੁਦ ਮਨੋਜ ਵਾਜਪਾਈ ਨੇ ਕੀਤਾ ਹੈ।
ਇਸ ਦੀ ਜਾਣਕਾਰੀ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਮੀਡੀਆ ਨਾਲ ਗੱਲ ਬਾਤ ਦੌਰਾਨ ਕੀਤਾ ਸੀ। ਮਨੋਜ ਕਹਿੰਦੇ ਹਨ ਕਿ 'ਮੈਨੂੰ ਇਸ ਫ਼ਿਲਮ ਤੋਂ ਕਾਫੀ ਉਮੀਦਾਂ ਹਨ। ਮੈਂ ਅਤੇ ਮੇਰੀ ਟੀਮ ਨੇ ਇਸ ਫਿਲਮ ਨੂੰ ਬਣਾਉਣ 'ਚ ਕਾਫੀ ਮਿਹਨਤ ਕੀਤੀ ਹੈ। ਹੁਣ ਦੇਖਣਾ ਹੋਵੇਗਾ ਕਿ ਆਖ਼ਿਰਕਾਰ ਮਨੋਜ ਦੀ ਮੇਹਨਤ ਕਿੰਨੀ ਕਾਮਯਾਬ ਹੁੰਦੀ ਹੈ।