
ਕੁਝ ਅਜਿਹੇ ਡਾਇਲਾਗ ਬੋਲੇ ਹਨ ਜਿਨ੍ਹਾਂ 'ਚ ਸੰਜੇ ਦੀ ਜ਼ਿੰਦਗੀ ਦੇ ਕੁਝ ਅਹਿਮ ਖੁਲਾਸੇ ਹੁੰਦੇ ਹਨ
ਪਿਛਲੇ ਲੰਮੇ ਸਮੇਂ ਤੋਂ ਸੰਜੇ ਦੱਤ ਦੀ ਬਾਇਓਪਿਕ ਕਾਫ਼ੀ ਚਰਚਾ ਵਿਚ ਸੀ ਜਿਸ ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਸੀ ਜੋ ਅੱਜ ਖ਼ਤਮ ਹੋ ਗਿਆ ਹੈ। ਜੀ ਹਾਂ ਲੋਕਾਂ ਵਲੋਂ ਉਡੀਕੀ ਜਾ ਰਹੀ ਫਿਲਮ 'ਸੰਜੂ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਦਸ ਦਈਏ ਕਿ ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਸੰਜੂ' 'ਚ ਸੰਜੇ ਦੱਤ ਦਾ ਕਿਰਦਾਰ ਰਣਬੀਰ ਕਪੂਰ ਨਿਭਾਅ ਰਹੇ ਹਨ। ਜੋ ਕਿ ਇਸ ਟੀਜ਼ਰ 'ਚ ਕਾਫੀ ਪ੍ਰਭਾਵਸ਼ਾਲੀ ਦਿਖਾਈ ਦੇ ਰਹੇ ਹਨ । ਦਸ ਦਈਏ ਕਿ ਫ਼ਿਲਮ ਦੇ ਟੀਜ਼ਰ ਦੀ ਸ਼ੁਰੂਆਤ 'ਚ ਰਣਬੀਰ ਫਿਲਮ ਦਾ ਵਿਗਿਆਪਨ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਅਖ਼ੀਰ ਤਕ ਸੰਜੂ ਦੇ ਅਨੇਕਾਂ ਕਿਰਦਾਰਾਂ ਨੂੰ ਦਿਖਾਇਆ ਗਿਆ ਹੈ। ਉੱਥੇ ਹੀ ਤੁਹਾਨੂੰ ਦਸ ਦਈਏ ਕਿ ਇਸ ਤੋਂ ਪਹਿਲਾ ਫ਼ਿਲਮ ਦਾ ਅਧਿਕਾਰਕ ਪੋਸਟਰ ਰਲੀਜ਼ ਕੀਤਾ ਗਿਆ ਹੈ ਜਿਸ 'ਚ ਰਣਬੀਰ ਦੇ 5 ਕਿਰਦਾਰਾਂ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ।
ਦੱਸਣਯੋਗ ਹੈ ਕਿ ਸੰਜੇ ਦੱਤ ਦੇ ਜੀਵਨ 'ਤੇ ਬਣ ਰਹੀ ਇਸ ਬਾਇਓਪਿਕ ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ। ਇਸ ਫਿਲਮ 'ਚ ਸੰਜੇ ਦੱਤ ਦੀ ਮਾਂ ਨਰਗਿਸ ਦਾ ਕਿਰਦਾਰ ਮਨੀਸ਼ਾ ਕੋਇਰਾਲਾ ਨਿਭਾਅ ਰਹੀ ਹੈ। ਇਸ ਤੋਂ ਇਲਾਵਾ ਪਰੇਸ਼ ਰਾਵਲ, ਅਨੁਸ਼ਕਾ ਸ਼ਰਮਾ, ਸੋਨਮ ਕਪੂਰ, ਦੀਆ ਮਿਰਜ਼ਾ, ਵਿੱਕੀ ਕੌਸ਼ਲ, ਜਿਮ ਸੌਰਭ ਅਤੇ ਬੋਮਨ ਈਰਾਨੀ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।
ਤੁਹਾਨੂੰ ਦਸ ਦੀਏ ਕਿ ਫਿਲਮ ਦੇ ਟੀਜ਼ਰ 'ਚ ਸੰਜੇ ਦੱਤ ਬਣੇ ਰਣਬੀਰ ਨੇ ਕੁਝ ਅਜਿਹੇ ਡਾਇਲਾਗ ਬੋਲੇ ਹਨ ਜਿਨ੍ਹਾਂ 'ਚ ਸੰਜੇ ਦੀ ਜ਼ਿੰਦਗੀ ਦੇ ਕੁਝ ਅਹਿਮ ਖੁਲਾਸੇ ਹੁੰਦੇ ਹਨ। ਜਿਵੇਂ ਕਿ ਸੰਜੇ ਕਹਿੰਦੇ ਦਿਖਾਈ ਦੇ ਰਹੇ ਹਨ ਕਿ ਉਨ੍ਹਾਂ ਦੀਆਂ 308 ਗ੍ਰਲਫ੍ਰੇਂਡਸ ਰਹੀ ਚੁਕੀਆਂ ਹਨ , ਉਨ੍ਹਾਂ ਨੇ ਬਸ ਦੀ ਟਿਕਟ ਲਈ ਭੀਖ ਤਕ ਮੰਗੀ ਹੈ। ਇਨਾ ਹੀ ਨਹੀਂ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਇਕ ਏਕੇ 47 ਦੀ ਰਾਈਫਲ ਵੀ ਸੀ। ਇਸ ਤੋਂ ਸਾਫ ਜ਼ਾਹਿਰ ਹੈ ਕਿ ਫਿਲਮ ਦੇ ਵਿਚ ਸੰਜੇ ਦੱਤ ਦੀ ਜ਼ਿੰਦਗੀ ਦੇ ਬਹੁਤ ਹੀ ਅਹਿਮ ਖੁਲਾਸੇ ਹੋਣ ਵਾਲੇ ਹਨ। ਇਹ ਫਿਲਮ 29 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।