
ਸਬੂਤ ਦੇਣ ਜਾਂ ਪੁਲਿਸ ਦੀ ਮਦਦ ਕਰਨ ਤੋਂ ਮਨਾ ਕਰਦੇ ਹਨ
ਬੀ-ਟਾਊਨ ਦੇ ਐਕਟਰ ਰਾਜਕੁਮਾਰ ਰਾਵ ਦੀ ਆਉਣ ਵਾਲੀ ਨਵੀਂ ਫ਼ਿਲਮ 'ਓਮਰਟਾ' ਕੋਡ ਆਫ਼ ਸਾਇਲੈਂਸ ' ਦਾ ਦੂਜਾ ਟ੍ਰੇਲਰ ਰਿਲੀਜ਼ ਹੋ ਗਿਆ ਹੈ. ਇਸ ਫ਼ਿਲਮ 'ਚ ਰਾਜਕੁਮਾਰ ਇਕ ਅੱਤਵਾਦੀ ਦੀ ਭੂਮਿਕਾ 'ਚ ਨਜ਼ਰ ਆਉਣਗੇ.ਪਿਛਲੇ ਮਹੀਨੇ ਇਸ ਫ਼ਿਲਮ ਦਾ ਪਹਿਲਾ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ ਜਿਸਤੋਂ ਬਾਦ ਦੂਜਾ ਟ੍ਰੇਲਰ ਵੀ ਬਿਤੇ ਦਿਨੀ ਰਿਲੀਜ਼ ਕੀਤਾ ਗਿਆ ਹੈ. 'ਓਮਰਟਾ' ਦੇ ਪਹਿਲੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ ਪਰ ਫ਼ਿਲਮ ਦੇ ਦੂਜੇ ਟ੍ਰੇਲਰ 'ਚ ਰਾਜਕੁਮਾਰ ਰਾਵ ਦੇ ਖ਼ਤਰਨਾਕ ਅੱਤਵਾਦੀ ਕਿਰਦਾਰ ਨੂੰ ਦੇਖਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ. ਫ਼ਿਲਮ 'ਚ ਰਾਜਕੁਮਾਰ 'ਅਹਿਮਦ ਓਮਰ ਸਈਦ ਸ਼ੇਖ਼' ਦੀ ਭੂਮਿਕਾ 'ਚ ਦਿਖਣਗੇ...ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਦੀ ਕਹਾਣੀ ਅੱਤਵਾਦੀ ਅਹਿਮਦ ਓਮ ਸਈਦ ਸ਼ੇਖ਼ 'ਤੇ ਆਧਾਰਿਤ ਹੈ |ਓਮਰ ਸਈਦ ਨੇ ਸਾਲ ੨੦੦੨ 'ਚ ਵਾੱਲ ਸਟ੍ਰੀਟ ਜਰਨਲ ਦੇ ਪੱਤਰਕਾਰ ਡੇਨਿਅਲ ਪਰਲ ਨੂੰ ਪਾਕਿਸਤਾਨ 'ਚ ਕਿਡਨੈੱਪ ਕਰਵਾਇਆ ਸੀ ਅਤੇ ਉਸਦੀ ਹੱਤਿਆ ਕਰਵਾ ਦਿੱਤੀ ਸੀ. ਵਿਦੇਸ਼ੀ ਪੱਤਰਕਾਰ ਦੀ ਹੱਤਿਆ ਕਰਨ ਦੇ ਆਰੋਪ 'ਚ ਓਮਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਪਰ ਕਦੇ ਫ਼ਾਂਸੀ ਨਹੀਂ ਦਿੱਤੀ ਜਾ ਸਕੀ. ਉਹ ਅੱਜ ਵੀ ਜ਼ਿੰਦਾ ਹੈ|
ਇੱਥੇ ਕਲਿੱਕ ਕਰੋ ਦੂਜਾ ਟ੍ਰੇਲਰ ਦੇਖਣ ਲਈ
ਗੌਰਤਲਬ ਹੈ ਕਿ 'ਓਮਰਟਾ' ਇਕ ਇਟਾਲੀਅਨ ਸ਼ਬਦ ਹੈ,ਜਿਸਦਾ ਅਰਥ 'ਕੋਡ ਆਫ ਸਾਇਲੈਂਸ' ਹੁੰਦਾ ਹੈ...'ਕੋਡ ਆਫ ਸਾਇਲੈਂਸ' ਦਾ ਇਸਤੇਮਾਲ ਫ਼ਿਲਮ ਦੇ ਪੋਸਟਰ 'ਚ ਵੀ ਕੀਤਾ ਗਿਆ ਹੈ. ਇਸਦਾ ਮਤਲਬ ਅਜਿਹੀ ਕ੍ਰਮਿਨਲ ਐਕਟੀਵਿਟੀ ਤੋਂ ਹੈ ਜਿਸਦੇ ਤਹਿਤ ਅੱਤਵਾਦੀ ਪੁਲਿਸ ਨੂੰ ਕਿਸੀ ਵੀ ਤਰਾਂ੍ਹ ਦਾ ਸਬੂਤ ਦੇਣ ਜਾਂ ਪੁਲਿਸ ਦੀ ਮਦਦ ਕਰਨ ਤੋਂ ਮਨਾ ਕਰਦੇ ਹਨ. ਇਸ ਸ਼ਬਦ ਦਾ ਇਸਤੇਮਾਲ ਮਾਫ਼ਿਆ ਅਤੇ ਅੱਤਵਾਦੀ ਲੋਕ ਕਰਦੇ ਹਨ...ਉਨ੍ਹਾਂ ਦੀ ਭਾਸ਼ਾ 'ਚ ਇਸੇ ਇਕ ਤਰਾਂ ਦਾ ਵਾਅਦਾ ਵੀ ਕਿਹਾ ਜਾ ਸਕਦਾ ਹੈ |Raj kumar RAoਜ਼ਿਕਰੇਖ਼ਾਸ ਹੈ ਕਿ ਇਸ ਫ਼ਿਲਮ ਨੂੰ ਟੋਰੰਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ੨੦੧੭ ਵਿੱਚ ਕਾਫੀ ਚੰਗਾ ਰਿਵਿਊ ਮਿਲਿਆ ਸੀ ਇਸਤੋਂ ਬਾਦ ਫ਼ਿਲਮ ਨੇ ਬੁਸਾਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਅਤੇ ਮੁੰਬਈ ਫ਼ਿਲਮ ਫੈਸਟੀਵਲ 'ਚ ਵੀ ਖੂਬ ਸੁਰਖਿਆਂ ਬਟੋਰੀ. ਹੰਸਲ ਮਹਿਤਾ ਵਲੋਂ ਡਾਇਰੈਕਟ ਕੀਤੀ ਗਈ 'ਓਮਰਟਾ' ਫ਼ਿਲਮ ਸਿਨੇਮਾਂਘਰਾਂ 'ਚ ੪ ਮਈ ੨੦੧੮ ਨੂੰ ਰਿਲੀਜ਼ ਹੋਵੇਗੀ|
omertaਰਾਜਕੁਮਾਰ ਰਾਵ ਨੇ ਆਪਣੀ ਐਕਟਿੰਗ ਰਾਹੀ ਲੋਕਾਂ ਦੇ ਦਿਲਾਂ 'ਚ ਖ਼ਾਸ ਥਾਂ ਬਣਾਈ ਹੋਈ ਹੈ ਜਿਸਦੇ ਚਲਦੇ ਉਨ੍ਹਾਂ ਨੂੰ ਹਾਲੇ 'ਚ ਫ਼ਿਲਮ 'ਨਿਊਟਨ' 'ਚ ਵਧੀਆ ਐਕਟਿੰਗ ਕਰਨ ਦੇ ਲਈ 'ਦਾਦਾ ਸਾਹਬ ਫਾਲਕੇ ਐਕਸੀਲੈਂਸ ਅਵਾਰਡਜ਼ ਨਾਲ ਨਵਾਜ਼ਿਆ ਗਿਆ ਸੀ|