
ਉਹ ਅੱਜ ਆਪਣੀ ਪੋਜੀਸ਼ਨ ਦਾ ਫ਼ਾਇਦਾ ਚੁੱਕ ਰਹੀ ਹੈ
ਜਿਥੇ ਹਾਲ ਹੀ 'ਚ ਬਾਲੀਵੁਡ ਦੇ ਕਈ ਕਲਾਕਾਰਾਂ ਵਲੋਂ ਬੱਚੀਆਂ ਨਾਲ ਹੋ ਰਹੇ ਦੁਸ਼੍ਕਰ੍ਮਨ ਤੇ ਅਪਣੀਆਂ ਪ੍ਰਤੀਕ੍ਰਿਆਵਾਂ ਦਿਤੀਆਂ ਜਾ ਰਹੀਆਂ ਹਨ। ਉਥੇ ਹੀ ਬਾਲੀਵੁੱਡ ਦੀ ਮਸ਼ਹੂਰ ਕੋਰਿਓਗ੍ਰਾਫਰ ਸਰੋਜ ਖਾਨ ਵੀ ਇਨ੍ਹੀਂ ਦਿਨੀ ਅਪਣੇ ਬਿਆਨ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਜਿਥੇ ਉਨ੍ਹਾਂ ਨੇ ਕਾਸਟਿੰਗ ਕਾਉਚ ਨੂੰ ਲੈ ਕੇ ਇਕ ਬਿਆਨ ਦਿੱਤੋ ਸੀ ਜਿਸ ਤੋਂ ਬਾਅਦ ਵਿਵਾਦਾਂ ਨੇ ਉਨ੍ਹਾਂ ਨੂੰ ਘੇਰ ਲਿਆ। Saroj Khanਦਸ ਦਈਏ ਕਿ ਕਾਸਟਿੰਗ ਕਾਊਚ ਨੂੰ ਲੈ ਕੇ ਇਕ ਸਵਾਲ 'ਤੇ ਸਰੋਜ ਨੇ ਕਿਹਾ ਸੀ, ਕਿ ''ਇਹ ਸਭ ਤਾਂ ਬਾਬਾ ਆਦਮ ਦੇ ਜਮਾਨੇ ਤੋਂ ਚਲਦਾ ਆ ਰਿਹਾ ਹੈ, ਹਰ ਲੜਕੀ 'ਤੇ ਕੋਈ ਨਾ ਕੋਈ ਹੱਥ ਸਾਫ ਕਰਨ ਦੀ ਕੋਸ਼ਿਸ਼ ਕਰਦਾ ਹੈ। ਸਰੋਜ ਦਾ ਇਹ ਬਿਆਨ ਸਾਹਮਣੇ ਆਉਂਦਿਆਂ ਹੀ ਲੋਕਾਂ ਨੇ ਉਨ੍ਹਾਂ ਦਾ ਕਾਫੀ ਵਿਰੋਧ ਕੀਤਾ। ਹਾਲਾਂਕਿ ਉਨ੍ਹਾਂ ਆਪਣੇ ਇਸ ਬਿਆਨ 'ਤੇ ਮਾਫੀ ਮੰਗ ਲਈ ਹੈ। ਜਿਥੇ ਸਰੋਜ ਦਾ ਆਮ ਲੋਕ ਵਿਰੋਧ ਕਰ ਰਹੇ ਹਨ ਉਥੇ ਹੀ ਸਰੋਜ ਖਾਨ ਦਾ ਵਿਰੋਧ ਕਰਨ ਵਾਲਿਆਂ ਚ ਹਾਲ ਹੀ 'ਚ ਕਾਸਟਿੰਗ ਕਾਊਚ ਦਾ ਸ਼ਿਕਾਰ ਹੋਈ ਸਾਊਥ ਦੀ ਅਦਾਕਾਰਾ ਸ਼੍ਰੀ ਰੈੱਡੀ ਦਾ ਬਿਆਨ ਸਾਹਮਣੇ ਆਇਆ ਹੈ।
Saroj Khanਰੈੱਡੀ ਨੇ ਕਿਹਾ ਹੈ ਕਿ ਸਰੋਜ ਮੈਮ ਨੂੰ ਲੈ ਕੇ ਮੇਰੇ ਮੰਨ 'ਚ ਸਨਮਾਨ ਸੀ ਪਰ ਹੁਣ ਨਹੀਂ ਰਿਹਾ। ਸਰੋਜ ਮੈਮ ਨੂੰ ਇਹ ਬਿਆਨ ਨਹੀਂ ਦੇਣਾ ਚਾਹੀਦਾ ਸੀ। ਉਨ੍ਹਾਂ ਦਾ ਇਹ ਬਿਆਨ ਗਲਤ ਪਾਸੇ ਇਸ਼ਾਰਾ ਕਰਦਾ ਹੈ, ਜੋ ਕਿ ਨੌਜਵਾਨਾਂ ਲਈ ਠੀਕ ਨਹੀਂ ਹੈ। ਦੱਸਣਯੋਗ ਹੈ ਕਿ ਸਾਊਥ ਫਿਲਮ ਇੰਡਸਟਰੀ 'ਚ ਕਾਸਟਿੰਗ ਕਾਊਚ ਦਾ ਖੁਲਾਸਾ ਕਰਕੇ ਸ਼੍ਰੀ ਰੈੱਡੀ ਨੇ ਇਕ ਪ੍ਰੋਡਿਊਸਰ ਦੇ ਬੇਟੇ 'ਤੇ ਕਥਿਤ ਦੋਸ਼ ਲਾਏ ਸਨ
Saroj Khanਇਸ ਦੇ ਨਾਲ ਹੀ ਸਰੋਜ ਖ਼ਾਨ ਦੇ ਇਸ ਬਿਆਨ ਦਾ ਵਿਰੋਧ ਗਾਇਕ ਅਤੇ ਮਾਡਲ ਵੀਜੇ ਸੋਫ਼ੀ ਚਾਹੁਧਰੀ ਨੇ ਵੀ ਬਿਆਨ ਜਾਰੀ ਕੀਤਾ ਹੈ ਜਿਸ ਨੇ ਕਿਹਾ ਕਿ ਮੈਂ ਸਰੋਜ ਖਾਨ ਦੀ ਬਹੁਤ ਇੱਜਤ ਕਰਦੀ ਹਾਂ ਪਰ ਅੱਜ ਉਨ੍ਹਾਂ ਦੇ ਇਸ ਬਿਆਨ ਨੇ ਨਿਰਾਸ਼ ਕੀਤਾ ਹੈ।
Saroj Khanਉਹ ਅੱਜ ਆਪਣੀ ਪੋਜੀਸ਼ਨ ਦਾ ਫ਼ਾਇਦਾ ਚੁੱਕ ਰਹੀ ਹੈ। ਜੇਕਰ ਬਾਲੀਵੁਡ ਵਿਚ ਕੰਮ ਅਪਣੀ ਇੱਜਤ ਦੇ ਕੇ ਹੀ ਮਿਲਦਾ ਹੁੰਦਾ ਤਾਂ ਅੱਜ ਉਹ ਇਸ ਇੰਡਸਟਰੀ ਦਾ ਹਿਸਾ ਨਹੀਂ ਹੁੰਦੀ ਬਲਕਿ ਹੁਣ ਤਕ ਵਾਪਿਸ ਲੰਡਨ ਜਾ ਚੁਕੀ ਹੁੰਦੀ।
Saroj Khanਇਸ ਦੇ ਨਾਲ ਹੋਰ ਵੀ ਕਈ ਬਾਲੀਵੁਡ ਕਲਾਕਾਰਾਂ ਨੇ ਸਰੋਜ ਦਾ ਵਿਰੋਧ ਕੀਤਾ ਹੈ। ਇਸ ਦੇ ਨਾਲ ਹੀ ਰਿਚਾ ਚੱਡਾ ਨੇ ਵੀ ਸਰੋਜ ਸਰੋਜ ਖਾਨ ਦੇ ਬਿਆਨ ਤੇ ਬੋਲਦਿਆਂ ਕਿਹਾ ਹੈ ਕਿ ਇੰਝੀ ਉਮੀਦ ਨਹੀਂ ਸੀ।