
ਸ ਫਿਰ ਇਹ ਗੱਲ ਪਲਕ ਤਿਵਾਰੀ ਨੂੰ ਬਿਲਕੁਲ ਵੀ ਚੰਗੀ ਨਹੀਂ ਲੱਗੀ
ਟੀ. ਵੀ. ਦੀ ਦੁਨੀਆ ਦਾ ਮਸ਼ਹੂਰ ਚਿਹਰਾ ਰਹੀ ਅਦਾਕਾਰਾ ਅਤੇ 'ਬਿੱਗ ਬੌਸ 4' ਦੀ ਜੇਤੂ ਸ਼ਵੇਤਾ ਤਿਵਾਰੀ ਅਪਣੀ ਅਦਾਕਾਰੀ ਨਾਲ ਲੱਖਾਂ ਲੋਕਾਂ ਦੇ ਦਿਲਾਂ 'ਚ ਘਰ ਚੁਕੀ ਹੈ। ਇਨਾਂ ਹੀ ਨਹੀਂ ਸ਼ਵੇਤਾ ਹਾਜ਼ਰ-ਜਵਾਬੀ ਲਈ ਵੀ ਪਛਾਣੀ ਜਾਂਦੀ ਹੈ, ਇਸੇ ਰਾਹ ਤੇ ਚਲਦਿਆਂ ਹੁਣ ਉਨ੍ਹਾਂ ਦੀ ਬੇਟੀ ਪਲਕ ਤਿਵਾਰੀ ਨੇ ਵੀ ਦਿਖਾ ਦਿੱਤਾ ਹੈ ਕਿ ਆਪਣੀ ਮਾਂ ਸ਼ਵੇਤਾ ਤੋਂ ਘਟ ਨਹੀਂ ਹੈ।Palak tiwariਇਹ ਮਿਸਾਲ ਉਸ ਵੇਲੇ ਸਾਹਮਣੇ ਆਈ ਜਦ ਪਲਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਫਾਲੋਅਰ ਨੂੰ ਜਵਾਬ ਦੇ ਕੇ ਕੀਤਾ। ਹੋਇਆ ਇੰਝ ਕਿ ਪਲਕ ਤਿਵਾਰੀ ਨੇ ਆਪਣੀ ਇਕ ਤਸਵੀਰ ਇੰਸਟਾਗਰਾਮ 'ਤੇ ਪੋਸਟ ਕੀਤੀ। ਇਸ ਤਸਵੀਰ 'ਚ ਉਨ੍ਹਾਂ ਦੇ ਬੁੱਲ੍ਹਾਂ 'ਤੇ ਖਾਸ ਫੋਕਸ ਹੈ। ਬਸ ਇਸ ਤਰ੍ਹਾਂ ਦੀ ਤਸਵਰੀ ਹੋਵੇਂ ਤਾਂ ਟਰੋਲਰਜ਼ ਨੂੰ ਮੌਕਾ ਮਿਲ ਜਾਂਦਾ ਹੈ ਤੇ ਉਹ ਆਪਣੇ ਤਰੀਕੇ ਨਾਲ ਚੀਜ਼ਾਂ ਨੂੰ ਡਿਫਾਈਨ ਕਰਨ ਲੱਗਦੇ ਹਨ।
Palak tiwari
ਪਲਕ ਦੀ ਤਸਵੀਰ ਤੇ ਕੁਮੈਂਟ ਕਰਦਿਆਂ ਇਕ ਯੂਜ਼ਰ ਨੇ ਲਿਖਿਆ ਕਿ ,''ਬੋਟੋਕਸ ਲਿਪਸ'' ਬਸ ਫਿਰ ਇਹ ਗੱਲ ਪਲਕ ਤਿਵਾਰੀ ਨੂੰ ਬਿਲਕੁਲ ਵੀ ਚੰਗੀ ਨਹੀਂ ਲੱਗੀ ਅਤੇ ਉਨ੍ਹਾਂ ਨੇ ਇਸ ਗੱਲ ਦਾ ਉਸ ਹੀ ਸਮੇਂ ਯੂਜ਼ਰ ਨੂੰ ਕਰਾਰ ਜਵਾਬ ਦਿਤਾ ,ਪਲਕ ਤਿਵਾਰੀ ਨੇ ਜਵਾਬ ਕਿਹਾ ਕਿ , ''ਮੇਰੀ ਉਮਰ ਸਿਰਫ 17 ਸਾਲ ਹੈ। ਦੁਨੀਆ ਮੈਨੂੰ ਕਿਵੇਂ ਪਸੰਦ ਕਰਦੀ ਹੈ ਜਾਂ ਪਸੰਦ ਕਰ ਸਕਦੀ ਹੈ, ਉਸ ਲਈ ਮੈਂ ਖੁਦ ਨੂੰ ਬਦਲਣ 'ਚ ਯਕੀਨ ਨਹੀਂ ਰੱਖਦੀ। ਸੋ ਮੈਡਮ ਤੁਹਾਡੇ ਦੋਸ਼ ਗਲਤ ਹਨ। ਇਸ ਤਰ੍ਹਾਂ ਦੇ ਦੋਸ਼ ਲਾਉਣੇ ਫੈਸ਼ਨ ਬਣ ਗਏ ਹਨ। ਮੈਂ ਇਸ ਲਈ ਨਹੀਂ ਬਣੀ ਹਾਂ ਮੈਡਮ। ਤੁਹਾਨੂੰ ਪਰੇਸ਼ਾਨ ਕਰਨ ਲਈ ਮੁਆਫ ਕਰਨਾ। ਗੁੱਡ ਨਾਈਟ ਅਤੇ ਬਹੁਤ ਸਾਰਾ ਪਿਆਰ।''Palak tiwari
ਤੁਹਾਨੂੰ ਦਸ ਦਈਏ ਕਿ ਸੂਤਰ ਕਹਿੰਦੇ ਹਨ ਕਿ ਪਲਕ ਤਿਵਾਰੀ ਜਲਦ ਹੀ ਬਾਲੀਵੁੱਡ 'ਚ ਐਂਟਰੀ ਮਾਰ ਸਕਦੀ ਹੈ । ਜਿਸ ਦੇ ਲਈ ਉਸ ਨੇ ਤਿਆਰੀਆਂ ਵੀ ਸ਼ੁਰੂ ਕਰ ਦਿਤੀਆਂ ਹਨ। ਇਹ ਵੀ ਖਬਰਾਂ ਹੈ ਕਿ ਉਹ 'ਤਾਰੇ ਜ਼ਮੀਨ ਪਰ' ਦੇ ਐਕਟਰ ਦਰਸ਼ੀਲ ਸਫਾਰੀ ਨਾਲ ਬਾਲੀਵੁੱਡ 'ਚ ਦਸਤਕ ਦੇਵੇਗੀ। ਹਾਲਾਂਕਿ ਅਜੇ ਤੱਕ ਕੋਈ ਪੁਖਤਾ ਖਬਰ ਸਾਹਮਣੇ ਨਹੀਂ ਆਈ ਹੈ ਪਰ ਅਦਾਕਾਰੀ ਤਾਂ ਉਨ੍ਹਾਂ ਦੇ ਖੂਨ 'ਚ ਹੈ ਅਤੇ ਇੰਸਟਾਗਰਾਮ 'ਤੇ ਉਨ੍ਹਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਵੀ ਹੈ। ਨਾਲ ਹੀ ਇਹ ਵੀ ਦਸ ਦੀਏ ਕਿ ਪਲਕ ਨੇ ਕੁਝ ਸਮਾਂ ਪਹਿਲਾਂ ਹੀ ਇਕ ਫੋਟੋ ਸ਼ੂਟ ਵੀ ਕਰਵਾਇਆ ਸੀ।