Justin Bieber Baby News: ਜਸਟਿਨ ਬੀਬਰ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ
Published : Aug 24, 2024, 10:22 am IST
Updated : Aug 24, 2024, 11:09 am IST
SHARE ARTICLE
Justin Bieber's wife gave birth to a son
Justin Bieber's wife gave birth to a son

Justin Bieber Baby News: ਵਿਆਹ ਦੇ ਛੇ ਸਾਲ ਬਾਅਦ ਹੋਇਆ ਬੱਚਾ

Justin Bieber's wife gave birth to a son: ਪੌਪ ਸਟਾਰ ਸਿੰਗਰ ਜਸਟਿਨ ਬੀਬਰ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਉਹ ਪਿਤਾ ਬਣ ਗਏ ਹਨ। ਜਸਟਿਨ ਦੀ ਪਤਨੀ ਹੇਲੀ ਬੀਬਰ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਸ ਜੋੜੇ ਨੇ ਆਪਣੇ ਨਵਜੰਮੇ ਬੱਚੇ ਦੀ ਪਹਿਲੀ ਝਲਕ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਜਸਟਿਨ ਅਤੇ ਹੇਲੀ ਨੇ ਵਿਆਹ ਦੇ ਛੇ ਸਾਲ ਬਾਅਦ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਜਸਟਿਨ ਨੇ ਇਸ ਸਾਲ ਮਈ 'ਚ ਪ੍ਰਸ਼ੰਸਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹ ਅਤੇ ਹੇਲੀ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ।

ਇਹ ਵੀ ਪੜ੍ਹੋ: Himachal News: ਹਿਮਾਚਲ ਵਿਚ ਮੌਕੀਪੌਕਸ ਲਈ ਅਲਰਟ ਜਾਰੀ, ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ 'ਤੇ ਨਜ਼ਰ, ਜਾਣੋ ਲੱਛਣ ਅਤੇ ਰੋਕਥਾਮ

ਜਸਟਿਨ ਬੀਬਰ ਅਤੇ ਹੇਲੀ ਦਾ ਵਿਆਹ ਸਾਲ 2018 ਵਿੱਚ ਹੋਇਆ ਸੀ। ਹੁਣ ਦੋਹਾਂ ਦੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਹੋ ਗਿਆ ਹੈ। ਬੇਟੇ ਦੇ ਰੂਪ 'ਚ ਜੋੜੇ ਦੇ ਘਰ ਖੁਸ਼ੀ ਨੇ ਦਸਤਕ ਦਿੱਤੀ ਹੈ। ਜਸਟਿਨ ਨੇ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਬੱਚੇ ਦਾ ਨਾਂ ਵੀ ਦੱਸਿਆ ਗਿਆ ਹੈ। ਜਸਟਿਨ ਦੁਆਰਾ ਸ਼ੇਅਰ ਕੀਤੀ ਗਈ ਤਸਵੀਰ ਵਿੱਚ ਬੱਚੇ ਦੇ ਪੈਰ ਨਜ਼ਰ ਆ ਰਹੇ ਹਨ। ਇਸ ਦੇ ਨਾਲ ਲਿਖਿਆ ਹੈ, 'ਸਾਡੇ ਘਰ ਵਿੱਚ ਤੁਹਾਡਾ ਸੁਆਗਤ ਹੈ, ਬੇਬੀ'। ਜਸਟਿਨ ਨੇ ਬੱਚੇ ਦਾ ਨਾਂ ACK BLUES BIEBER ਰੱਖਿਆ ਹੈ।

ਇਹ ਵੀ ਪੜ੍ਹੋ: Amritsar News: ਅਮਰੀਕਾ ਦੇ PR ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਤੜਕਸਾਰ ਮਚਿਆ ਹੜਕੰਪ

ਜਸਟਿਨ ਅਤੇ ਹੇਲੀ ਦੇ ਪ੍ਰਸ਼ੰਸਕ ਉਨ੍ਹਾਂ ਦੇ ਘਰ ਛੋਟੇ ਮਹਿਮਾਨ ਦੇ ਆਉਣ ਦੀ ਖਬਰ ਸੁਣ ਕੇ ਬਹੁਤ ਖੁਸ਼ ਹਨ। ਪੋਸਟ 'ਤੇ ਕਮੈਂਟ ਬਾਕਸ 'ਚ ਹਰ ਕੋਈ ਵਧਾਈ ਦੇ ਰਿਹਾ ਹੈ। ਬੱਚੇ ਦੇ ਨਾਂ ਦੀ ਤਾਰੀਫ ਵੀ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਜਸਟਿਨ ਅਤੇ ਹੇਲੀ ਅਸੀਂ ਤੁਹਾਡੇ ਲਈ ਬਹੁਤ ਖੁਸ਼ ਹਾਂ। ਅਸੀਂ ਜਾਣਦੇ ਹਾਂ ਕਿ ਤੁਸੀਂ ਇਕ ਸ਼ਾਨਦਾਰ ਮਾਪੇ ਬਣੋਗੇ। ਪ੍ਰਮਾਤਮਾ ਤੁਹਾਡੇ ਪਰਿਵਾਰ ਦੀ ਹਮੇਸ਼ਾ ਰੱਖਿਆ ਕਰੇ। ਯੂਜ਼ਰਸ ਲਿਟਲ ਜੈਕ 'ਤੇ ਕਾਫੀ ਪਿਆਰ ਦੇ ਰਹੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Justin Bieber's wife gave birth to a son, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement