
ਰਣਬੀਰ ਕਪੂਰ ਅਤੇ ਆਲਿਆ ਭੱਟ ਇਨ੍ਹੀ ਦਿਨੀਂ ਅਪਣੀ ਅਗਲੀ ਫਿਲਮ ‘ਬ੍ਰਹਮਾਸਤਰ’ ਦੀ ਸ਼ੂਟਿੰਗ.......
ਮੁੰਬਈ (ਭਾਸ਼ਾ): ਰਣਬੀਰ ਕਪੂਰ ਅਤੇ ਆਲਿਆ ਭੱਟ ਇਨ੍ਹੀ ਦਿਨੀਂ ਅਪਣੀ ਅਗਲੀ ਫਿਲਮ ‘ਬ੍ਰਹਮਾਸਤਰ’ ਦੀ ਸ਼ੂਟਿੰਗ ਵਿਚ ਵਿਅਸਥ ਹਨ। ਇਹ ਇਕ ਐਕਸ਼ਨ ਫਿਲਮ ਹੈ। ਫਿਲਮ ਦੀ ਸ਼ੂਟਿੰਗ ਦੀਆਂ ਤਸਵੀਰਾਂ ਅਤੇ ਵੀਡੀਓਜ਼ ਆਏ ਦਿਨ ਸੋਸ਼ਲ ਮੀਡੀਆ ਉਤੇ ਫੈਲ ਰਹੀਆਂ ਹਨ। ਹੁਣ ਸ਼ੂਟਿੰਗ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿਚ ਆਲਿਆ ਅਤੇ ਰਣਬੀਰ ਦੋਨੇਂ ਸਟੰਟ ਕਰਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਹਾਲ ਹੀ ਵਿਚ ਸ਼ੂਟ ਕਰਦੇ ਸਮੇਂ ਆਲਿਆ ਭੱਟ ਨੂੰ ਸੱਟ ਲੱਗ ਗਈ ਸੀ।
ਅਦਾਕਾਰ ਰਣਬੀਰ ਕਪੂਰ ਆਲਿਆ ਨੂੰ ਮੁੰਬਈ ਦੇ ਇਕ ਕਲੀਨਿਕ ਵਿਚ ਲੈ ਕੇ ਜਾਂਦੇ ਨਜ਼ਰ ਆਏ ਸਨ। ਅਦਾਕਾਰ ਹੁਣ ਸ਼ੂਟਿੰਗ ਉਤੇ ਵਾਪਸ ਮੁੜ ਆਏ ਹਨ। ਵੀਡੀਓ ਵਿਚ ਦੋਨੋਂ ਇਕ ਉੱਚੀ ਦੀਵਾਰ ਉਤੇ ਚੜ੍ਹੇ ਨਜ਼ਰ ਆ ਰਹੇ ਹਨ। ਦੋਨਾਂ ਨੂੰ ਤਾਰਾਂ ਨਾਲ ਬੰਨਿਆ ਹੋਇਆ ਹੈ। ਵੀਡੀਓ ਵਿਚ ਰਣਬੀਰ ਪਹਿਲਾਂ ਘੇਰੇ ਉਤੇ ਭੱਜਦੇ ਦਿਖ ਰਹੇ ਹਨ ਫਿਰ ਆਲਿਆ ਵੀ ਉਨ੍ਹਾਂ ਦੇ ਪਿੱਛੇ ਆਉਂਦੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਦੋਨਾਂ ਨੂੰ ਹੇਠਾਂ ਉਤਾਰ ਲਿਆ ਜਾਂਦਾ ਹੈ। ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਉਤੇ ‘ਬ੍ਰਹਮਾਸਤਰ’ ਦੀ ਸੂਟਿੰਗ ਦੀਆਂ ਕਈ ਤਸਵੀਰਾਂ ਫੈਲ ਗਈਆਂ ਸਨ।
Alia And Ranbir
ਤਸਵੀਰ ਵਿਚ ਆਲਿਆ ਭੱਟ ਅਤੇ ਰਣਬੀਰ ਕਪੂਰ ਇਕੱਠੇ ਬੈਠੇ ਨਜ਼ਰ ਆ ਰਹੇ ਸਨ। ਦੱਸ ਦਈਏ ਕਿ ਫਿਲਮ ਦਸੰਬਰ 2019 ਵਿਚ ਰਿਲੀਜ਼ ਹੋਵੇਗੀ। ਫਿਲਮ ਵਿਚ ਰਣਬੀਰ ਕਪੂਰ, ਆਲਿਆ ਭੱਟ, ਅਮਿਤਾਭ ਬੱਚਨ ਅਤੇ ਮੌਨੀ ਰਾਏ ਵਰਗੇ ਕਲਾਕਾਰ ਹਨ। ਇਸ ਫਿਲਮ ਵਿਚ ਅਮਿਤਾਭ ਪਹਿਲੀ ਵਾਰ ਆਲਿਆ ਅਤੇ ਰਣਬੀਰ ਦੇ ਨਾਲ ਨਜ਼ਰ ਆਉਣਗੇ। ਫਿਲਮ ਦਾ ਇੱਕ ਹਿੱਸਾ ਇਜਰਾਇਲ ਦੇ ਤੇਲ ਅਵੀਵ ਵਿੱਚ ਫਿਲਮਾਇਆ ਗਿਆ ਹੈ।
Ranbir And Alia
ਧਿਆਨ ਯੋਗ ਹੈ ਕਿ ਆਲਿਆ ਭੱਟ ਅਤੇ ਰਣਬੀਰ ਕਪੂਰ ਦੇ ਵਿਚ ਵੱਧ ਰਹੀਆਂ ਨਜਦੀਕੀਆਂ ਦੀਆਂ ਖਬਰਾਂ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀਆਂ ਹਨ। ਕੁਝ ਸਮੇਂ ਪਹਿਲਾਂ ਰਣਬੀਰ ਦੇ ਪਿਤਾ ਰਿਸ਼ੀ ਕਪੂਰ ਨੇ ਭੱਟ ਪਰਵਾਰ ਨੂੰ ਉਨ੍ਹਾਂ ਦੇ ਪਰਵਾਰ ਵਰਗਾ ਹੀ ਦੱਸਿਆ ਸੀ।