
ਇਹ ਸਾਲ ਬੀਤਣ ਵਾਲਾ......
ਮੁੰਬਈ (ਭਾਸ਼ਾ): ਇਹ ਸਾਲ ਬੀਤਣ ਵਾਲਾ ਹੈ। ਜਿਸ ਕਰਕੇ ਸਾਰੇ ਅਦਾਕਾਰ ਫਿਲਮਾਂ ਬਣਾਉਣ ਦੀ ਛੂਟਿੰਗ ਵਿਚ ਲੱਗੇ ਹੋਏ ਹਨ। ਬਾਲੀਵੁੱਡ ਲੋਕਾਂ ਲਈ ਵੱਧ ਤੋਂ ਵੱਧ ਫਿਲਮਾਂ ਲੈ ਕੇ ਆ ਰਿਹਾ ਹੈ। ਰਣਬੀਰ ਕਪੂਰ ਤੇ ਆਲੀਆ ਭੱਟ ਇੰਨ੍ਹੀਂ ਦਿਨੀਂ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ। ਇਹ ਇਕ ਧਮਾਕੇਦਾਰ ਫਿਲਮ ਹੈ ਜਿਸ ਵਿਚ ਅਮਿਤਾਭ ਬੱਚਨ ਵੀ ਅਹਿਮ ਕਿਰਦਾਰ ਨਿਭਾਅ ਰਹੇ ਹਨ। ਇਹ ਫਿਲਮ ਰਣਬੀਰ ਕਪੂਰ ਦੀਆਂ ਬਾਕੀ ਫਿਲਮਾਂ ਨਾਲੋਂ ਬਿਲਕੁੱਲ ਅਲੱਗ ਹੋਵੇਗੀ। ਰਣਬੀਰ ਤੇ ਆਲੀਆ ਦੀ ਇਕੱਠਿਆਂ ਇਹ ਪਹਿਲੀ ਫਿਲਮ ਹੈ ਤੇ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਰਣਬੀਰ ਤੇ ਆਲੀਆ ਵਿਚਾਲੇ ਪਿਆਰ ਸ਼ੁਰੂ ਹੋਇਆ।
Alia And Ranbir
ਦੋਨੋਂ ਦੇ ਪਿਆਰਾ ਦੀਆਂ ਖਬਰਾਂ ਸੁਰਖੀਆਂ ਬਟੋਰ ਰਹੀਆਂ ਹਨ। ਸੂਤਰਾਂ ਮੁਤਾਬਿਕ ਖਬਰ ਹੈ ਕਿ ਸ਼ੂਟਿੰਗ ਦੌਰਾਨ ਆਲੀਆ ਭੱਟ ਨੂੰ ਸੱਟ ਲੱਗ ਗਈ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਅਦਾਕਾਰ ਰਣਬੀਰ ਕਪੂਰ ਆਲੀਆ ਭੱਟ ਨੂੰ ਮੁੰਬਈ ਦੇ ਇਕ ਕਲੀਨਿਕ ਵਿਚ ਇਲਾਜ਼ ਲਈ ਲੈ ਕੇ ਗਏ ਹਨ। ਰਣਬੀਰ ਕਪੂਰ ਨਾਲ ਵਿਆਹ ਬਾਰੇ ਇਕ ਇੰਟਰਵਿਊ ਦੌਰਾਨ ਆਲੀਆ ਨੇ ਕਿਹਾ, 'ਜੇਕਰ ਲੋਕ ਮੇਰੇ ਵਿਆਹ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ। ਮੈਨੂੰ ਲੱਗਦਾ ਹੈ ਕਿ ਕਲਾਈਮੈਕਸ ਚੰਗਾ ਹੋਣਾ ਚਾਹੀਦਾ ਹੈ ਤੇ ਇਸ ਦੀ ਹੈਪੀ ਐਂਡਿੰਗ ਹੋਣੀ ਚਾਹੀਦੀ ਹੈ।'
Alia And Ranbir
ਰਣਬੀਰ ਅਤੇ ਆਲੀਆ ਦੇ ਰਿਸ਼ਤਿਆਂ ਨੂੰ ਲੈ ਕੇ ਸਾਲ 2018 ਦੀ ਸ਼ੁਰੂਆਤ ਤੋਂ ਹੀ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਰਣਬੀਰ ਨੇ ਮਈ 'ਚ ਇਸ ਦੀ ਪੁਸ਼ਟੀ ਕੀਤੀ ਸੀ। ਹਾਲਾਂਕਿ ਆਲੀਆ ਭੱਟ ਕਾਫੀ ਪਹਿਲਾਂ ਹੀ ਇਸ ਗੱਲ ਨੂੰ ਕਬੂਲ ਕਰ ਚੁੱਕੀ ਸੀ ਕਿ ਉਹ ਰਣਬੀਰ ਨੂੰ ਪਸੰਦ ਕਰਦੀ ਹੈ। ਇਨ੍ਹਾਂ ਦੋਨਾਂ ਦੀਆਂ ਚਰਚਾ ਆਮ ਤੌਰ ‘ਤੇ ਦੇਖਣ ਨੂੰ ਮਿਲਦੀਆਂ ਹਨ। ਰਣਬੀਰ ਜਿਥੇ ਅਪਣੀਆਂ ਫਿਲਮਾਂ ਨਾਲ ਸੁਰਖੀਆਂ ਵਿਚ ਛਾਇਆ ਰਹਿੰਦਾ ਹੈ ਉਥੇ ਹੀ ਆਲੀਆ ਵੀ ਰਣਬੀਰ ਨਾਲੋਂ ਘੱਟ ਨਹੀਂ। ਆਲੀਆ ਵੀ ਅਪਣੇ ਵੱਖਰੇ ਅੰਦਾਜ਼ ਨਾਲ ਸੁਰਖੀਆਂ ਵਿਚ ਛਾਈ ਰਹਿੰਦੀ ਹੈ।