
ਡਰਾਈਵਰ ਨੇ ਦਿੱਤੀ ਮੌਤ ਦੀ ਜਾਣਕਾਰੀ
ਮੁੰਬਈ: ਫਿਲਮ, ਟੀ.ਵੀ., ਥੀਏਟਰ ਅਦਾਕਾਰ, ਵਾਇਸ ਓਵਰ ਕਲਾਕਾਰ ਅਤੇ ਲੇਖਕ ਅਸ਼ੀਸ਼ ਰਾਏ ਦੀ ਅੱਜ ਲੰਬੀ ਬਿਮਾਰੀ ਦੇ ਚਲਦੇ ਮੌਤ ਹੋ ਗਈ। ਪਿਛਲੇ ਇੱਕ ਹਫਤੇ ਤੋਂ ਉਹ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਾਖਲ ਸਨ। ਅਸ਼ੀਸ਼ ਨੇ ਉਦਯੋਗ ਦੇ ਲੋਕਾਂ ਨੂੰ ਮਦਦ ਦੀ ਬੇਨਤੀ ਕੀਤੀ। ਉਦਯੋਗ ਦੇ ਲੋਕਾਂ ਦੀ ਵਿੱਤੀ ਸਹਾਇਤਾ ਪ੍ਰਾਪਤ ਕਰਨ ਤੋਂ ਬਾਅਦ, ਅਸ਼ੀਸ਼ ਰਾਏ ਇਲਾਜ ਕਰਵਾ ਕੇ 22 ਨਵੰਬਰ ਨੂੰ ਆਪਣੇ ਘਰ ਪਰਤੇ ਸਨ।
Ashiesh Roy
ਡਰਾਈਵਰ ਨੇ ਦਿੱਤੀ ਮੌਤ ਦੀ ਜਾਣਕਾਰੀ
ਉਹਨਾਂ ਦੇ ਡਰਾਈਵਰ ਰਾਜੂ ਨੇ ਦੱਸਿਆ ਕਿ ਅਸ਼ੀਸ਼ ਰਾਏ ਦਾ ਡਾਇਲਸਿਸ ਪਿਛਲੇ 8 ਮਹੀਨਿਆਂ ਤੋਂ ਚੱਲ ਰਿਹਾ ਸੀ। ਉਹ ਉਹਨਾਂ ਨੂੰ ਹਫ਼ਤੇ ਵਿਚ 3 ਦਿਨ ਡਾਇਲਸਿਸ ਲਈ ਹਸਪਤਾਲ ਲੈ ਜਾਂਦਾ ਸੀ।ਆਸ਼ੀਸ਼ ਸ਼ਨੀਵਾਰ ਨੂੰ ਵੀ ਡਾਇਲਾਸਿਸ ਕਰਨ ਲਈ ਗਏ ਹੋਏ ਸਨ ਪਰ ਉਹ ਕੱਲ੍ਹ ਸ਼ਾਮ ਤੋਂ ਬਿਮਾਰ ਸਨ ਅਤੇ ਮੰਗਲਵਾਰ ਤੜਕੇ 3:45 ਵਜੇ ਉਹਨਾਂ ਦੀ ਮੌਤ ਹੋ ਗਈ।
Ashiesh Roy
ਅਸ਼ੀਸ਼ 8 ਮਹੀਨੇ ਤੋਂ ਬਿਮਾਰ ਸਨ
ਆਸ਼ੀਸ਼ ਰਾਏ ਮਾਈਲਡ ਸਟਰੋਕ ਕਾਰਨ ਇਸ ਸਾਲ ਜਨਵਰੀ ਵਿੱਚ ਹਸਪਤਾਲ ਵਿੱਚ ਦਾਖਲ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਉਸ ਦੇ ਇਲਾਜ ਵਿਚ 9 ਲੱਖ ਰੁਪਏ ਖਰਚ ਕੀਤੇ ਗਏ ਸਨ। ਜਨਵਰੀ ਵਿੱਚ, ਉਸਦੀ ਸਾਰੀ ਇਕੱਠੀ ਹੋਈ ਪੂੰਜੀ ਬਿਮਾਰੀ ਕਾਰਨ ਖਰਚ ਹੋਈ। ਇਸ ਕਰਕੇ, ਉਸ ਦੇ ਦੁਬਾਰਾ ਇਲਾਜ ਲਈ ਕੋਈ ਪੈਸਾ ਨਹੀਂ ਬਚਿਆ। ਆਪਣੇ ਹਾਲਾਤਾਂ ਤੋਂ ਪ੍ਰੇਸ਼ਾਨ ਅਸ਼ੀਸ਼ ਨੇ ਇੰਡਸਟਰੀ ਦੇ ਲੋਕਾਂ ਤੋਂ ਮਦਦ ਮੰਗੀ।