
ਸਮ੍ਰਿਤੀ ਇਰਾਨੀ ਕਰੀ ਅੱਧਾ ਘੰਟਾ ਬਾਹਰ ਖੜ ਕੇ ਵਾਪਸ ਆ ਦਿੱਲੀ ਆ ਗਏ
ਮੁੰਬਈ : ਕਪਿਲ ਸ਼ਰਮਾ ਦੇ ਸ਼ੋਅ ‘ਚ ਸਪੈਸ਼ਲ ਗੈਸਟ ਵਜੋਂ ਸ਼ਾਮਲ ਹੋਣ ਪਹੁੰਚੀ ਭਾਜਪਾ ਦੀ ਸੰਸਦ ਮੈਂਬਰ ਤੇ ਸਾਬਕਾ ਅਦਾਕਾਰਾ ਸਮ੍ਰਿਤੀ ਇਰਾਨੀ ਨੂੰ ਗੇਟ ‘ਤੇ ਤਾਇਨਾਤ ਸਕਿਓਰਿਟੀ ਗਾਰਡ ਨੇ ਅੰਦਰ ਵੜਨ ਨਹੀਂ ਦਿੱਤਾ ਤੇ ਉਹਨਾਂ ਨੂੰ ਵਾਪਸ ਭੇਜ ਦਿੱਤਾ, ਜਿਸ ਤੋਂ ਬਾਅਦ ਸੈੱਟ ‘ਤੇ ਭਾਜੜਾਂ ਪੈ ਗਈਆਂ।
Smriti Irani
ਸਮ੍ਰਿਤੀ ਇਰਾਨੀ ਨੇ ਗਾਰਡ ਨੂੰ ਸਮਝਾਉਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ ਪਰ ਗਾਰਡ ਨੇ ਕਿਹਾ ਕਿ ਅਜਿਹੇ ਵੱਡੇ ਲੀਡਰ ਇਕੱਲੇ ਨਹੀਂ ਘੁੰਮਦੇ, ਉਨ੍ਹਾਂ ਦੇ ਨਾਲ ਸੁਰੱਖਿਆ ਮੁਲਾਜ਼ਮ ਅਤੇ ਪੁਲਿਸ ਵਾਲੇ ਹੁੰਦੇ ਹਨ| ਸਾਨੂੰ ਕੋਈ ਆਰਡਰ ਨਹੀਂ ਮਿਲਿਆ, ਮਾਫ ਕਰਨਾ ਮੈਡਮ, ਤੁਸੀਂ ਅੰਦਰ ਨਹੀਂ ਜਾ ਸਕਦੇ। ਇੱਕ ਆਮ ਔਰਤ ਦੀ ਤਰ੍ਹਾਂ ਸ਼ੋਅ ਵਿੱਚ ਪਹੁੰਚੀ ਸਮ੍ਰਿਤੀ ਨੂੰ ਗਾਰਡ ਨੇ ਅੰਦਰ ਆਉਣ ਤੋਂ ਸਾਫ਼ ਮਨ੍ਹਾ ਕਰ ਦਿੱਤਾ।
Kapil Sharma
ਸਮ੍ਰਿਤੀ ਇਰਾਨੀ ਕੋਲ ਇਸ ਸ਼ੋਅ ਲਈ ਸਿਰਫ ਇਕ ਘੰਟਾ ਸੀ ਅਤੇ ਉਨ੍ਹਾਂ ਦੀ ਪੂਰੀ ਟੀਮ ਕਪਿਲ ਸ਼ਰਮਾ ਦੇ ਸੈੱਟ 'ਤੇ ਗਈ ਸੀ ਪਰ ਗਾਰਡ ਆਪਣੀ ਗੱਲ 'ਤੇ ਅੜਿਆ ਰਿਹਾ। ਸਮ੍ਰਿਤੀ ਇਰਾਨੀ ਕਰੀਬ ਅੱਧਾ ਘੰਟਾ ਬਾਹਰ ਰਹੀ ਅਤੇ ਆਖਰਕਾਰ ਏਅਰਪੋਰਟ ਲਈ ਰਵਾਨਾ ਹੋ ਗਈ ਕਿਉਂਕਿ ਉਨ੍ਹਾਂ ਵਾਪਸ ਦਿੱਲੀ ਆਉਣਾ ਸੀ।
Smriti Irani