ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਕੀਤੀ ਖ਼ੁਦਕੁਸ਼ੀ, ਸਲਮਾਨ ਖ਼ਾਨ ਤੇ ਕੈਟਰੀਨਾ ਕੈਫ਼ ਨਾਲ ਵੀ ਕਰ ਚੁੱਕੀ ਹੈ ਕੰਮ 
Published : Dec 24, 2022, 8:04 pm IST
Updated : Dec 24, 2022, 9:04 pm IST
SHARE ARTICLE
Tunisha Sharma
Tunisha Sharma

ਤੁਨਿਸ਼ਾ ਫਿਤੂਰ, ਬਾਰ-ਬਾਰ ਦੇਖੋ, ਕਹਾਨੀ 2 : ਦੁਰਗਾ ਰਾਨੀ ਸਿੰਘ, ਦਬੰਗ 3 ਵਰਗੀਆਂ ਫਿਲਮਾਂ ’ਚ ਵੀ ਨਜ਼ਰ ਆਈ ਸੀ।

 

ਮੁੰਬਈ : ਸੋਨੀ ਸਬ ਟੀ. ਵੀ. ਦੇ ਸੀਰੀਅਲ 'ਅਲੀਬਾਬਾ: ਦਾਸਤਾਨ ਏ ਕਾਬੁਲ' ਦੀ ਪ੍ਰਮੁੱਖ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਖ਼ੁਦਕੁਸ਼ੀ ਕਰ ਲਈ ਹੈ। ਤੁਨੀਸ਼ਾ ਸ਼ਰਮਾ ਕਾਫ਼ੀ ਮਸ਼ਹੂਰ ਅਦਾਕਾਰਾ ਸੀ ਤੇ ਉਨ੍ਹਾਂ ਨੇ ਸੀਰੀਅਲ ਦੇ ਸੈੱਟ ’ਤੇ ਹੀ ਫਾਹਾ ਲੈ ਲਿਆ। ਸੂਤਰਾਂ ਦੀ ਮੰਨੀਏ ਤਾਂ ਸੈੱਟ ’ਤੇ ਮੌਜੂਦ ਲੋਕਾਂ ਨੇ ਅਦਾਕਾਰਾ ਨੂੰ ਤੁਰੰਤ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ।

ਹੁਣ ਉਨ੍ਹਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭਿਵੜੀ ਦੇ ਹਸਪਤਾਲ ਭੇਜਿਆ ਗਿਆ ਹੈ। ਫਿਲਹਾਲ ਉਨ੍ਹਾਂ ਨੇ ਕਿਹੜੇ ਕਾਰਨਾਂ ਕਰ ਕੇ ਖ਼ੁਦਕੁਸ਼ੀ ਕੀਤੀ ਹੈ, ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਤੁਨੀਸ਼ਾ ਦੀ ਉਮਰ 20 ਸਾਲ ਸੀ। ਉਨ੍ਹਾਂ ਨੇ ਇੰਡਸਟਰੀ ’ਚ ਇਕ ਬਾਲ ਕਲਾਕਾਰ ਦੇ ਤੌਰ ’ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਭਾਰਤ ਕਾ ਵੀਰ ਪੁੱਤਰ- ਮਹਾਰਾਣਾ ਪ੍ਰਤਾਪ ਨਾਲ ਤੁਨਿਸ਼ਾ ਨੇ ਟੀ. ਵੀ. ’ਤੇ ਆਪਣਾ ਡੈਬਿਊ ਕੀਤਾ ਸੀ। ਤੁਨਿਸ਼ਾ ਫਿਤੂਰ, ਬਾਰ-ਬਾਰ ਦੇਖੋ, ਕਹਾਨੀ 2 : ਦੁਰਗਾ ਰਾਨੀ ਸਿੰਘ, ਦਬੰਗ 3 ਵਰਗੀਆਂ ਫਿਲਮਾਂ ’ਚ ਵੀ ਨਜ਼ਰ ਆਈ ਸੀ।

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement