Border 2 : ਸ਼ੁਰੂ ਹੋਈ ਸੰਨੀ ਦਿਉਲ ਦੀ ਫ਼ਿਲਮ ‘ਬਾਰਡਰ 2’ ਦੀ ਸ਼ੂਟਿੰਗ

By : PARKASH

Published : Dec 24, 2024, 2:22 pm IST
Updated : Dec 24, 2024, 2:24 pm IST
SHARE ARTICLE
Sunny Deol's film 'Border 2' shooting has begun, Diljit Dosanjh will also play an important role
Sunny Deol's film 'Border 2' shooting has begun, Diljit Dosanjh will also play an important role

Border 2 : ਫ਼ਿਲਮ ’ਚ ਦਿਲਜੀਤ ਦੋਸਾਂਝ ਦੇ ਨਾਲ ਵਰੁਣ ਧਵਨ ਤੇ ਅਹਾਨ ਸ਼ੈੱਟੀ ਵੀ ਆਉਣਗੇ ਨਜ਼ਰ  

 

Border 2 : ਜੇਪੀ ਦੱਤਾ ਦੀ 1997 ਵਿਚ ਆਈ ਫ਼ਿਲਮ ‘ਬਾਰਡਰ’ ਦਾ ਸੀਕਵਲ ‘ਬਾਰਡਰ 2’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ । ਨਿਰਮਾਤਾਵਾਂ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਫ਼ਿਲਮ ’ਚ ਦਿੱਗਜ ਅਭਿਨੇਤਾ ਸੰਨੀ ਦਿਉਲ ਨਜ਼ਰ ਆਉਣਗੇ ਅਤੇ ਇਸ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰਨਗੇ। 

ਫ਼ਿਲਮ ’ਚ ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਵੀ ਨਜ਼ਰ ਆਉਣਗੇ। ਇਸ ਫ਼ਿਲਮ ’ਚ ਦੱਤਾ ਨਾਲ ਟੀ-ਸੀਰੀਜ਼ ਦੇ ਭੂਸ਼ਣ ਕੁਮਾਰ ਵੀ ਹਨ।
ਟੀ-ਸੀਰੀਜ਼ ਨੇ ਇੰਸਟਾਗ੍ਰਾਮ ’ਤੇ ਪੋਸਟ ਕੀਤਾ, ‘ਬਾਰਡਰ 2 ਦੀ ਸ਼ੂਟਿੰਗ ਹੋ ਰਹੀ ਹੈ... ਅਪਣੇ ਕੈਲੰਡਰਾਂ ’ਤੇ ਨਿਸ਼ਾਨ ਲਗਾ ਲਉ: ‘ਬਾਰਡਰ 2’ 23 ਜਨਵਰੀ 2026 ਨੂੰ ਸਿਨੇਮਾਘਰਾਂ ਵਿਚ ਆਵੇਗੀ।’ ਨਿਰਮਾਤਾਵਾਂ ਮੁਤਾਬਕ ਇਹ ਫ਼ਿਲਮ ’ਦੇਸ਼ ਭਗਤੀ ਅਤੇ ਹਿੰਮਤ’ ਦੀ ਪਿੱਠਭੂਮੀ ’ਤੇ ਆਧਾਰਤ ਹੈ। ਅਨੁਰਾਗ ਸਿੰਘ ਇਸ ਤੋਂ ਪਹਿਲਾਂ ‘ਕੇਸਰੀ’, ‘ਪੰਜਾਬ 1984’, ‘ਜੱਟ ਐਂਡ ਜੂਲੀਅਟ’ ਅਤੇ ‘ਦਿਲ ਬੋਲੇ ਹੜੀਪਾ’ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।

ਫ਼ਿਲਮ ‘ਬਾਰਡਰ’ ਜੂਨ 1997 ਵਿਚ ਰਿਲੀਜ਼ ਹੋਈ ਸੀ ਅਤੇ ਇਸ ਵਿਚ 1971 ਦੀ ਭਾਰਤ-ਪਾਕਿਸਤਾਨ ਜੰਗ ਨੂੰ ਦਰਸ਼ਾਇਆ ਗਿਆ ਸੀ। ਬਾਕਸ ਆਫ਼ਿਸ ’ਤੇ ਜ਼ਬਰਦਸਤ ਕਮਾਈ ਕਰਨ ਵਾਲੀ ਇਸ ਫ਼ਿਲਮ ’ਚ ਸੁਨੀਲ ਸ਼ੈਟੀ, ਜੈਕੀ ਸ਼ਰਾਫ਼, ਅਕਸ਼ੈ ਖੰਨਾ, ਸੁਦੇਸ਼ ਬੇਰੀ ਅਤੇ ਪੁਨੀਤ ਈਸਰ ਵੀ ਸਨ। ਇਸ ਤੋਂ ਇਲਾਵਾ ਫ਼ਿਲਮ ’ਚ ਕੁਲਭੂਸ਼ਣ ਖਰਬੰਦਾ, ਤੱਬੂ, ਰਾਖੀ, ਪੂਜਾ ਭੱਟ ਅਤੇ ਸ਼ਰਬਾਨੀ ਮੁਖਰਜੀ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ।
 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement