ਬਾਲੀਵੁਡ ਦੇ ਮਰਹੂਮ ਅਦਾਕਾਰ ਨੂੰ ਜਨਮਦਿਨ ਮੌਕੇ ਗੂਗਲ਼ ਨੇ ਇੰਝ ਬਣਾਇਆ ਖ਼ਾਸ 
Published : Mar 25, 2018, 12:41 pm IST
Updated : Mar 25, 2018, 3:15 pm IST
SHARE ARTICLE
Farooq Sheikh
Farooq Sheikh

ਫ਼ਾਰੁਖ਼ ਦੁਬਈ 'ਚ ਛੁੱਟੀਆਂ ਮਨਾਉਣ ਗਏ ਹੈ ਸਨ ਜਿਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਕੁੱਝ ਕੁ ਲੋਕ ਹੁੰਦੇ ਹਨ ਜਿਹੜੇ ਕਿਸੇ ਨੂੰ ਸਹਾਰਾ ਬਣਾ ਕੇ ਬੁਲੰਦੀਆਂ 'ਤੇ ਪਹੁੰਚ ਕੇ ਡੀਂਗਾਂ ਮਾਰਦੇ ਹਨ ਕਿ ਉਨ੍ਹਾਂ ਨੇ ਅਪਣੇ ਬਲਬੂਤੇ 'ਤੇ ਬਹੁਤ ਤਰੱਕੀ ਕਰ ਲਈ। ਪਰ ਅਸਲੀ ਹੀਰੇ ਉਹ ਹੁੰਦੇ ਹਨ ਜਿਹੜੇ ਕੋਲੇ ਦੀ ਖਾਣ ਚੋਂ ਉੱਠ ਕੇ ਕਿਸੇ ਮਹਾਰਾਜੇ ਦੇ ਤਾਜ ਦਾ ਸ਼ਿੰਗਾਰ ਬਣਦੇ ਹਨ।  ਅਜਿਹੇ ਲੋਕ ਜ਼ਮੀਨ ਤੋਂ ਉੱਠ ਕੇ ਅਪਣੀ ਮਿਹਨਤ ਦੇ ਬਲਬੂਤੇ ਅਜਿਹਾ ਕਰ ਦਿਖਾਉਂਦੇ ਹਨ ਜੋ ਆਉਣ ਵਾਲਿਆਂ ਪੀੜ੍ਹੀਆਂ ਨੂੰ ਪ੍ਰੇਰਨਾ ਵੀ ਦਿੰਦਾ ਹੈ ਅਤੇ ਹੌਸਲਾ ਵੀ ਦਿੰਦੇ ਹਨ। ਫ਼ਿਲਮ ਇੰਡਸਟਰੀ ਵਿਚ ਭਾਵੇਂ ਅਜਿਹੇ ਅਨੇਕਾਂ ਨਾਮ ਮਿਲ ਜਾਣਗੇ ਜਿਹੜੇ ਤੰਗੀਆਂ ਤੁਰਸੀਆਂ ਚੋਂ ਗੁਜ਼ਰ ਕੇ ਚੰਗਾ ਮੁਕਾਮ ਹਾਸਿਲ ਕਰ ਚੁਕੇ ਹਨ। ਬਾਲੀਵੁਡ ਅਦਾਕਾਰ ਫ਼ਾਰੁਖ਼ ਸ਼ੇਖ਼ ਦਾ ਨਾਮ ਗੁਜ਼ਰੇ ਜ਼ਮਾਨੇ ਦੇ ਉਨ੍ਹਾਂ ਸਦਾਬਹਾਰ ਅਦਾਕਾਰਾਂ 'ਚ ਸ਼ੁਮਾਰ ਹੈ ਜਿਨ੍ਹਾਂ ਨੇ ਫ਼ਿਲਮ ਇੰਡਸਟਰੀ ਵਿਚ ਅਪਣਾ ਵਿਲੱਖਣ ਨਾਮ ਬਣਾਇਆ ਹੈ । 27 ਦਸੰਬਰ 2013 ਨੂੰ ਦੁਨੀਆਂ ਨੂੰ ਅਲਵਿਦਾ ਕਹਿ ਜਾਣ ਵਾਲੇ ਫ਼ਾਰੁਖ਼ ਦਾ ਅੱਜ 70 ਵਾਂ ਜਨਮਦਿਨ ਹੈ।  ਫ਼ਾਰੁਖ਼ ਦਾ ਜਨਮ 25 ਮਾਰਚ 1948 'ਚ ਗੁਜਰਾਤ ਦੇ ਅਮਰੋਲੀ 'ਚ ਹੋਇਆ ਸੀ। ਮਰਹੂਮ ਅਦਾਕਾਰ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਗੂਗਲ ਨੇ ਵੀ ਡੂਡਲ ਰਾਹੀਂ ਯਾਦ ਕੀਤਾ ਹੈ।Farooq SheikhFarooq Sheikhਫ਼ਾਰੁਖ਼ ਵਲੋਂ ਕਈ ਸਾਲ ਨਾਟ ਸੰਸਥਾ ਵਿਚ ਸਰਗਰਮ ਰਹਿਣ ਤੋਂ ਬਾਅਦ ਰੁਖ਼ ਕੀਤਾ ਗਿਆ ਬਾਲੀਵੁਡ ਦਾ। ਸੱਤਰ ਅਤੇ ਅੱਸੀ ਦੇ ਦਸ਼ਕ ਵਿੱਚ ਸਮਾਂਤਰ ਸਿਨੇਮਾ ਤੋਂ ਖ਼ੂਬ ਵਾਹ ਵਾਹੀ ਬਟੋਰੀ । ਉਨ੍ਹਾਂ ਦੀ ਡੇਬਿਊ ਫ਼ਿਲਮ 1973 ਵਿੱਚ ਆਈ ਜਿਸ ਦਾ ਨਾਮ ਸੀ 'ਗਰਮ ਹਵਾ'। ਉਸ ਤੋਂ ਬਾਅਦ ਫ਼ਾਰੁਖ਼ ਸ਼ੇਖ ਨੇ ਫ਼ਿਲਮ ਉਮਰਾਵ ਜਾਨ ,ਚਸ਼ਮੇ ਬੱਦੂਰ , ਨੂਰੀ , ਸ਼ਤਰੰਜ  ਦੇ ਖਿਡਾਰੀ , ਮਾਇਆ ਮੇਮ ਸਾਬ ,  ਕਥਾ , ਬਾਜ਼ਾਰ , ਰੰਗ ਬਿਰੰਗੀ ਵਰਗੀਆਂ  ਕਈ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਣਵਾਇਆ । ਫ਼ਾਰੁਖ਼  ਨੇ ਆਪਣੇ ਕਾਲਜ  ਦੇ ਦਿਨਾਂ ਵਿੱਚ ਥਿਏਟਰ ਵਿੱਚ ਕਾਫ਼ੀ ਕੰਮ ਕੀਤਾ । ਅਦਾਕਾਰਾ ਸ਼ਬਾਨਾ ਆਜ਼ਮੀ ਉਨ੍ਹਾਂ ਦੇ ਨਾਲ ਕਾਲਜ ਵਿੱਚ ਪੜ੍ਹਦੀ ਸੀ ਅਤੇ ਕਈ  ਨਾਟਕਾਂ ਵਿੱਚ ਨਾਲ ਉਨ੍ਹਾਂ ਨਾਲ ਕੰਮ ਵੀ ਕੀਤਾ । Farooq SheikhFarooq Sheikhਸ਼ਬਾਨਾ ਅਤੇ ਫ਼ਾਰੁਖ਼ ਦੀ ਜੋੜੀ ਨੇ ਨਾਟਕ 'ਤੁਮਹਾਰੀ ਅੰਮ੍ਰਿਤਾ' ਦੇ ਜਰਿਏ ਕਾਫ਼ੀ ਸ਼ੁਹਰਤ ਹਾਸਲ ਕੀਤੀ ਸੀ । ਜਿਵੇਂ ਨਾਟਕਾਂ 'ਚ ਸ਼ਬਾਨਾ ਅਤੇ ਫ਼ਾਰੂਖ਼ ਦੀ ਜੋੜੀ ਹਿਟ ਸੀ ਉਂਝ ਹੀ ਫ਼ਿਲਮਾਂ 'ਚ ਫ਼ਾਰੂਖ਼ ਅਤੇ ਦੀਪਤੀ ਨਵਲ ਦੀ ਜੋੜੀ ਕਾਫ਼ੀ ਹਿਟ ਰਹੀ। ਬਾਲੀਵੁਡ ਦੇ ਇਸ ਮਹਾਨ ਨਾਇਕ ਦੀਆਂ ਸੁਪਰਹਿੱਟ ਫ਼ਿਲਮਾਂ ਵਿਚ 1987 'ਚ ਰਲੀਜ਼ ਹੋਈ ਫ਼ਿਲਮ ਸੀ ਚਸ਼ਮੇਬਦੁਰ ਜਿਸ ਵਿਚ ਉਨ੍ਹਾਂ ਦੀ ਜੋੜੀ ਬਣੀ ਸੀ ਅਦਾਕਾਰਾ ਰੇਖਾ ਦੇ ਨਾਲ।   ਇਸ ਤੋਂ ਬਾਅਦ ਉਨ੍ਹਾਂ ਨੇ ਟੀਵੀ ਦੀ ਦੁਨੀਆਂ ਦਾ ਰੁਖ਼ ਵੀ ਕੀਤਾ ਜਿਥੇ ਉਨ੍ਹਾਂ ਨੂੰ ਉੰਨੀ ਹੀ ਸਫਲਤਾ ਮਿਲੀ ਜਿੰਨੀਂ ਫ਼ਿਲਮਾਂ 'ਚ ਮਿਲੀ ਸੀ।  ਫ਼ਾਰੁਖ਼ ਜ਼ੀ ਟੀਵੀ ਦੇ ਸ਼ੋਅ 'ਜੀਣਾ ਇਸੀ ਕਾ ਨਾਮ ਹੈ' ਦੇ ਪ੍ਰੋਗਰਾਮ ਨੂੰ ਹੋਸਟ ਕਰਦੇ ਸਨ।  ਜੋ ਕਾਫੀ ਸਾਲ ਤਕ ਲੋਕਾਂ ਦੇ ਦਿਲਾਂ 'ਚ ਰਿਹਾ।  Farooq SheikhFarooq Sheikhਗੱਲ ਕਰੀਏ ਫ਼ਾਰੁਖ਼ ਦੀ ਨਿਜੀ ਜ਼ਿੰਦਗੀ ਦੀ ਤਾਂ ਉਨ੍ਹਾਂ ਦੇ ਪਿਤਾ ਮੁਸਤਫ਼ਾ ਸ਼ੇਖ਼ ਮੁੰਬਈ ਦੇ ਨਾਮਵਰ ਵਕੀਲ ਸਨ ਅਤੇ ਮਾਂ ਫ਼ਰੀਦਾ ਸ਼ੇਖ਼ ਘਰੇਲੂ ਔਰਤ ਸਨ। ਫ਼ਾਰੁਖ਼ ਦੀ ਸਕੂਲੀ ਸਿੱਖਿਆ ਮੁੰਬਈ ਦੇ ਸੇਂਟ ਮੈਰੀ ਸਕੂਲ ਤੋਂ ਹੋਈ ਸੀ।  ਜਿਥੇ ਉਨ੍ਹਾਂ ਨੇ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਭਾਗ ਲਿਆ। ਜਿਨਾਂ 'ਚ ਖੇਡਾਂ ਦੇ ਨਾਲ ਨਾਲ ਨਾਟਕਾਂ 'ਚ ਭਾਗ ਲੈਣਾ ਸ਼ਾਮਿਲ ਸੀ। ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਉਹ ਅੱਜ ਜੋ ਵੀ ਹਨ ਉਹ ਸੱਭ ਪਿਤਾ ਮੁਸਤਫਾ ਸ਼ੇਖ ਦੀ ਸ਼ਖਸੀਅਤ ਦੀ ਦੇਨ ਹੈ । Farooq Sheikh's wifeFarooq Sheikh's wifeਕਾਲਜ 'ਚ ਫਾਰੂਖ ਸ਼ੇਖ ਦੀ ਮੁਲਾਕਾਤ ਰੂਪਾ ਜੈਨ ਨਾਲ ਹੋਈ, ਜੋ ਅੱਗੇ ਜਾ ਕੇ ਉਨ੍ਹਾਂ ਦੀ ਜੀਵਨ ਸਾਥੀ ਬਣੀ।ਫਾਰੂਖ ਤੇ ਰੂਪਾ ਨੇ 9 ਸਾਲ ਤੱਕ ਇਕ-ਦੂਜੇ ਨਾਲ ਮੇਲ ਮੁਲਾਕਾਤਾਂ ਤੋਂ ਬਾਅਦ ਵਿਆਹ ਦਾ ਫੈਸਲਾ ਲਿਆ ਸੀ। ਫਾਰੂਖ ਦੇ ਜੀਵਨ 'ਤੇ ਉਨ੍ਹਾਂ ਦੇ ਪਿਤਾ ਦਾ ਕਾਫੀ ਪ੍ਰਭਾਵ ਸੀ। ਫਾਰੂਖ ਦਾ ਇਰਾਦਾ ਪਿਤਾ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾਣ ਦਾ ਸੀ। ਮੁੰਬਈ ਦੇ ਸਿਧਾਰਥ ਕਾਲਜ ਲਾ ਤੋਂ ਉਨ੍ਹਾਂ ਨੇ ਕਾਨੂੰਨ ਦੀ ਪੜਾਈ ਕੀਤੀ ਪਰ ਵਕੀਲ ਬਣਨ ਤੋਂ ਬਾਅਦ ਜਲਦ ਹੀ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਇਹ ਪੇਸ਼ਾ ਉਸ ਲਈ ਠੀਕ ਨਹੀਂ ਹੈ।
Farooq SheikhFarooq Sheikhਜ਼ਿਕਰਯੋਗ ਹੈ ਕਿ ਬਾਲੀਵੁਡ ਨੂੰ ਕਈ ਯਾਦਗਾਰ ਫ਼ਿਲਮਾਂ ਦੇਣ ਵਾਲੇ ਇਸ ਅਦਾਕਾਰ ਨੇ 27 ਦਸੰਬਰ 2013 'ਚ ਦੁਬਈ ਵਿਖੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿਤਾ ਫ਼ਾਰੁਖ਼ ਦੁਬਈ 'ਚ ਛੁੱਟੀਆਂ ਮਨਾਉਣ ਗਏ ਹੈ ਸਨ ਜਿਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement