
ਆਸਾਰਾਮ ਹੁਣ ਇਕ ਚਾਈਲਡ ਰੇਪਿਸਟ ਹੈ ਤੇ ਉਹ ਦੋਸ਼ੀ ਪਾਇਆ ਗਿਆ ਹੈ
ਨਾਬਾਲਿਗ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਆਸਾਰਾਮ ਨੂੰ ਜੋਧਪੁਰ ਦੀ ਅਦਾਲਤ ਨੇ ਫ਼ੈਸਲਾ ਸੁਣਾਉਂਦੇ ਹੋਏ ਤਾਉਮਰ , ਯਾਨੀ ਜੀਵਨ ਭਰ ਜੇਲ੍ਹ ਦੀ ਸਜ਼ਾ ਦਿਤੀ ਹੈ । ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਚ ਸਜ਼ਾ ਨੂੰ ਲੈ ਕੇ ਵੱਖ-ਵੱਖ ਪ੍ਰਤੀਕਿਰਿਆ ਆ ਰਹੀਆਂ ਹਨ। ਇਨ੍ਹਾਂ ਪ੍ਰਤੀਕਿਰਿਆਵਾਂ 'ਚ ਆਮ ਲੋਕਾਂ ਤੋਂ ਲੈ ਕੇ ਬਾਲੀਵੁਡ ਸੇਲੀਬ੍ਰਿਟਿਸ ਵੀ ਸ਼ਾਮਿਲ ਹਨ।
Asaram ਕੋਰਟ ਦੇ ਇਸ ਫੈਸਲੇ 'ਤੇ ਸੋਸ਼ਲ ਮੀਡੀਆ 'ਚ ਵੱਖ-ਵੱਖ ਪ੍ਰਤੀਕਿਰਿਆ ਆ ਰਹੀਆਂ ਹਨ। ਦਸ ਦਈਏ ਕਿ ਸੋਸ਼ਲ ਮੀਡੀਆ ਤੇ ਲੋਕ ਆਸਾਰਾਮ ਨਾਲ ਪੀ. ਐੱਮ. ਨਰਿੰਦਰ ਮੋਦੀ ਦੀ ਇਕ ਪੁਰਾਣੀ ਤਸਵੀਰ ਵੀ ਸ਼ੇਅਰ ਕੀਤੀ ਜਾ ਰਹੀ ਹੈ। ਬਾਲੀਵੁੱਡ ਐਕਟਰ ਫਰਹਾਨ ਅਖਤਰ ਨੇ ਇਸ ਫੋਟੋ ਨੂੰ ਲੈ ਕੇ ਟਵੀਟ ਕੀਤਾ ਹੈ।
Asaramਇਸ ਬਾਰੇ ਫਰਹਾਨ ਅਖ਼ਤਰ ਨੇ ਟਵੀਟ ਦਾ ਜਵਾਬ ਦਿਤਾ ਕਿ ,'ਤਾਂ, ਆਸਾਰਾਮ ਹੁਣ ਇਕ ਚਾਈਲਡ ਰੇਪਿਸਟ ਹੈ ਤੇ ਉਹ ਦੋਸ਼ੀ ਪਾਇਆ ਗਿਆ ਹੈ। ਚੰਗਾ ਹੈ ਪਰ ਕੀ ਪੀ. ਐੱਮ. ਮੋਦੀ ਨਾਲ ਉਸ ਦੀਆਂ ਤਸਵੀਰਾਂ ਨੂੰ ਸ਼ੇਅਰ ਕਰਨਾ ਬੰਦ ਕਰ ਸਕਦੇ । ਕਿਸੇ ਅਜਿਹੇ ਵਿਅਕਤੀ ਨਾਲ ਖੜ੍ਹੇ ਹੋਣਾ ਜਾਂ ਉਸ ਦਾ ਪੱਖ ਲੈਣਾ ਉਹ ਵੀ ਉਸ ਸਮੇਂ ਜਦੋਂ ਉਸ ਦੇ ਆਪਰਾਧਾਂ ਤੋਂ ਪਰਦਾ ਨਾ ਉਠਿਆ ਹੋਵੇ, ਕੋਈ ਕ੍ਰਾਈਮ ਨਹੀਂ ਹੈ।''
Asaramਇਥੇ ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਫਰਹਾਨ ਮੋਦੀ ਦੇ ਹਕ ਵਿਚ ਕਹਿ ਰਹੇ ਹਨ ਕਿਉਂਕਿ ਉਸ ਵੇਲੇ ਆਸਾਰਾਮ ਦੇ ਗੁਨਾਹਾਂ ਤੋਂ ਪਰਦਾ ਨਹੀਂ ਉਠਿਆ ਸੀ ਇਸ ਕਰਕੇ ਮੋਦੀ ਆਪਣੀ ਥਾਂ ਗਲਤ ਨਹੀਂ ਸਨ। ਦੱਸਣਯੋਗ ਹੈ ਕਿ ਫਰਹਾਨ ਦਾ ਇਹ ਰਿਐਕਸ਼ਨ/ਪ੍ਰਤੀਕਿਰਿਆ ਆਸਾਰਾਮ ਨੂੰ ਦੋਸ਼ੀ ਕਰਾਰ ਦਿਤੇ ਜਾਣ ਤੋਂ ਬਾਅਦ ਆਇਆ ਹੈ। ਇਨਾਂ ਹੀ ਨਹੀਂ ਇਸ ਤੋਂ ਬਾਅਦ ਵੀ ਆਮ ਜਨਤਾ ਵਲੋਂ ਰੀਐਕਸ਼ਨ ਆ ਰਹੇ ਹਨ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਕੋਰਟ ਨੇ ਆਸਾਰਾਮ ਨੂੰ ਸਜ਼ਾ ਦਿਤੀ ਹੈ ਉਸ ਤਰ੍ਹਾਂ ਹੀ ਕਠੁਆ ਅਤੇ ਉਣਾਓ ਸਹਿਤ ਕਈਆਂ ਦੋਸ਼ੀਆਂ ਨੂੰ ਸਜ਼ਾ ਦਿਤੀ ਜਾਵੇ।