
ਜਦੋਂ 90 ਦੇ ਦਹਾਕੇ ਦੇ ਕਾਮੇਡੀ ਅਦਾਕਾਰਾ ਦਾ ਜ਼ਿਕਰ ਹੁੰਦਾ ਹੈ ਤਾਂ ਉਸ ਵਿਚ ਸਤੀਸ਼ ਸ਼ਾਹ ਦਾ ਨਾਮ ਆਪਣੇ ਆਪ ਆ ਹੀ ਜਾਂਦਾ ਹੈ।
ਜਦੋਂ 90 ਦੇ ਦਹਾਕੇ ਦੇ ਕਾਮੇਡੀ ਅਦਾਕਾਰਾ ਦਾ ਜ਼ਿਕਰ ਹੁੰਦਾ ਹੈ ਤਾਂ ਉਸ ਵਿਚ ਸਤੀਸ਼ ਸ਼ਾਹ ਦਾ ਨਾਮ ਆਪਣੇ ਆਪ ਆ ਹੀ ਜਾਂਦਾ ਹੈ। ਸਤੀਸ਼ ਸ਼ਾਹ ਨੇ ਇਕ ਤੋਂ ਵਧਕੇ ਇਕ ਕਾਮੇਡੀ ਫਿਲਮਾਂ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਟੀਵੀ ਸੀਰੀਅਲਸ ਵਿਚ ਵੀ ਸ਼ਾਨਦਾਰ ਭੂਮਿਕਾਵਾਂ ਨਿਭਾਅ ਕੇ ਦਰਸ਼ਕਾਂ ਨੂੰ ਹੱਸਣ ਦਾ ਮੌਕਾ ਦਿਤਾ।
Satish Shah
ਸਤੀਸ਼ ਸ਼ਾਹ ਦਾ ਜਨਮ 25 ਜੂਨ 1947 ਨੂੰ ਗੁਜਰਾਤ ਦੇ ਕੱਛ ਸਥਿਤ ਪਿੰਡ ਮਾਂਡਵੀ ਵਿਚ ਹੋਇਆ। ਉਨ੍ਹਾਂ ਨੂੰ ਆਪਣੇ ਪਿੰਡ ਨਾਲ ਬਹੁਤ ਹੀ ਪਿਆਰ ਹੈ। ਹਿੰਦੀ ਤੋਂ ਇਲਾਵਾ ਉਨ੍ਹਾਂ ਨੇ ਕੁੱਝ ਮਰਾਠੀ ਫਿਲਮਾਂ ਵਿਚ ਵੀ ਕੰਮ ਕੀਤਾ। ਅੱਗੇ ਚਲਕੇ ਇਹ ਐਕਟਰ ਆਪਣੀ ਸ਼ਾਨਦਾਰ ਕਾਮਿਕ ਟਾਇਮਿੰਗ ਲਈ ਮਸ਼ਹੂਰ ਹੋਇਆ।
Satish Shah
ਕਾਮੇਡੀ ਲਈ ਮਸ਼ਹੂਰ ਸੀ ਇਹ ਅਦਾਕਾਰ
ਦਸ ਦਈਏ ਕਿ ਸਤੀਸ਼ ਨੇ ਕਰੀਬ 200 ਫਿਲਮਾਂ ਵਿਚ ਕੰਮ ਕੀਤਾ। ਉਨ੍ਹਾਂ ਨੂੰ ਫਿਲਮ 'ਅਰਵਿੰਦ ਦੇਸਾਈ ਕੀ ਅਜੀਬ ਦਾਸਤਾਂ' ਨਾਲ ਨੋਟਿਸ ਕੀਤਾ ਗਿਆ। 'ਜਾਣੇ ਵੀ ਦੋ ਯਾਰੋਂ' 'ਚ ਉਨ੍ਹਾਂ ਦੀ ਅਦਾਕਾਰੀ ਦੀ ਕਾਫ਼ੀ ਪ੍ਰਸ਼ੰਸਾ ਕੀਤੀ ਗਈ। ਉਨ੍ਹਾਂ ਦੀ ਪਿਛਲੀ ਫਿਲਮ ਹਮਸ਼ਕਲਸ ਸੀ ਜੋ ਸਾਲ 2014 ਵਿਚ ਰਿਲੀਜ਼ ਹੋਈ ਸੀ।
Satish Shah
ਆਪਣੇ ਕਰੀਅਰ ਦੀ ਸ਼ੁਰੂਆਤ ਵਿਚ 'ਯੇਹ ਜੋ ਹੈ ਜ਼ਿੰਦਗੀ' ਨਾਮਕ ਕਾਮੇਡੀ ਟੀਵੀ ਸੀਰੀਅਲ ਨਾਲ ਸਤੀਸ਼ ਨੇ ਸਾਰਿਆਂ ਨੂੰ ਆਪਣੇ ਵਲ ਖਿਚਿਆ। ਉਨ੍ਹਾਂ ਨੇ ਸਾਲ ਭਰ ਦੇ ਅੰਦਰ ਹੀ 60 ਵੱਖ - ਵੱਖ ਕਿਰਦਾਰ ਨਿਭਾਏ। ਖ਼ੁਦ ਸਤੀਸ਼ ਵੀ ਇਸ ਸੀਰੀਅਲ ਦਾ ਆਪਣੇ ਕਰੀਅਰ ਨੂੰ ਸਥਾਪਤ ਕਰਾਉਣ ਵਿਚ ਅਹਿਮ ਯੋਗਦਾਨ ਮੰਨਦੇ ਹਨ। ਉਨ੍ਹਾਂ ਨੇ 'ਸਾਰਾਭਾਈ ਵਰਸੇਸ ਸਾਰਾਭਾਈ' ਵਿਚ ਵੀ ਰੋਲ ਅਦਾ ਕੀਤਾ।
Satish Shah
ਸਤੀਸ਼ ਨੇ ਸਾਲ 1972 ਵਿਚ ਮਧੂ ਸ਼ਾਹ ਨਾਲ ਵਿਆਹ ਕੀਤਾ। ਸਤੀਸ਼ ਮਸ਼ਹੂਰ ਕਾਮੇਡੀ ਸ਼ੋਅ ਕਾਮੇਡੀ ਸਰਕਸ ਵਿਚ ਜੱਜ ਦੀ ਭੂਮਿਕਾ ਨਿਭਾਉਂਦੇ ਵੀ ਨਜ਼ਰ ਆ ਚੁੱਕੇ ਹਨ। ਫਿਲਮ 'ਅਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ' ਵਿਚ ਉਨ੍ਹਾਂ ਨੇ ਇੱਕ ਨਿਗੇਟਿਵ ਕਿਰਦਾਰ ਵੀ ਨਿਭਾਇਆ ਸੀ। ਇਸ ਤੋਂ ਇਲਾਵਾ ਅਮਿਤਾਭ ਬੱਚਨ ਦੀ ਫਿਲਮ ਸ਼ਕਤੀ ਵਿਚ ਵੀ ਉਨ੍ਹਾਂ ਨੇ ਇੱਕ ਛੋਟਾ ਜਿਹਾ ਨਿਗੇਟਿਵ ਰੋਲ ਅਦਾ ਕੀਤਾ ਸੀ।
Satish Shah
ਰੋਜ਼ਾਨਾ ਸਪੋਕਸਮੈਨ ਵਲੋਂ ਵੀ ਦਰਸ਼ਕਾਂ ਦੇ ਚਿਹਰੇ 'ਤੇ ਮੁਸਕਾਨ ਲਿਆਉਣ ਵਾਲੇ ਕਾਮੇਡੀਅਨ ਸਤੀਸ਼ ਸ਼ਾਹ ਨੂੰ ਜਨਮ ਦਿਨ ਦੀ ਮੁਬਾਰਕਬਾਦ।