Diljit Dosanjh: ਦਿਲਜੀਤ ਦੋਸਾਂਝ ਨੇ American ਰੈਪਰ NLE Choppa ਨਾਲ ਮਿਲ ਕੀਤਾ ਧਮਾਕਾ

By : BALJINDERK

Published : Jul 25, 2024, 6:34 pm IST
Updated : Jul 25, 2024, 6:34 pm IST
SHARE ARTICLE
diljit dosanjh
diljit dosanjh

Diljit Dosanjh: ਦੇਸ਼ ਅਤੇ ਵਿਦੇਸ਼ ’ਚ ਗਾਇਕ ਦੀ ਦਿਨੋਂ ਦਿਨ ਵੱਧਦੀ ਚੜਾਈ ਨੇ ਫਿਰ ਮਚਾਏ ਵੈਰੀ

Diljit Dosanjh: ਮਸ਼ਹੂਰ ਪੰਜਾਬੀ ਅਦਾਕਾਰ, ਗਾਇਕ ਦਿਲਜੀਤ ਦੋਸਾਂਝ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਆਪਣੀ ਆਵਾਜ਼ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆ ਰਹੇ ਹਨ। ਦੇਸ਼ ਅਤੇ ਵਿਦੇਸ਼ ਵਿੱਚ ਗਾਇਕ ਦੀ ਦਿਨੋਂ ਦਿਨ ਵੱਧਦੀ ਪ੍ਰਸਿੱਧੀ ਨੂੰ ਵੇਖ ਹਰ ਕੋਈ ਹੈਰਾਨ ਹੈ। ਇਸ ਵਿਚਾਲੇ ਹੁਣ ਪ੍ਰਸ਼ੰਸਕਾਂ ਲਈ ਇੱਕ ਖਾਸ ਖਬਰ ਸਾਹਮਣੇ ਆ ਰਹੀ ਹੈ। ਆਪਣੇ ਲਾਈਵ ਕੰਸਰਟ ਦੇ ਵਿਚਾਲੇ ਕਲਾਕਾਰ ਨੇ ਪ੍ਰਸ਼ੰਸਕਾਂ ਨੂੰ ਖਾਸ ਤੋਹਫਾ ਦਿੱਤਾ ਹੈ। 

ਇਹ ਵੀ ਪੜੋ: Garhshankar News : ਗੜ੍ਹਸ਼ੰਕਰ 'ਚ ਹਮਲਾਵਰਾਂ ਨੇ ਡੇਰੇ ਦੇ ਸੇਵਾਦਾਰ 'ਤੇ ਕੀਤਾ ਹਮਲਾ 

ਦਰਅਸਲ, ਦਿਲਜੀਤ ਜਲਦੀ ਹੀ ਅਮਰੀਕੀ ਰੈਪਰ NLE ਚੋਪਾ (NLE Choppa) ਨਾਲ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕਰਨ ਲਈ ਗਾਇਕ ਵੱਲੋਂ ਇਸ ਗੀਤ ਦੀ ਇਕ ਝਲਕ ਸ਼ੇਅਰ ਕੀਤੀ ਗਈ ਹੈ। ਗਾਇਕ-ਅਦਾਕਾਰ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਹੈ।

ਇਹ ਵੀ ਪੜੋ: Mumbai Rains : ਭਾਰੀ ਮੀਂਹ ਕਾਰਨ ਮੁੰਬਈ ’ਚ ਦਰਜਨਾਂ ਉਡਾਣਾਂ ਰੱਦ 

ਜਾਣਕਾਰੀ ਲਈ ਦੱਸ ਦੇਈਏ ਕਿ ਦਿਲਜੀਤ ਦੋਸਾਂਝ ਅਤੇ NLE ਚੋਪਾ ਦਾ ਗੀਤ ਮੁਹੰਮਦ ਅਲੀ 26 ਜੁਲਾਈ ਨੂੰ ਰਿਲੀਜ਼ ਹੋਵੇਗਾ। ਇਸ ਤੋਂ ਪਹਿਲਾਂ ਇਸ ਗੀਤ ਦੇ ਟੀਜ਼ਰ ਨੇ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ। ਅੱਜ ਯਾਨੀ ਵੀਰਵਾਰ ਨੂੰ ਦਿਲਜੀਤ ਦੋਸਾਂਝ ਨੇ ਇਸ ਗੀਤ ਦਾ ਵੀਡੀਓ ਸ਼ੇਅਰ ਕੀਤਾ ਅਤੇ ਕੈਪਸ਼ਨ 'ਚ ਲਿਖਿਆ, 'ਸਰਪ੍ਰਾਈਜ਼।' ਇਸ ਗੀਤ ਵਿੱਚ ਦਿਲਜੀਤ ਨੇ ਅਮਰੀਕੀ ਰੈਪਰ ਐਨਐਲਈ ਚੋਪਾ ਨਾਲ ਕੰਮ ਕੀਤਾ ਹੈ।

https://www.instagram.com/reel/C91Y3ChxL1O/?utm_source=ig_web_copy_link&igsh=MzRlODBiNWFlZA==

ਜਿਸ ਉੱਪਰ ਪ੍ਰਸ਼ੰਸਕ ਵੀ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ। ਉਨ੍ਹਾਂ ਵੱਲੋਂ ਕਮੈਂਟਸ ਕਰ ਲਗਾਤਾਰ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ। 

ਇਹ ਵੀ ਪੜੋ: Punjab News : ਰੇਲ ਯਾਤਰੀਆਂ ਲਈ ਚੰਗੀ ਖ਼ਬਰ, ਪੰਜਾਬ 'ਚ ਬਣਨਗੇ 30 ਅੰਮ੍ਰਿਤ ਰੇਲਵੇ ਸਟੇਸ਼ਨ 

ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਦਿਲਜੀਤ ਦੀ ਫਿਲਮ ‘‘ਜੱਟ ਐਂਡ ਜੁਲੀਅਟ 3’’ ਰਿਲੀਜ਼ ਹੋਈ ਹੈ। ਇਸ ਫਿਲਮ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਹ ਫਿਲਮ ਬਾੱਕਸ ਆਫਿਸ ਉੱਪਰ ਕਈ ਵੱਡੇ ਰਿਕਾਰਡ ਤੋੜ ਰਹੀ ਹੈ। ਫਿਲਮ ਵਿੱਚ ਦਿਲਜੀਤ ਦੇ ਨਾਲ ਨੀਰੂ ਬਾਜਵਾ ਅਤੇ ਜੈਸਮੀਨ ਬਾਜਵਾ ਅਹਿਮ ਭੂਮਿਕਾ ਵਿੱਚ ਨਜ਼ਰ ਆ ਰਹੀਆਂ ਹਨ।
 

(For more news apart from   Diljit Dosanjh teamed up with American rapper NLE Choppa News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement