
Mumbai Rains : ਏਅਰ ਇੰਡੀਆ ਯਾਤਰੀਆਂ ਨੂੰ ਟਿਕਟ ਦੇ ਪੈਸੇ ਕਰੇਗੀ ਵਾਪਸ
Mumbai Rains: ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਸਮੇਤ ਮਹਾਰਾਸ਼ਟਰ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਪੈ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਹਾਲਾਂਕਿ, ਇਸ ਨਾਲ ਮੁੰਬਈ ਸ਼ਹਿਰ ਅਤੇ ਇਸਦੇ ਉਪਨਗਰਾਂ ਦੇ ਕਈ ਖੇਤਰਾਂ ਵਿੱਚ ਪਾਣੀ ਭਰਨ ਦੀਆਂ ਕਈ ਘਟਨਾਵਾਂ ਕਾਰਨ ਇੱਕ ਵਾਰ ਫਿਰ ਸਮੱਸਿਆਵਾਂ ਪੈਦਾ ਹੋ ਗਈਆਂ ਹਨ। ਸ਼ਹਿਰ ਖਰਾਬ ਮੌਸਮ ਅਤੇ ਪਾਣੀ ਭਰੀਆਂ ਸੜਕਾਂ ਨਾਲ ਜੂਝ ਰਿਹਾ ਹੈ।
ਇਹ ਵੀ ਪੜੋ: Jalandhar News : ਸਾਬਕਾ ਵਿਧਾਇਕ ਰਾਜਿੰਦਰ ਬੇਰੀ ਨੂੰ ਲੱਗਿਆ ਸਦਮਾ, ਮਾਤਾ ਦਾ ਹੋਇਆ ਦਿਹਾਂਤ
ਏਅਰ ਇੰਡੀਆ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਮੁੰਬਈ ਬਾਰਿਸ਼ ਦੇ ਕਾਰਨ ਉਡਾਨਾਂ ਦਾ ਸੰਚਾਲਨ ਪ੍ਰਭਾਵਿਤ ਹੋ ਰਿਹਾ ਹੈ। ਇਸ ਲਈ ਸਾਡੀਆਂ ਕੁਝ ਉਡਾਨਾਂ ਰੱਦ ਹੋ ਗਹੀਆਂ ਹਨ। ਜਦ ਕਿ ਕੁਝ ਦੇ ਰੂਟ ਡਾਇਵਟ ਹੋ ਗਏ ਹਨ। ਇਸ ਦੇ ਨਾਲ ਏਅਰ ਇੰਡੀਆ ਨੇ 25 ਜੁਲਾਈ 2024 ਦੇ ਯਾਤਰਾ ਦੇ ਲਈ ਬੁਕ ਕੀਤੀਆਂ ਗਈਆਂ ਟਿਕਟਾਂ ਦਾ ਪੂਰਾ ਪੈਸਾ ਵਾਪਸ ਕਰਨ ਦੀ ਪੇਸ਼ਕਸ਼ ਕੀਤੀ ਹੈ।
ਏਅਰ ਇੰਡੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਇੱਕ ਪੋਸਟ ’ਚ ਕਿਹਾ ਕਿ ਏਅਰਪੋਰਟ ’ਤੇ ਜਾਣ ਤੋਂ ਪਹਿਲਾਂ ਅਪਣੀ ਉਡਾਨ ਦੀ ਸਥਿਤੀ ਦੀ ਜਾਂਚ ਕਰ ਲੈਣ । ਇਸ ਦੇ ਇਲਾਵਾ ਹੋਰ ਸਹਾਇਤਾ ਦੇ ਲਈ ਇਨ੍ਹਾਂ ਸੰਪਰਕ ਕੇਂਦਰ ਨਾਲ 01169329333, 01169329999 ’ਤੇ ਸੰਪਰਕ ਕਰੋ।
#ImportantUpdate: Heavy rains in Mumbai are affecting flight operations and resulting in cancellation and diversion of some of our flights. Air India is offering full refunds or a one-time complimentary rescheduling for bookings confirmed for travel on 25th July 2024.
— Air India (@airindia) July 25, 2024
Please…
ਫਿਲਹਾਲ ਮੁੰਬਈ 'ਚ ਬਾਰਿਸ਼ ਹੋ ਰਹੀ ਹੈ। ਬਰਸਾਤ ਕਾਰਨ ਸੜਕਾਂ 'ਤੇ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੈ। ਜਿਸ ਦਾ ਅਸਰ ਆਵਾਜਾਈ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਮੁੰਬਈ ਦੀਆਂ ਸੜਕਾਂ 'ਤੇ ਵਾਹਨ ਆ ਰਹੇ ਹਨ। ਪਰ ਆਵਾਜਾਈ ਕਾਰਨ ਸੜਕਾਂ ਜਾਮ ਹੋ ਗਈਆਂ ਹਨ।
(For more news apart from Dozens of flights canceled in Mumbai due to heavy rain News in Punjabi, stay tuned to Rozana Spokesman)