
Parineeti Chopra Pregnancy News: ਰਾਘਵ ਚੱਢਾ ਨੇ ਸੋਸ਼ਲ ਮੀਡੀਆ 'ਤੇ 1+1=3 ਲਿਖ ਕੇ ਬੱਚੇ ਦੇ ਪੈਰਾਂ ਵਾਲੀ ਫੋਟੋ ਕੀਤੀ ਪੋਸਟ
Actress parineeti chopra and raghav chadha pregnancy latest News: ਬਾਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਮਾਂ ਬਣਨ ਜਾ ਰਹੀ ਹੈ। ਉਸ ਨੇ ਅਤੇ ਰਾਘਵ ਚੱਢਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਗਰਭਵਤੀ ਹੋਣ ਦੀ ਖ਼ਬਰ ਸਾਂਝੀ ਕੀਤੀ ਹੈ। ਬਾਲੀਵੁੱਡ ਦੇ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ, ਪਰਿਣੀਤੀ ਅਤੇ ਰਾਘਵ ਦੀ ਇਹ ਖੁਸ਼ਖਬਰੀ ਸੁਣ ਕੇ, ਬਾਲੀਵੁੱਡ ਅਤੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ।
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਇੰਸਟਾਗ੍ਰਾਮ 'ਤੇ ਇੱਕ ਅਜਿਹੀ ਹੀ ਪੋਸਟ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਇਸ ਪੋਸਟ ਵਿੱਚ ਬੱਚੇ ਦਾ ਇੱਕ ਛੋਟਾ ਜਿਹਾ ਪੈਰ ਹੈ ਅਤੇ ਇਸ 'ਤੇ 1+1=3 ਲਿਖਿਆ ਹੈ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਖੁਸ਼ ਹੋ ਗਏ ਹਨ।
ਦੋਵਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਖੂਬਸੂਰਤ ਪੋਸਟ ਵਿੱਚ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ। ਸੋਨਮ ਕਪੂਰ, ਨੇਹਾ ਧੂਪੀਆ, ਰਕੁਲ ਪ੍ਰੀਤ, ਭੂਮੀ ਪੇਡਨੇਕਰ ਵਰਗੀਆਂ ਕਈ ਮਸ਼ਹੂਰ ਹਸਤੀਆਂ ਨੇ ਇਸ ਪੋਸਟ 'ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ।
"(For more news apart from “Actress parineeti chopra and raghav chadha pregnancy latest News, ” stay tuned to Rozana Spokesman.)