
Kangana Ranaut : ਕਿਹਾ ਮੈਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਮੈਂ ਹੁਣ ਇਕ ਕਲਾਕਾਰ ਨਹੀਂ ਸਗੋਂ ਬੀਜੇਪੀ ਦੀ ਐਮਪੀ ਹਾਂ।
Bollywood Actress Kangana Ranaut : ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਵਾਲੀ ਮੰਡੀ ਤੋਂ ਭਾਜਪਾ ਸੰਸਦ ਕੰਗਨਾ ਰਣੌਤ ਨੇ ਖੇਤੀ ਕਾਨੂੰਨ 'ਤੇ ਆਪਣਾ ਬਿਆਨ ਦੇ ਕੇ ਦੇਸ਼ 'ਚ ਸਿਆਸੀ ਤਾਪਮਾਨ ਵਧਾ ਦਿੱਤਾ। ਹਾਲਾਂਕਿ ਉਨ੍ਹਾਂ ਨੇ ਖੁਦ ਆਪਣੇ ਬਿਆਨ 'ਚ ਉਮੀਦ ਜਤਾਈ ਸੀ ਕਿ ਇਸ 'ਤੇ ਵਿਵਾਦ ਹੋ ਸਕਦਾ ਹੈ। ਕੰਗਨਾ ਦੇ ਬਿਆਨ ਨੂੰ ਨਿੱਜੀ ਦੱਸਦੇ ਹੋਏ ਭਾਜਪਾ ਨੇ ਇਸ ਬਿਆਨ ਤੋਂ ਦੂਰੀ ਬਣਾ ਲਈ ਹੈ।
ਆਖਰਕਾਰ ਵਿਵਾਦ ਵਧਣ ਤੋਂ ਬਾਅਦ ਉਨ੍ਹਾਂ ਆਪਣਾ ਬਿਆਨ ਵਾਪਸ ਲੈ ਲਿਆ। ਕੰਗਨਾ ਰਣੌਤ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿਚ ਮੀਡੀਆ ਨੇ ਕਿਸਾਨ ਕਾਨੂੰਨ ਨਾਲ ਜੁੜੇ ਕੁਝ ਸਵਾਲ ਪੁੱਛੇ ਅਤੇ ਮੈਂ ਸੁਝਾਅ ਦਿੱਤਾ ਕਿ ਪ੍ਰਧਾਨ ਮੰਤਰੀ ਨੂੰ ਕਿਸਾਨ ਕਾਨੂੰਨ ਵਾਪਸ ਲਿਆਉਣ ਦੀ ਬੇਨਤੀ ਕਰਨੀ ਚਾਹੀਦੀ ਹੈ।
ਮੇਰੇ ਇਸ ਬਿਆਨ ਤੋਂ ਬਹੁਤ ਸਾਰੇ ਲੋਕ ਨਿਰਾਸ਼ ਹਨ। ਜਦੋਂ ਬਿੱਲ ਆਏ ਤਾਂ ਬਹੁਤ ਸਾਰੇ ਲੋਕਾਂ ਨੇ ਇਸ ਦਾ ਸਮਰਥਨ ਕੀਤਾ ਪਰ ਕਈਆਂ ਨੇ ਇਸ ਦਾ ਵਿਰੋਧ ਕੀਤਾ, ਪਰ ਸਾਡੇ ਪ੍ਰਧਾਨ ਮੰਤਰੀ ਨੇ ਬਹੁਤ ਸੰਵੇਦਨਸ਼ੀਲਤਾ ਨਾਲ ਇਨ੍ਹਾਂ ਬਿੱਲਾਂ ਨੂੰ ਵਾਪਸ ਲੈ ਲਿਆ।
ਮੇਰੇ ਵਿਚਾਰ ਮੇਰੇ ਆਪਣੇ ਨਹੀਂ ਹੋਣੇ ਚਾਹੀਦੇ, ਮੇਰੀ ਪਾਰਟੀ ਦਾ ਸਟੈਂਡ ਹੋਣਾ ਚਾਹੀਦਾ ਹੈ। ਮੈ ਹੁਣ ਧਿਆਨ ਰੱਖਾਂਗੀ ਕਿ ਮੈਂ ਕਲਾਕਾਰ ਨਹੀਂ ਬਲਕਿ ਭਾਜਪਾ ਦੀ ਮੈਂਬਰ ਹਾਂ। ਜੇ ਮੇਰੀ ਸੋਚ ਨਾਲ ਕਿਸੇ ਨੂੰ ਠੇਸ ਪਹੁੰਚੀ ਤਾਂ ਮੈਨੂੰ ਖੇਦ ਹੈ। ਮੈਂ ਆਪਣੇ ਸ਼ਬਦ ਵਾਪਸ ਲੈਂਦੀ ਹਾਂ।