
ਇੰਡਸਟਰੀ ’ਚ ਵੈਡਿੰਗ ਸੀਜ਼ਨ ਚੱਲ ਰਿਹੈ ਤੇ ਰਿਸੈਪਸ਼ਨ ਪਾਰਟੀਜ਼ ਦਾ ਦੌਰ ਵੀ ਜਾਰੀ ਹੈ। ਮਸ਼ਹੂਰ ਹਾਸਰੱਸ ਕਲਾਕਾਰ ਕਪਿਲ ਸ਼ਰਮਾ ਤੇ ਗਿੰਨੀ ਦੇ ਵਿਆਹ ਤੋਂ....
ਮੁੰਬਈ (ਭਾਸ਼ਾ) : ਇੰਡਸਟਰੀ ’ਚ ਵੈਡਿੰਗ ਸੀਜ਼ਨ ਚੱਲ ਰਿਹੈ ਤੇ ਰਿਸੈਪਸ਼ਨ ਪਾਰਟੀਜ਼ ਦਾ ਦੌਰ ਵੀ ਜਾਰੀ ਹੈ। ਮਸ਼ਹੂਰ ਹਾਸਰੱਸ ਕਲਾਕਾਰ ਕਪਿਲ ਸ਼ਰਮਾ ਤੇ ਗਿੰਨੀ ਦੇ ਵਿਆਹ ਤੋਂ ਬਾਅਦ ਹੁਣ ਫਿਲਮੀ ਜਗਤ ਲਈ ਮੁੰਬਈ ’ਚ ਗ੍ਰੈਂਡ ਰਿਸੈਪਸ਼ਨ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਬਾਲੀਵੁੱਡ ਨਾਲ ਜੁੜੀਆਂ ਤਮਾਮ ਹਸਤੀਆਂ ਪਹੁੰਚੀਆਂ ਜਿਹਨਾਂ ’ਚ ਰਣਵੀਰ-ਦੀਪੀਕਾ ਦੀ ਨਵ-ਵਿਆਹੀ ਜੋੜੀ ਖਿੱਚ ਦਾ ਕੇਂਦਰ ਰਹੀ। ਇਸ ਤੋਂ ਇਲਾਵਾ ਟੈਲੀਵੀਜ਼ਨ ਜਗਤ ਨਾਲ ਜੁੜੇ ਕਲਾਕਾਰ ਇਸ ਰਿਸੈਪਸ਼ਨ ਦਾ ਹਿੱਸਾ ਬਣੇ।
ਕਪਿਲ ਦੇ ਦੋਸਤ ਅਤੇ ਸਾਥੀ ਕਮੇਡੀਅਨ ਦੇ ਨਾਲ-ਨਾਲ ਪੰਜਾਬੀ ਸੰਗੀਤ ਜਗਤ ਨਾਲ ਜੁੜੀਆਂ ਕੁਝ ਹਸਤੀਆਂ ਵੀ ਕਪਿਲ ਦੀ ਇਸ ਰਿਸੈਪਸ਼ਨ ਪਾਰਟੀ ’ਚ ਪਹੁੰਚੀਆਂ। ਇਸ ਮੌਕੇ ਮਸ਼ਹੂਰ ਗਾਇਕ ਮੀਕਾ ਸਿੰਘ ਨੇ ਖੂਬ ਰੰਗ ਬੰਨਿਆ। ਮੀਕਾ ਸਿੰਘ ਨਾਲ ਰਣਵੀਰ ਸਿੰਘ ਵੀ ਪੂਰਾ ਮਸਤੀ ਮਜ਼ਾਕ ਅਤੇ ਗਾਇਕੀ ਕਰਦੇ ਨਜ਼ਰ ਆਏ। ਕੁੱਲ ਮਿਲਾ ਕੇ ਕਪਿਲ-ਗਿੰਨੀ ਦੀ ਰਿਸੈਪਸ਼ਨ ’ਤੇ ਫਿਲਮੀ ਜਗਤ, ਟੀ.ਵੀ, ਇੰਡਸਟਰੀ ਅਤੇ ਸੰਗੀਤ ਜਗਤ ਦੇ ਸਿਤਾਰੇ ਨਜ਼ਰ ਆਏ ਅਤੇ ਕਪਿਲ ਦੀ ਰਿਸੈਪਸ਼ਨ ਪਾਰਟੀ ਕਾਫੀ ਗ੍ਰੈਂਡ ਨਜ਼ਰ ਆਈ।