ਟੀਵੀ 'ਤੇ ਕਮੇਡੀਅਨ ਕਪਿਲ ਸ਼ਰਮਾ ਦੀ ਛੇਤੀ ਹੋਵੇਗੀ ਵਾਪਸੀ
Published : Aug 14, 2018, 5:04 pm IST
Updated : Aug 14, 2018, 5:04 pm IST
SHARE ARTICLE
Kapil Sharma with Sunil Grover
Kapil Sharma with Sunil Grover

ਪੰਜਾਬੀਆਂ ਦੀ ਬੈਟਰੀ ਚਾਰਜ ਰਹਿੰਦੀ ਹੈ। ਹਮੇਸ਼ਾ ਖੁਸ਼ ਰਹਿਣਾ ਤੇ ਖੁਸ਼ੀਆਂ ਵੰਡਣਾ ਹੀ ਇਨ੍ਹਾਂ ਦੀ ਪਛਾਣ ਹੁੰਦੀ ਹੈ। ਤੇ ਜਦੋਂ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦੀ ਗੱਲ ਆ ....

ਪੰਜਾਬੀਆਂ ਦੀ ਬੈਟਰੀ ਚਾਰਜ ਰਹਿੰਦੀ ਹੈ। ਹਮੇਸ਼ਾ ਖੁਸ਼ ਰਹਿਣਾ ਤੇ ਖੁਸ਼ੀਆਂ ਵੰਡਣਾ ਹੀ ਇਨ੍ਹਾਂ ਦੀ ਪਛਾਣ ਹੁੰਦੀ ਹੈ। ਤੇ ਜਦੋਂ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦੀ ਗੱਲ ਆ ਜਾਏ ਤਾਂ ਖੁਸ਼ੀਆਂ ਦੀ ਇਹ ਡੋਜ਼ ਆਪਣੇ-ਆਪ ਦੀ ਦੁੱਗਣੀ ਹੋ ਜਾਂਦੀ ਹੈ। ਪੰਜਾਬ ਦਾ ਇਹ ਨਾਮ ਉਨ੍ਹਾਂ ਨਾਮਾਂ 'ਚੋਂ ਇਕ ਹੈ ਜਿਸ ਨੇ ਨਾ ਸਿਰਫ਼ ਪੰਜਾਬ 'ਚ, ਨਾ ਸਿਰਫ਼ ਦੇਸ਼ 'ਚ ਸਗੋਂ ਪੂਰੇ ਵਿਸ਼ਵ 'ਚ ਇੰਨਾ ਖੁਸ਼ੀਆਂ ਵੰਡੀਆਂ ਜਿਸਦਾ ਕੋਈ ਹਿਸਾਬ ਨਹੀਂ ਲਗਾਇਆ ਜਾ ਸਕਦਾ।

Kapil SharmaKapil Sharma

ਲੰਬੇ ਸਮੇਂ ਤੋਂ ਟੀਵੀ ਤੋਂ ਗਾਇਬ ਪੰਜਾਬ ਦੇ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦੇ ਫੈਂਸ ਜੋ ਉਨ੍ਹਾਂ ਨੂੰ 'ਤੇ ਉਨ੍ਹਾਂ ਦੇ ਕਾਮਿਕ ਪ੍ਰੋਗਰਾਮ ਨੂੰ ਮਿਸ ਕਰ ਰਹੇ ਹਨ ਉਨ੍ਹਾਂ ਦੇ ਲਈ ਇਕ ਚੰਗੀ ਖ਼ਬਰ ਹੈ।  ਕਪਿਲ ਸ਼ਰਮਾ ਛੇਤੀ ਹੀ ਟੀਵੀ 'ਤੇ ਵਾਪਸੀ ਕਰ ਸਕਦੇ ਹਨ।  ਰਿਪੋਰਟਸ ਦੀਆਂ ਮੰਨੀਏ ਤਾਂ ਟੀਵੀ ਦੇ ਪ੍ਰਸਿੱਧ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਦੇ ਹੋਸਟ ਨੇ ਅਕਤੂਬਰ ਮਹੀਨੇ ਤਕ ਛੋਟੇ ਪਰਦੇ 'ਤੇ ਇਕ ਵਾਰ ਫਿਰ ਵਾਪਸੀ ਕਰਨ ਦਾ ਫੈਸਲਾ ਕੀਤਾ ਹੈ।  

Kapil SharmaKapil Sharma

ਸੋਸ਼ਲ ਮੀਡੀਆ ਤੇ ਕਪਿਲ ਸ਼ਰਮਾ ਦੀ ਕੁੱਝ ਦਿਨਾਂ ਪਹਿਲਾਂ ਇਕ ਤਸਵੀਰ ਵਾਇਰਲ ਹੋਈ ਸੀ ਜਿਸ ਵਿੱਚ ਉਨ੍ਹਾਂ ਦਾ ਭਾਰ ਬਹੁਤ ਜਿਆਦਾ ਵਧੀਆ ਹੋਇਆ ਦਿਖ ਰਿਹਾ ਸੀ 'ਤੇ ਉਨ੍ਹਾਂ ਦੀ ਡਬਲ ਚਿਨ ਵੀ ਨਜ਼ਰ ਆ ਰਹੀ ਸੀ। ਇਨ੍ਹਾਂ ਸਾਰਿਆਂ ਚੀਜ਼ਾਂ ਨੂੰ ਠੀਕ ਕਰਨ ਲਈ ਕਪਿਲ ਨੇ ਪਰਸਨਲ ਟਰੇਨਰ ਰੱਖ ਕੇ ਇਕ ਵਾਰ ਫਿਰ ਤੋਂ ਪਹਿਲਾਂ ਦੀ ਤਰ੍ਹਾਂ ਫਿੱਟ ਹੋਣ ਦਾ ਮਨ ਬਣਾ ਲਿਆ ਹੈ।

Kapil Sharma fat Kapil Sharma fat

 ਕਪਿਲ ਇਸ ਵਕਤ ਆਪਣੀ ਲਾਇਫਸਟਾਇਲ 'ਚ ਬਦਲਾਵ ਕਰ ਆਪਣੀ ਜ਼ਿੰਦਗੀ ਨੂੰ ਫਿਰ ਤੋਂ ਪਟਰੀ 'ਤੇ ਲਿਆਉਣ ਦਾ ਮਨ ਬਣਾ ਚੁੱਕੇ ਹਨ। ਕਪਿਲ ਇਸ ਵਕਤ ਆਪਣੇ ਨਵੇਂ ਸ਼ੋਅ ਦੇ ਕੌਨਸੇਪਟ ਦੀ ਪਲਾਨਿੰਗ ਕਰ ਰਹੇ ਹਨ 'ਤੇ ਅਗਲੇ 2 ਮਹੀਨੇ ਵਿਚ ਟੀਵੀ ਉੱਤੇ ਵਾਪਸੀ ਕਰਨ ਬਾਰੇ ਵੀ ਸੋਚ ਰਹੇ ਹਨ। ਕਮੀਡਿਅਨ ਕਪਿਲ ਸ਼ਰਮਾ ਦਾ ਸ਼ੋਅ ਵਧੀਆ ਚੱਲ ਰਿਹਾ ਸੀ ਪਰ ਜਨਵਰੀ 2017 ਵਿਚ 'ਦ ਕਪਿਲ ਸ਼ਰਮਾ ਸ਼ੋਅ' ਦੇ ਕੋ-ਸਟਾਰ ਸੁਨੀਲ ਗਰੋਵਰ ਨਾਲ ਫਲਾਇਟ ਵਿਚ ਕਪਿਲ ਦਾ ਬਹੁਤ ਜ਼ਿਆਦਾ ਲੜਾਈ ਹੋਈ ਜਿਸਦੇ ਬਾਅਦ ਕਪਿਲ ਸ਼ਰਮਾ ਸ਼ੋਅ ਦੇ ਜ਼ਿਆਦਾਤਰ ਕਲਾਕਾਰ ਸ਼ੋਅ ਛੱਡਕੇ ਚਲੇ ਗਏ ਸਨ।  ਇਸਦੇ ਬਾਅਦ ਸ਼ੋਅ ਦੀ ਟੀ.ਆਰ.ਪੀ. ਲਗਾਤਾਰ ਡਿੱਗਣ ਲੱਗੀ ਅਤੇ ਸ਼ੋਅ ਨੂੰ ਓਫ ਏਅਰ ਕਰ ਦਿੱਤਾ ਗਿਆ।  

Kapil Sharma comeback Kapil Sharma comeback

ਹਾਲਾਂਕਿ ਮਾਰਚ 2018 'ਚ ਕਪਿਲ ਨੇ ਫੈਮਿਲੀ ਟਾਇਮ ਵਿਦ ਕਪਿਲ ਸ਼ਰਮਾ ਸ਼ੋਅ ਦੇ ਨਾਲ ਵਾਪਸੀ ਕੀਤੀ ਸੀ ਪਰ ਸਿਰਫ਼ 3 ਏਪਿਸੋਡ ਦੇ ਬਾਅਦ ਇਸ ਸ਼ੋਅ  ਨੂੰ ਵੀ ਬੰਦ ਕਰ ਦਿੱਤਾ ਗਿਆ।  ਹੁਣ ਕਪਿਲ ਸ਼ਰਮਾ ਆਪਣੀ ਸਿਹਤ 'ਤੇ ਧਿਆਨ  ਦੇ ਰਹੇ ਹਨ ਅਤੇ ਪੂਰੀ ਤਰ੍ਹਾਂ ਨਾਲ ਫਿਟ ਹੋਕੇ ਇਕ ਵਾਰ ਫਿਰ ਟੀਵੀ ਉੱਤੇ ਵਾਪਸੀ ਦੀਆਂ ਹੰਭਲੀਆਂ ਵਿਚ ਲੱਗੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement