
Year Ender 2024: ਸਾਲ 2024 ਬਾਲੀਵੁੱਡ ਸੈਲੇਬਸ ਅਤੇ ਟੀਵੀ ਸਿਤਾਰਿਆਂ ਲਈ ਬਹੁਤ ਖਾਸ ਰਿਹਾ।
Year Ender 2024: ਸਾਲ 2024 ਬਾਲੀਵੁੱਡ ਸੈਲੇਬਸ ਅਤੇ ਟੀਵੀ ਸਿਤਾਰਿਆਂ ਲਈ ਬਹੁਤ ਖਾਸ ਰਿਹਾ। ਜਿੱਥੇ ਕੁਝ ਮਸ਼ਹੂਰ ਹਸਤੀਆਂ ਦੇ ਰਿਸ਼ਤੇ ਟੁੱਟਣ ਦੀਆਂ ਚਰਚਾਵਾਂ ਸਨ, ਉੱਥੇ ਕੁਝ ਸਿਤਾਰੇ ਵਿਆਹ ਤੇ ਬੰਧਣ ਵਿਚ ਬੱਝ ਤੇ ਹਮੇਸ਼ਾ ਲਈ ਇੱਕ ਦੂਜੇ ਦੇ ਬਣ ਗਏ ਹਨ।
ਇਸ ਸੂਚੀ ਵਿਚ ਕ੍ਰਿਤੀ ਖਰਬੰਦਾ-ਪੁਲਕਿਤ ਸਮਰਾਟ, ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ, ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ, ਅਦਿਤੀ ਰਾਓ ਹੈਦਰੀ ਅਤੇ ਸਿਧਾਰਥ ਵਰਗੇ ਸਿਤਾਰਿਆਂ ਦੇ ਨਾਮ ਸ਼ਾਮਲ ਹਨ।
ਇਸ ਸਾਲ ਮਸ਼ਹੂਰ ਟੀਵੀ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ 23 ਜੂਨ ਨੂੰ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਨਾਲ ਵਿਆਹ ਕਰਵਾ ਲਿਆ ਹੈ। ਵਿਆਹ ਤੋਂ ਬਾਅਦ ਜੋੜੇ ਨੇ ਇੱਕ ਸ਼ਾਨਦਾਰ ਰਿਸੈਪਸ਼ਨ ਦਾ ਆਯੋਜਨ ਕੀਤਾ ਸੀ। ਜਿਸ 'ਚ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ
23 ਜੂਨ ਨੂੰ ਆਪਣੇ ਬੁਆਏਫ੍ਰੈਂਡ ਨਾਲ ਸੋਨਾਕਸ਼ੀ ਨੇ ਕਰਵਾਇਆ ਵਿਆਹ
ਜੋੜੇ ਦੇ ਵਿਆਹ ਦੀ ਵੀਡੀਓ ਅਤੇ ਫੋਟੋਆਂ ਵੀ ਵਾਇਰਲ ਹੋਈਆਂ ਸਨ। ਪਰ ਉਸ ਨੂੰ ਆਪਣੇ ਵਿਆਹ ਨੂੰ ਲੈ ਕੇ ਟ੍ਰੋਲਸ ਦਾ ਵੀ ਸਾਹਮਣਾ ਕਰਨਾ ਪਿਆ। ਕਿਉਂਕਿ ਉਸ ਦੇ ਦੋਵੇਂ ਭਰਾ ਵਿਆਹ ਦੇ ਕਿਸੇ ਫੰਕਸ਼ਨ 'ਚ ਨਜ਼ਰ ਨਹੀਂ ਆਏ। ਜਿਸ ਤੋਂ ਬਾਅਦ ਅਫਵਾਹ ਫੈਲ ਗਈ ਸੀ ਕਿ ਜੋੜੇ ਦੇ ਮਾਤਾ-ਪਿਤਾ ਉਨ੍ਹਾਂ ਦੇ ਵਿਆਹ ਤੋਂ ਖੁਸ਼ ਨਹੀਂ ਹਨ।
22 ਫਰਵਰੀ ਨੂੰ ਹੋਇਆ ਰਕੁਲ-ਜੈਕੀ ਦਾ ਵਿਆਹ
ਇਸ ਤੋਂ ਪਹਿਲਾਂ ਰਕੁਲ ਪ੍ਰੀਤ ਸਿੰਘ ਨੇ ਵੀ ਜੈਕੀ ਭਗਨਾਨੀ ਨਾਲ ਸਾਲ ਦੀ ਸ਼ੁਰੂਆਤ 'ਚ ਸ਼ਾਨਦਾਰ ਵਿਆਹ ਕੀਤਾ ਸੀ। ਇਨ੍ਹਾਂ ਦੋਹਾਂ ਦੇ ਵਿਆਹ ਦੀ ਚਰਚਾ ਕਾਫੀ ਸਮੇਂ ਤੋਂ ਚੱਲ ਰਹੀ ਸੀ। ਇਸ ਜੋੜੇ ਨੇ 22 ਫਰਵਰੀ 2024 ਨੂੰ ਗੋਆ ਵਿੱਚ ਬਹੁਤ ਧੂਮਧਾਮ ਨਾਲ ਵਿਆਹ ਕਰਵਾਇਆ ਸੀ। ਇਸ ਵਿਆਹ 'ਚ ਇੰਡਸਟਰੀ ਦੇ ਕਈ ਵੱਡੇ ਸਿਤਾਰੇ ਵੀ ਸ਼ਾਮਲ ਹੋਏ।
15 ਮਾਰਚ ਨੂੰ ਵਿਆਹ ਦੇ ਬੰਧਨ 'ਚ ਬੱਝੇ ਕ੍ਰਿਤੀ-ਪੁਲਕਿਤ
ਇਸ ਤੋਂ ਇਲਾਵਾ 15 ਮਾਰਚ ਨੂੰ ਕ੍ਰਿਤੀ ਖਰਬੰਦਾ ਅਤੇ ਪੁਲਕਿਤ ਸਮਰਾਟ ਨੇ ਵੀ ਗੁਪਤ ਵਿਆਹ ਕਰਵਾ ਲਿਆ ਸੀ। ਜੋੜੇ ਦੇ ਵਿਆਹ 'ਚ ਸਿਰਫ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਕੁਝ ਕਰੀਬੀ ਦੋਸਤ ਸ਼ਾਮਲ ਹੋਏ। ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਅਤੇ ਲੋਕਾਂ ਨੇ ਇਸ ਨੂੰ ਕਾਫੀ ਪਸੰਦ ਵੀ ਕੀਤਾ।
16 ਸਤੰਬਰ ਨੂੰ ਹੋਇਆ ਅਦਿਤੀ-ਸਿਧਾਰਥ ਦਾ ਵਿਆਹ
ਹੁਣ ਇਸ ਸੂਚੀ 'ਚ ਅਦਿਤੀ ਰਾਓ ਹੈਦਰੀ ਅਤੇ ਸਿਧਾਰਥ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ ਕਿਉਂਕਿ ਦੋਵਾਂ ਦਾ ਵਿਆਹ 4 ਮਹੀਨੇ ਪਹਿਲਾਂ ਯਾਨੀ 16 ਸਤੰਬਰ ਨੂੰ ਤੇਲੰਗਾਨਾ ਦੇ ਵਾਨਾਪਰਥੀ ਦੇ 400 ਸਾਲ ਪੁਰਾਣੇ ਸ਼੍ਰੀਰੰਗਪੁਰ ਮੰਦਰ 'ਚ ਹੋਇਆ ਸੀ। ਇਸ ਜੋੜੇ ਦੇ ਗੁਪਤ ਵਿਆਹ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ।