Bigg Boss 17 Runners Up ਅਭਿਸ਼ੇਕ ਕੁਮਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
Published : Feb 26, 2024, 10:54 am IST
Updated : Feb 26, 2024, 11:09 am IST
SHARE ARTICLE
Abhishek of Bigg Boss fame paid obeisance at Sachkhand Sri Darbar Sahib
Abhishek of Bigg Boss fame paid obeisance at Sachkhand Sri Darbar Sahib

ਅਭਿਸ਼ੇਕ ਦਾ ਜਨਮ 26 ਅਗਸਤ 1995 ਨੂੰ ਪੰਜਾਬ ਦੇ ਇੱਕ ਸ਼ਹਿਰ ਮੰਡੀ ਗੋਬਿੰਦਗੜ੍ਹ ਵਿਚ ਹੋਇਆ ਸੀ।

Bigg Boss 17 Runners Up Abhishek Kumar pays obeisance at Golden Temple: ਅੰਮ੍ਰਿਤਸਰ - ਬਿਗ-ਬੌਸ ਫੇਮ ਅਭਿਸ਼ੇਕ ਕੁਮਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ। ਜਿੱਥੇ ਉਹਨਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਅਭਿਸ਼ੇਕ ਕੁਮਾਰ ਦੀ ਗੱਲ ਕੀਤੀ ਜਾਵੇ ਤਾਂ ਅਭਿਸ਼ੇਕ ਨੂੰ ਅੱਜ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ। ਅਭਿਸ਼ੇਕ ਦਾ ਜਨਮ 26 ਅਗਸਤ 1995 ਨੂੰ ਪੰਜਾਬ ਦੇ ਇੱਕ ਸ਼ਹਿਰ ਮੰਡੀ ਗੋਬਿੰਦਗੜ੍ਹ ਵਿਚ ਹੋਇਆ ਸੀ। ਅਭਿਸ਼ੇਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2018 ਵਿਚ ਇੱਕ ਮਿਊਜ਼ਿਕ ਵੀਡੀਓ 'ਯੇ ਪਿਆਰ ਨਹੀਂ ਤੋ ਕਯਾ ਹੈ' ਨਾਲ ਕੀਤੀ ਸੀ। ਇਸ ਤੋਂ ਬਾਅਦ ਅਦਾਕਾਰ ਨੇ ਸਾਲ 2021 'ਚ ਛੋਟੇ ਪਰਦੇ ਦੇ ਸੀਰੀਅਲ ਉਡਾਰੀਆ ਨਾਲ ਡੈਬਿਊ ਕੀਤਾ। ਉਡਾਰੀਆਂ ਵਿਚ ਅਮਰੀਕ ਸਿੰਘ ਵਿਰਕ ਦੀ ਭੂਮਿਕਾ ਲਈ ਉਸ ਨੂੰ ਦਰਸ਼ਕਾਂ ਵੱਲੋਂ ਬਹੁਤ ਪਿਆਰ ਮਿਲਿਆ।   

ਅਦਾਕਾਰ ਨੂੰ ਫਿਰ ਤੋਂ ਡਰਾਮਾ 'ਬੇਕਾਬੂ' ਵਿਚ ਦੇਖਿਆ ਗਿਆ ਸੀ, ਜਿਸ ਵਿਚ ਉਸ ਨੇ ਆਦਿਤਿਆ ਰਾਏਚੰਦ ਦਾ ਨਕਾਰਾਤਮਕ ਕਿਰਦਾਰ ਨਿਭਾਇਆ ਸੀ। ਅਭਿਸ਼ੇਕ ਨੇ ਅਕਤੂਬਰ 2023 'ਚ 'ਬਿੱਗ ਬੌਸ 17' ਦੇ ਘਰ 'ਚ ਪ੍ਰਤੀਯੋਗੀ ਦੇ ਤੌਰ 'ਤੇ ਐਂਟਰੀ ਕੀਤੀ, ਜਿਸ ਨਾਲ ਉਹ ਕਾਫੀ ਸੁਰਖੀਆਂ 'ਚ ਰਹੇ। ਮੀਡੀਆ ਰਿਪੋਰਟਾਂ ਅਨੁਸਾਰ ਬਿੱਗ ਬੌਸ 17 ਦੇ ਮੁਕਾਬਲੇਬਾਜ਼ ਦਾ ਅਸਲੀ ਨਾਂ ਅਭਿਸ਼ੇਕ ਪਾਂਡੇ ਸੀ ਪਰ ਜਦੋਂ ਉਸ ਦੇ ਸਹਿ ਕਲਾਕਾਰਾਂ ਨੇ ਉਸ ਦੀ ਤੁਲਨਾ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਨਾਲ ਕੀਤੀ ਤਾਂ ਉਸ ਨੇ ਆਪਣਾ ਨਾਂ ਬਦਲ ਕੇ ਅਭਿਸ਼ੇਕ ਕੁਮਾਰ ਰੱਖ ਲਿਆ।

ਕਿਹਾ ਜਾਂਦਾ ਹੈ ਕਿ ਅਭਿਸ਼ੇਕ ਬਾਲੀਵੁੱਡ ਇੰਡਸਟਰੀ ਦੇ 'ਖਿਲਾੜੀ' ਵਾਂਗ ਆਪਣੇ ਸਰੀਰ ਨੂੰ ਫਿੱਟ ਰੱਖਦੇ ਹਨ। ਉਹ ਆਪਣੇ ਸਰੀਰ ਨੂੰ ਬਰਕਰਾਰ ਰੱਖਣ ਲਈ ਰੋਜ਼ਾਨਾ ਜਿਮ ਜਾਣਾ ਪਸੰਦ ਕਰਦਾ ਹੈ। ਅਭਿਸ਼ੇਕ ਕੁਮਾਰ ਆਪਣੀ 'ਉਡਾਰੀਆ' ਦੀ ਕੋ-ਸਟਾਰ ਈਸ਼ਾ ਮਾਲਵੀਆ ਨੂੰ ਡੇਟ ਕਰ ਰਹੇ ਸਨ ਪਰ 'ਬਿੱਗ ਬੌਸ 17' 'ਚ ਆਉਣ ਤੋਂ ਬਾਅਦ ਦੋਵੇਂ ਵੱਖ ਹੋ ਗਏ।

ਦਰਅਸਲ, ਸ਼ੋਅ ਦੇ ਸ਼ੁਰੂਆਤੀ ਦਿਨਾਂ 'ਚ ਅਭਿਸ਼ੇਕ ਅਤੇ ਈਸ਼ਾ ਦੇ ਰਿਸ਼ਤੇ ਨੂੰ ਕਾਫ਼ੀ ਮਸ਼ਹੂਰ ਕੀਤਾ ਗਿਆ ਸੀ ਪਰ ਸਮਰਥ ਜੁਰੇਲ ਦੀ ਐਂਟਰੀ ਤੋਂ ਬਾਅਦ ਦੋਹਾਂ ਨੇ ਇਕ-ਦੂਜੇ ਤੋਂ ਦੂਰੀ ਬਣਾ ਲਈ। ਖਬਰਾਂ ਮੁਤਾਬਕ ਸਮਰਥ ਨੇ ਦਾਅਵਾ ਕੀਤਾ ਕਿ ਅਭਿਸ਼ੇਕ ਈਸ਼ਾ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਦੇ ਸਨ, ਜਿਸ ਕਾਰਨ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ।  

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 

(For more Punjabi news apart from Bigg Boss 17 Runners Up Abhishek Kumar pays obeisance at Golden Temple, stay tuned to Rozana Spokesman)

SHARE ARTICLE

ਏਜੰਸੀ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement