'ਰੇਸ 3' ਦੇ ਸਿਕੰਦਰ ਦਾ ਪਰਿਵਾਰ ਇਕੱਠੇ ਆਇਆ ਸਾਹਮਣੇ 
Published : Mar 26, 2018, 11:15 am IST
Updated : Mar 26, 2018, 12:42 pm IST
SHARE ARTICLE
Race 3
Race 3

ਰੇਸ 3 ਦੇ ਸਾਰੇ ਕਿਰਦਾਰਾਂ ਨੂੰ ਇੰਟਰੋਡਿਊਜ ਕਰਾਉਣ ਦੇ ਬਾਅਦ ਅਖ਼ੀਰ ਫ਼ਿਲਮ ਦੀ ਪੂਰੀ ਕਾਸਟ ਦੇ ਨਾਲ ਇਕ ਪੋਸਟਰ ਸ਼ੇਅਰ ਕੀਤਾ ਹੈ

ਬਾਲੀਵੁਡ ਦਬੰਗ ਬਹੁਤ ਜਲਦ ਰੇਸ ਲਗਾਉਣ ਦੀ ਤਿਆਰੀ 'ਚ ਹਨ। ਜਿਸ ਦੇ ਲਈ ਉਨ੍ਹਾਂ ਨੇ ਅਪਣੀ ਟੀਮ ਇਕੱਠੀ ਕਰ ਲਈ ਹੈ। ਜੀ ਹਾਂ ਸਲਮਾਨ ਅਪਣੀ ਅਗਲੀ ਫ਼ਿਲਮ ਰੇਸ 3 ਦੇ ਸਾਰੇ ਕਿਰਦਾਰਾਂ ਨੂੰ ਇੰਟਰੋਡਿਊਜ ਕਰਾਉਣ ਦੇ ਬਾਅਦ ਅਖ਼ੀਰ ਫ਼ਿਲਮ ਦੀ ਪੂਰੀ ਕਾਸਟ ਦੇ ਨਾਲ ਇਕ ਪੋਸਟਰ ਸ਼ੇਅਰ ਕੀਤਾ ਹੈ । ਦਸ ਦਈਏ ਕਿ ਸਲਮਾਨ ਨੇ ਫ਼ਿਲਮ ਰੇਸ ਦਾ ਪੋਸਟਰ ਐਤਵਾਰ ਦੀ ਰਾਤ ਅਪਣੇ ਟਵੀਟਰ ਅਕਾਊਂਟ ਤੇ ਸਾਂਝਾ ਕੀਤਾ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਫ਼ਿਲਮ ਦੇ ਕਿਰਦਾਰਾਂ ਦੀਆਂ ਤਸਵੀਰਾਂ ਨੂੰ ਸਾਂਝਾ ਕੀਤਾ ਸੀ। ਪਰ ਉਨ੍ਹਾਂ 'ਚ ਇਕ ਇਕ ਕਿਰਦਾਰ ਹੀ ਸਨ। ਜਿਨ੍ਹਾਂ 'ਚ ਅਨਿਲ ਕਪੂਰ, ਬਾਬੀ ਦਿਓਲ, ਜੈਕਲੀਨ ਫਰਨਾੰਡਿਜ਼,ਡੇਜ਼ੀ ਸ਼ਾਹ ਆਦਿ ਸਨ। Salman Khan Team Race 3 Salman Khan Team Race 3ਦਸਣਯੋਗ ਹੈ ਕਿ ਸਲਮਾਨ ਨੇ ਪੂਰੀ ਸਟਾਰ - ਕਾਸਟ ਵਾਲੇ ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ,ਕਿ ਇਹ ਹੈ ਰੇਸ-3 ਦੀ ਫੈਮਿਲੀ। ਰੇਸ ਸ਼ੁਰੂ ਹੋਣ ਜਾ ਰਹੀ ਹੈ। ਇਸਤੋਂ ਪਹਿਲਾਂ ਸਲਮਾਨ ਨੇ ਅਨਿਲ ਕਪੂਰ  ਨੂੰ ਇੰਟਰੋਡਿਊਜ ਕਰਦੇ ਹੋਏ ਕਰਦੇ ਹੋਏ ਲਿਖਿਆ ਸੀ, ਸ਼ਮਸ਼ੇਰ,ਭਾਈ ਜੀ ਸਾਡੇ ਬਾਸ, ਅਤੇ ਆਪਣੀ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ ਸੀ ਮੇਰਾ ਨਾਮ ਹੈ ਸਿਕੰਦਰ।  ਇਸ ਦੇ ਨਾਲ ਹੀ ਉਨ੍ਹਾਂ ਨੇ ਫਰੇਡੀ ਦਾਰੂਵਾਲਾ ਦੇ ਕਿਰਦਾਰਾਂ ਨੂੰ ਪਰਿਚੈ ਕਰਵਾਇਆ ਸੀ ।ਦਸ ਦਈਏ ਕਿ ਇਸ ਫ਼ਿਲਮ ਦੇ ਸਾਰੇ ਹੀ ਐਕਸ਼ਨ ਸੀਨ ਦੀ ਸ਼ੂਟਿੰਗ ਪਹਿਲਾਂ ਹੀ ਅਬੂ ਧਾਬੀ ਵਿੱਚ ਸ਼ੁਰੂ ਹੋ ਚੁਕੀ ਹੈ। Race 3 Race 3ਇਸ ਫ਼ਿਲਮ ਨੂੰ ਸਾਲ ਦੀ ਮੋਸਟ -ਅਵੇਟੇਡ ਫ਼ਿਲਮ ਮੰਨਿਆ ਜਾ ਰਿਹਾ ਹੈ । ਦਸ ਦਈਏ ਕਿ ਰੇਸ-3 ਨੂੰ ਸਲਮਾਨ ਖ਼ਾਨ ਫ਼ਿਲਮਜ਼ ਅਤੇ ਰਮੇਸ਼ ਤੌਰਾਨੀ ਦੀ ਟਿਪਸ ਪ੍ਰਡਿਊਸ ਕਰ ਰਹੇ ਹਨ ਜਦੋਂ ਕਿ ਇਸਦਾ ਡਾਇਰੇਕਸ਼ਨ ਰੇਮੋ ਡਿਸੂਜ਼ਾ ਕਰ ਰਹੇ ਹਨ । ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ 'ਰੇਸ-3' ਇਸ ਸਾਲ 15 ਜੂਨ ਨੂੰ ਰਲੀਜ਼ ਹੋਵੇਗੀ। ਇਸ 'ਚ ਸਲਮਾਨ ਆਪਣੇ ਪੁਰਾਣੇ ਐਕਸ਼ਨ ਅੰਦਾਜ਼ 'ਚ ਕਾਫ਼ੀ ਸਟਾਈਲਿਸ਼ ਨਜ਼ਰ ਆ ਰਹੇ ਹਨ। ਜਿਸ ਨੂੰ ਕਾਫ਼ੀ ਪਸੰਦ ਵੀ ਕੀਤਾ ਗਿਆ ਹੈ Salman Khan Team Race 3 Salman Khan Team Race 3ਜ਼ਿਕਰਯੋਗ ਹੈ ਕਿ ਰੇਸ ਦੇ ਪਹਿਲਾਂ ਵੀ 2 ਪਾਰਟ ਬਣ ਚੁਕੇ ਹਨ ਜਿਨਾਂ 'ਚ ਅਹਿਮ ਭੂਮਿਕਾ 'ਚ ਅਨਿਲ ਕਪੂਰ, ਸੈਫ਼ ਅਲੀ ਖ਼ਾਨ, ਬਿਪਾਸ਼ਾ ਬਾਸੁ , ਕਟਰੀਨਾ ਕੈਫ਼ , ਸਮੀਰ ਰੈੱਡੀ ਅਤੇ ਅਕਸ਼ੈ ਖੰਨਾ ਸੀ ਅਤੇ ਦੂਜੇ ਭਾਗ 'ਚ ਜੋਹਨ ਅਬ੍ਰਾਹਮ ,ਦੀਪਿਕਾ ਪਾਦੁਕੋਣ, ਸੈਫ਼ ਅਤੇ ਮੀਸ਼ਾ ਪਟੇਲ ਸਨ।  ਹੁਣ ਦੇਖਣਾ ਹੋਵੇਗਾ ਕਿ ਸਲਮਾਨ ਅਤੇ ਬਾਬੀ ਸਟਾਰਰ ਫ਼ਿਲਮ ਕਿ ਕਮਾਲ ਦਿਖਾਉਂਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement