ਧੋਖਾਧੜੀ ਮਾਮਲੇ 'ਚ ਫ਼ਸੀ 'ਬੇਬੀ ਡਾਲ' ਫ਼ੇਮ ਗਾਇਕਾ  
Published : Apr 26, 2018, 8:48 pm IST
Updated : Apr 26, 2018, 8:48 pm IST
SHARE ARTICLE
Kunika Kapoor
Kunika Kapoor

ਮੈਨੇਜਰ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ

ਸੰਨੀ ਲਿਓਨ ਦੀ ਫ਼ਿਲਮ ਰਾਗਿਨੀ ਐਮ ਐਮ ਐੱਸ 'ਚ ਗੀਤ ਬੇਬੀ ਦਾਲ ਨਾਲ ਮਸਹੂਰੀ ਖੱਟਣ ਵਾਲੀ ਗਾਇਕਾ ਕਨਿਕਾ ਕਪੂਰ ਇਨ੍ਹੀ ਦਿਨੀਂ ਕਾਫੀ ਚਰਚਾ ਵਿਚ ਹੈ। ਪਰ ਇਸ ਵਾਰ ਉਹ ਆਪਣੇ ਗੀਤਾਂ ਯਾਂ ਫਿਰ ਖੂਬਸੂਰਤੀ ਲਈ ਨਹੀਂ ਬਲਕਿ ਨਿਜੀ ਜ਼ਿੰਦਗੀ 'ਚ ਕੀਤੇ ਗਏ ਪੈਸਿਆਂ ਦੇ ਧੋਖਾਧੜੀ ਮਾਮਲੇ ਕਾਰਨ ਉਹ ਸੁਰਖੀਆਂ 'ਚ ਬਣੀ ਹੋਈ ਹੈ। ਖਬਰ ਸਾਹਮਣੇ ਆਈ ਹੈ, ਜਿਸ ਰਾਹੀਂ ਪਤਾ ਲੱਗਾ ਹੈ ਕਿ 'ਬੇਬੀ ਡੌਲ' ਫੇਮ ਗਾਇਕਾ ਖ਼ਿਲਾਫ਼ ਬੁੱਧਵਾਰ ਨੂੰ ਆਗਰਾ ਦੇ ਅਲੀਗੜ੍ਹ 'ਚ ਉਨ੍ਹਾਂ ਦੇ ਨੋਇਡਾ ਸਥਿਤ ਮੈਨੇਜਰ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। Kunia kapoorKunia kapoorਨੋਇਡਾ ਸਥਿਤ ਇਕ ਇਵੈਂਟ ਮੈਨੇਜਮੈਂਟ ਫਰਮ ਨੇ ਕਨਿਕਾ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਇਕ ਖਬਰ ਮੁਤਾਬਕ ਬਾਨਾ ਦੇਵੀ ਪੁਲਸ ਸਟੇਸ਼ਨ ਦੇ ਸਟੇਸ਼ਨ ਹਾਊਸ ਅਫਸਰ ਨੇ ਦੱਸਿਆ ਕਿ ਕਨਿਕਾ ਅਤੇ ਉਨ੍ਹਾਂ ਦੀ ਮੈਨੇਜਰ ਸ਼ਰੂਤੀ ਅਤੇ ਮੁੰਬਈ ਸਥਿਤ ਇਵੈਂਟ ਮੈਨੇਜਮੈਂਟ ਕੰਪਨੀ ਦੇ ਮੈਨੇਜਰ ਸੰਤੋਸ਼ ਮਿਜਗਰ ਵਿਰੁੱਧ ਧਾਰਾ 420 ਅਤੇ 406 ਅਤੇ 507 ਦੇ ਤਹਿਤ ਸ਼ਿਕਾਇਤ ਦਰਜ ਕੀਤੀ ਗਈ ਹੈ। Kunia kapoorKunia kapoorਇਨ੍ਹਾਂ ਖਿਲਾਫ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ ਮਨੋਜ ਸ਼ਰਮਾ ਦੀ ਫਰਮ ਨੇ ਕਨਿਕਾ ਕਪੂਰ ਨੂੰ 22 ਜਨਵਰੀ ਨੂੰ ਅਲੀਗੜ੍ਹ 'ਚ ਇਕ ਐਗਜ਼ੀਬਿਸ਼ਨ 'ਚ ਪਰਫਾਰਮ ਕਰਨ ਲਈ 24.95 ਲੱਖ ਦੀ ਰਕਮ ਅਦਾ ਕੀਤੀ ਸੀ ਪਰ ਨਾ ਤਾਂ ਉਨ੍ਹਾਂ ਨੇ ਪਰਫਾਰਮ ਕੀਤਾ ਅਤੇ ਨਾ ਹੀ ਉਨ੍ਹਾਂ ਨੇ ਪੈਸੇ ਵਾਪਸ ਕੀਤੇ ਹਨ ।ਮਨੋਜ ਸ਼ਰਮਾ ਨੇ ਕਿਹਾ ਕਿ ਉਹ ਕਨਿਕਾ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਕਰੇਗੀ, ਕਿਉਂਕਿ ਕਨਿਕਾ ਵਲੋਂ ਪਰਫਾਰਮੈਂਸ ਕੈਂਸਲ ਕੀਤੇ ਜਾਣ ਕਾਰਨ ਉਨ੍ਹਾਂ ਦੀ ਅਤੇ ਉਨ੍ਹਾਂ ਦੀ ਫਰਮ ਦੀ ਸ਼ਵੀ ਖਰਾਬ ਹੋ ਗਈ ਹੈ। ਜ਼ਿਕਰਯੋਗ ਹੈ ਕਿ ਕਨਿਕਾ ਨੇ 'ਬੇਬੀ ਡੌਲ', 'ਲਵਲੀ', 'ਚਿੱਟੀਆਂ ਕਲਾਈਆਂ' ਅਤੇ 'ਬੀਟ ਪੇ ਬੂਟੀ' ਵਰਗੇ ਹਿੱਟ ਗੀਤਾਂ ਨੂੰ ਆਵਾਜ਼ ਦਿੱਤੀ ਹੈ।Kunia kapoorKunia kapoorਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਥੇ ਫਿਲਮ ਇੰਡਸਟਰੀ ਨਾਲ ਜੁੜੇ ਲੋਕ ਕਿਸੇ ਧੋਖਾਧੜੀ ਦੇ ਕੇਸ 'ਚ ਫਸੀ ਹੋਵੇ ਇਸ ਤੋਂ ਪਹਿਲਾਂ ਵੀ ਕਈ ਨਾਮ ਸਾਹਮਣੇ ਆ ਚੁਕੇ ਹਨ ਜਿਨਾਂ ਵਿਚ ਤਾਜ਼ਾ ਮਾਮਲਾ ਬਾਲੀਵੁਡ ਦੇ ਕਮੇਡੀ ਕਲਾਕਾਰ ਰਾਜਪਾਲ ਯਾਦਵ ਦਾ ਸਾਹਮਣੇ ਆਇਆ ਸੀ , ਜਿਨ੍ਹਾਂ ਨੇ 2010 'ਚ 5 ਕਰੋੜ ਦੇ ਲੈਣ ਦੇਣ ਨੂੰ ਲੈ ਕੇ ਧੋਖਾ ਧੜੀ ਕੀਤੀ ਸੀ ਅਤੇ ਉਨ੍ਹਾਂ ਦਾ ਚੈਕ ਬਾਊਂਸ ਹੋ ਗਿਆ ਸੀ ਜਿਸ ਤੋਂ ਬਾਅਦ ਹੁਣ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਦਿਲੀ ਅਦਾਲਤ ਵਲੋਂ 6 ਮਹੀਨੇ ਦੀ ਸਜ਼ਾ ਹੋਈ ਹੈ।  
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement