
ਡਰੱਗਜ਼ ਮਾਮਲੇ 'ਚ ਫ਼ਸੀ ਅਦਾਕਾਰਾ ਦੀ ਜ਼ਮੀਨ ਹੋਵੇਗੀ ਕੁਰਕ
ਕਈ ਸਾਲ ਬਾਲੀਵੁਡ ਇੰਡਸਟਰੀ ਨੂੰ ਦੇਣ ਵਾਲੀ ਅਦਾਕਾਰਾ ਮਮਤਾ ਕੁਲਕਰਣੀ ਦਾ ਸਾਲ 2016 'ਚ ਕਰੋੜਾਂ ਰੁਪਏ ਦੇ ਡਰੱਗਜ਼ ਦਾ ਕਾਰੋਬਾਰ 'ਚ ਨਾਮ ਆਇਆ। ਜਿਸ ਤੋਂ ਬਾਅਦ ਇਸ ਦਾ ਠਾਣੇ ਪੁਲਸ ਨੇ ਪਰਦਾਫਾਸ਼ ਕੀਤਾ ਸੀ, ਜਿਸ 'ਚ ਮੁੱਖ ਤੌਰ 'ਤੇ ਅਦਾਕਾਰਾ ਮਮਤਾ ਕੁਲਕਰਣੀ ਅਤੇ ਉਨ੍ਹਾਂ ਦੇ ਪਤੀ ਦਾ ਨਾਂ ਵੀ ਸ਼ਾਮਲ ਸੀ। ਹੁਣ ਇਸ ਮਾਮਲੇ 'ਚ ਐੱਨ. ਡੀ. ਪੀ. ਐੱਸ. ਕੋਰਟ ਨੇ ਮਹਾਰਾਸ਼ਟਰ ਦੇ ਠਾਣੇ 'ਚ ਬਾਲੀਵੁੱਡ ਦੀ ਸਾਬਕਾ ਅਦਾਕਾਰਾ ਮਮਤਾ ਕੁਲਕਰਣੀ ਦੀ ਸਾਰੀ ਸੰਪਤੀ ਨੂੰ ਕੁਰਕ ਕਰਨ ਦਾ ਹੁਕਮ ਦਿੱਤਾ ਹੈ। ਐੱਨ. ਡੀ. ਪੀ. ਐੱਸ. ਕੋਰਟ ਦੀ ਵਿਸ਼ੇਸ਼ ਅਦਾਲਤ ਦੇ ਜੱਜ ਐੱਚ. ਐੱਮ. ਪਟਵਰਧਨ ਨੇ ਡਰੱਗਜ਼ ਮਾਮਲੇ 'ਚ ਮਮਤਾ ਕੁਲਕਰਣੀ ਦੇ ਕੋਰਟ 'ਚ ਪੇਸ਼ ਨਾ ਹੋਣ 'ਤੇ ਬੀਤੇ ਦਿਨੀਂ ਮਮਤਾ ਦੇ ਮੁੰਬਈ ਤੋਂ ਵੱਖਰੇ-ਵੱਖਰੇ ਇਲਾਕਿਆਂ 'ਚ ਬਣੇ ਤਿੰਨੇ ਫਲੈਟਸ ਨੂੰ ਕੁਰਕ ਕਰਨ ਦਾ ਹੁਕਮ ਦਿੱਤਾ ਸੀ। ਮਮਤਾ ਕੁਲਕਰਣੀ ਦੇ ਇਨ੍ਹਾਂ ਤਿੰਨਾਂ ਫਲੈਟਸ ਦੀ ਕੀਮਤ ਤਕਰੀਬਨ 20 ਕਰੋੜ ਰੁਪਏ ਦੱਸੀ ਜਾ ਰਹੀ ਹੈ।mamta kulkarniਦਸ ਦਈਏ ਕਿ ਇਹ ਮਾਮਲਾ ਸਾਹਮਣੇ ਆਉਣ ਤੋਂ ਕਾਫੀ ਸਮੇਂ ਬਾਅਦ ਤਕ ਮਮਤਾ ਕੁਲਕਰਣੀ ਪੁਲਸ ਅਤੇ ਅਦਾਲਤ 'ਚ ਪੇਸ਼ ਨਾ ਹੋਈ ਜਿਸ ਤੋਂ ਬਾਅਦ ਉਸ ਨੂੰ ਕੋਰਟ ਨੇ ਭਗੋੜਾ ਐਲਾਨ ਦਿਤਾ। ''ਅਭਿਯੋਜਨ ਪੱਖ ਵਲੋਂ ਅਪੀਲ ਕੀਤੇ ਜਾਣ ਤੋਂ ਬਾਅਦ ਕੋਰਟ ਨੇ ਮਮਤਾ ਕੁਲਕਰਣੀ ਦੀ ਇਸ ਸੰਪਤੀ ਨੂੰ ਕੁਰਕ ਕਰਨ ਦਾ ਹੁਕਮ ਦਿੱਤਾ ਹੈ। ਮਮਤਾ ਕੁਲਕਰੀ ਤੇ 2000 ਕਰੋੜ ਰੁਪਏ ਦਾ ਲੈਣ ਦੇਣ ਦਾ ਮਾਮਲਾ ਦਰਜ ਹੈ। ਜਿਸ ਨੂੰ ਅਦਾਲਤ ਵਲੋ ਇੰਝ ਹੀ ਪੂਰਾ ਕੀਤਾ ਜਾਵੇਗਾ।