
ਜਿਸ ਤੋਂ ਬਾਅਦ ਉਸ ਦਾ ਚਿਹਰਾ ਖਰਾਬ ਹੋਣ ਲਗ ਗਿਆ ਹੈ।
ਟੀਵੀ ਦੇ ਮਸ਼ਹੂਰ ਸ਼ੋਅ 'ਕਿਆ ਹਾਲ ਮਿਸਟਰ ਪਾਂਚਾਲ' ਦੀ ਅਦਾਕਾਰਾ ਰੀਨਾ ਅਗਰਵਾਲ ਦੇ ਨਾਲ ਬੀਤੇ ਦਿਨੀਂ ਇਕ ਹਾਦਸਾ ਵਾਪਰ ਗਿਆ, ਜਿਸ ਨਾਲ ਉਨ੍ਹਾਂ ਦਾ ਚਿਹਰਾ ਤਾਂ ਖ਼ਰਾਬ ਹੋਇਆ ਹੀ ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਦੇ ਕਰੀਅਰ 'ਤੇ ਵੀ ਇਸ ਦੀ ਗਾਜ ਡਿੱਗ ਸਕਦੀ ਹੈ। ਦਰਅਸਲ ਸੈੱਟ 'ਤੇ ਸ਼ੂਟਿੰਗ ਦੌਰਾਨ ਅਚਾਨਕ ਰੀਨਾ 'ਤੇ ਕੁੱਤੇ ਨੇ ਹਮਲਾ ਕਰ ਦਿਤਾ,ਜਿਸ ਤੋਂ ਬਾਅਦ ਉਸ ਦਾ ਚਿਹਰਾ ਖਰਾਬ ਹੋਣ ਲਗ ਗਿਆ ਹੈ। reena Aggarwalਹਾਲਾਂਕਿ ਇਸ ਸਟ ਦੇ ਜ਼ਖ਼ਮ ਤਾਂ ਭਰਨੇ ਸ਼ੁਰੂ ਹੋ ਗਏ ਹਨ ਤੇ ਇਹ ਠੀਕ ਵੀ ਹੋ ਜਾਣਗੇ ਪਰ ਸ਼ੋਅ ਦੇ ਮੇਕਰਜ਼ ਅਦਾਕਾਰਾ ਨੂੰ ਇਕ ਹੋਰ ਸਟ ਦੇਣ ਦੀ ਤਿਆਰੀ 'ਚ ਜੁੱਟ ਗਏ ਹਨ।ਖਬਰਾਂ ਦੀ ਮੰਨੀਏ ਤਾਂ 'ਕਿਆ ਹਾਲ ਮਿਸਟਰ ਪਾਂਚਾਲ' ਦੀ ਅਦਾਕਾਰਾ ਰੀਨਾ ਅਗਰਵਾਲ ਨੂੰ ਜਲਦ ਹੀ ਸੀਰੀਅਲ 'ਚ ਰਿਪਲੇਸ ਕੀਤਾ ਜਾ ਸਕਦਾ ਹੈ।
reena Aggarwalਜਾਣਕਾਰੀ ਮੁਤਾਬਕ ਰੀਨਾ ਦੀ ਸਿਹਤ ਠੀਕ ਹੋਣ 'ਚ ਕਰੀਬ ਇਕ ਮਹੀਨਾ ਲੱਗੇਗਾ, ਜਿਸ ਕਾਰਨ ਹੁਣ ਮੇਕਰਜ਼ ਸ਼ੋਅ 'ਚ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਨੂੰ ਲੈਣ ਦੀ ਸੋਚ ਰਹੇ ਹਨ।ਕੁਝ ਦਿਨ ਪਹਿਲਾਂ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਰੀਨਾ ਖ਼ੁਦ ਹੀ ਇਹ ਸ਼ੋਅ ਛਡਣਾ ਚਾਹੁੰਦੀ ਸੀ। ਅਜਿਹਾ ਇਸ ਲਈ ਕਿਉਂਕਿ ਉਹ ਸ਼ੋਅ ਅਤੇ ਚੈਨਲ ਦੋਹਾਂ ਤੋਂ ਹੀ ਨਾਖੁਸ਼ ਸੀ। ਉਨ੍ਹਾਂ ਨੂੰ ਡਾਇਲਾਗ ਤੋਂ ਲੈ ਕੇ ਸੀਰੀਅਲ ਦਾ ਟਰੈਕ ਕੁਝ ਖਾਸ ਪਸੰਦ ਨਹੀਂ ਆ ਰਿਹਾ ਸੀ।
reena Aggarwalਹਾਲਾਂਕਿ ਜਦੋਂ ਇਸ ਬਾਰੇ 'ਚ ਮੇਕਰਜ਼ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿਤਾ। ਹੁਣ ਇਸ ਪਿੱਛੇ ਦਾ ਅਸਲ ਸੱਚ ਕਿ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਇਸ ਖ਼ਬਰ ਨਾਲ ਰੀਨਾ ਦੇ ਪ੍ਰਸ਼ੰਸਕਾਂ ਨੂੰ ਜ਼ਰੂਰ ਬੁਰਾ ਲਗ ਰਿਹਾ ਹੈ। ਲੋਕ ਨਹੀਂ ਚਹੁੰਦੇ ਕਿ ਉਨਾਂ ਦੀ ਪਸੰਦੀਦਾ ਅਦਾਕਾਰਾ ਦੀ ਜਗ੍ਹਾ ਕੋਈ ਹੋਰ ਲਵੇ।
reena Aggarwalਜ਼ਿਕਰਯੋਗ ਹੈ ਕਿ ਟੀਵੀ ਸੀਰੀਅਲ ਦੀ ਸ਼ੂਟਿੰਗ ਵੇਲੇ ਵਾਪਰਿਆ ਇਹ ਕੋਈ ਪਹਿਲਾ ਹਾਦਸਾ ਨਹੀਂ ਹੈ। ਇਸ ਤੋਂ ਪਹਿਲਾਂ ਟੀ. ਵੀ. ਸ਼ੋਅ 'ਇਕਿਆਵਨ' ਦੇ ਸੈੱਟ 'ਤੇ ਵੀ ਅਜਿਹੀ ਹੀ ਘਟਨਾ ਵਾਪਰੀ ਸੀ ਜਦੋਂ ਸ਼ੂਟਿੰਗ ਦੌਰਾਨ ਸ਼ੋਅ ਦੀ ਅਹਿਮ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸੁਸ਼ੀਲ ਯਾਨੀ ਕਿ ਪ੍ਰਾਚੀ ਨੂੰ ਕੁੱਤੇ ਨੇ ਕੱਟ ਲਿਆ ਸੀ। ਫਿਲਹਾਲ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰੀਨਾ ਅਗਰਵਾਲ ਦੀ ਜਗ੍ਹਾ ਸ਼ੋਅ 'ਚ ਕੌਣ ਲਵੇਗੀ ?