
ਮੈਂ ਉਸ ਦੇ ਵਿਆਹ ਲਈ ਬਹੁਤ ਉਤਸ਼ਾਹਤ ਹਾਂ
ਅਪਣੇ ਸਟਾਈਲ ਅਤੇ ਫ਼ੈਸ਼ਨ ਨਾਲ ਕਰੋੜਾਂ ਦਿਲਾਂ 'ਤੇ ਰਾਜ ਕਰਨ ਵਾਲੀ ਪ੍ਰਿਯੰਕਾ ਚੋਪੜਾ ਅਕਸਰ ਹੀ ਚਰਚਾ 'ਚ ਰਹਿੰਦੀ ਹੈ। ਪਰ ਇਸ ਵਾਰ ਉਨਾਂ ਦੀ ਚਰਚਾ ਫਿਲਮ ਜਾਂ ਫੈਸ਼ਨ ਨੂੰ ਲੈ ਕੇ ਨਹੀਂ ਬਲਕਿ 19 ਮਈ ਨੂੰ ਹੋਣ ਵਾਲੀ ਪ੍ਰਿੰਸ ਹੈਰੀ ਅਤੇ ਮੈਗਨ ਦੇ ਵਿਆਹ 'ਚ ਖ਼ਾਸ ਮਹਿਮਾਨ ਬਣਨ ਨੂੰ ਲੈ ਕੇ ਉਹ ਚਰਚਾ 'ਚ ਹੈ। Priyanka Chopraਦਸ ਦਈਏ ਕਿ ਪਿਛਲੇ ਕਾਫੀ ਦਿਨਾਂ ਤੋਂ ਚਰਚਾ ਸੀ ਕਿ ਪ੍ਰਿਯੰਕਾ ਚੋਪੜਾ 19 ਮਈ ਨੂੰ ਪ੍ਰਿੰਸ ਹੈਰੀ ਅਤੇ ਆਪਣੀ ਪੱਕੀ ਦੋਸਤ ਮੇਗਨ ਮਰਕੇਲ ਦੇ ਵਿਆਹ ਵਿਚ ਸ਼ਿਰਕਤ ਕਰੇਗੀ। ਜਿਸ ਨੂੰ ਮਹਿਜ਼ ਇਕ ਅਫਵਾਹ ਕਿਹਾ ਜਾ ਰਿਹਾ ਸੀ, ਪਰ ਹੁਣ ਇਸ ਦੀ ਖ਼ਬਰ ਦੀ ਪੁਸ਼ਟੀ ਹੋ ਗਈ ਹੈ। ਇਸ ਦਾ ਪ੍ਰਗਟਾਵਾ ਖ਼ੁਦ ਪ੍ਰਿਯੰਕਾ ਨੇ ਇੰਟਰਨੈਸ਼ਨਲ ਪਬਲੀਕੇਸ਼ਨ ਨੂੰ ਦਿਤੇ ਇਕ ਇੰਟਰਵਿਊ 'ਚ ਕੀਤਾ ਹੈ।
Priyanka Chopraਬਾਲੀਵੁੱਡ ਅਦਾਕਾਰਾ ਨੇ ਪੁਸ਼ਟੀ ਕੀਤੀ ਕਿ ਉਸ ਨੂੰ ਸੱਦਾ ਦਿੱਤਾ ਗਿਆ ਹੈ ਅਤੇ ਉਹ ਇਸ ਸ਼ਾਹੀ ਵਿਆਹ ਵਿਚ ਹਿੱਸਾ ਲੈ ਰਹੀ ਹੈ ਜਿਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਮਹਿਸੂਸ ਕਰ ਰਹੀ ਹੈ। ਪਰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਇਸ ਖ਼ਾਸ ਦਿਨ 'ਤੇ ਪਹਿਣੇ ਕੀ ? ਇਸ ਦੇ ਨਾਲ ਹੀ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਕੀ ਉਹ ਲਾੜੀ ਬਣੀ ਮੇਗਨ ਦੇ ਨਾਲ ਖੜੀ ਹੋਵੇਗੀ ਕੇ ਨਹੀਂ ! ਤਾਂ ਉਨ੍ਹਾਂ ਕਿਹਾ ਕਿ ਮੈਂ ਲਾੜੀ ਨਹੀਂ ਹਾਂ ਸੋ ਜੋ ਵੀ ਹੋਵੇਗਾ ਦੇਖਿਆ ਜਾਵੇਗਾ।
Priyanka Chopraਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੇਗਨ ਮੇਰੀ ਬਹੁਤ ਖ਼ਾਸ ਦੋਸਤ ਹੈ ਅਤੇ ਮੈਂ ਉਸ ਦੇ ਵਿਆਹ ਲਈ ਬਹੁਤ ਉਤਸ਼ਾਹਤ ਹਾਂ ਉਸ ਦੀ ਜ਼ਿੰਦਗੀ ਦਾ ਬਹੁਤ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਉਹ ਇਕ ਬਿਹਤਰੀਨ ਇਨਸਾਨ ਹੈ, ਜੋ ਹਮੇਸ਼ਾ ਸਭ ਤੋਂ ਵੱਖਰਾ ਸੋਚਦੀ ਹੈ।
Priyanka Chopraਗੱਲ ਕਰੀਏ ਪ੍ਰਿਯੰਕਾ ਚੋਪੜਾ ਦੇ ਕਰੀਅਰ ਦੀ ਤਾਂ ਦਸ ਦਈਏ ਕਿ ਉਹ ਬਹੁਤ ਸਮੇਂ ਬਾਅਦ ਬਾਲੀਵੁਡ 'ਚ ਵਾਪਸੀ ਕਰ ਰਹੀ ਹੈ। ਉਨ੍ਹਾਂ ਦੀ ਫ਼ਿਲਮ ਭਾਰਤ ਬਹੁਤ ਜਲਦੀ ਸਿਨੇਮਾ ਘਰਾਂ 'ਚ ਨਜ਼ਰ ਆਵੇਗੀ ਫਿਲਹਾਲ ਇਸ ਦੀ ਸ਼ੂਟਿੰਗ ਚਲ ਰਹੀ ਹੈ। ਜੀ ਵਿਚ ਸਲਮਾਨ ਖ਼ਾਨ ਉਨ੍ਹਾਂ ਦੇ ਨਾਲ ਅਹਿਮ ਕਿਰਦਾਰ ਨਿਭਾ ਰਹੇ ਹਨ।