
ਟਰੇਲਰ ਦੇ ਲਾਂਚ ਮੌਕੇ ਇਹ ਚਾਰੋ ਹੀਰੋਇਨਾਂ ਨੇ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਨ ਕੀਤਾ
ਹਾਲ ਹੀ ਦੇ ਵਿਚ ਬਾਲੀਵੁਡ ਅਦਾਕਾਰਾ ਸੋਨਮ ਕਪੂਰ, ਕਰੀਨਾ ਕਪੂਰ, ਸਵਰਾ ਭਾਸਕਰ ਅਤੇ ਸ਼ਿਖਾ ਤਲਸਾਨੀਆ ਦੀ ਫਿਲਮ 'ਵੀਰੇ ਦੀ ਵੈਡਿੰਗ' ਦਾ ਟਰੇਲਰ ਰਲੀਜ਼ ਹੋਇਆ ਹੈ। ਜਿਸ ਦੇ ਵਿਚ ਕੁੜੀਆਂ ਦੀ ਦੋਸਤੀ ਅਤੇ ਆਪਸੀ ਪਿਆਰ ਨੂੰ ਤਾਂ ਦਿਖਾਇਆ ਹੀ ਗਿਆ ਹੈ।
ਪਰ ਉਥੇ ਹੀ ਫਿਲਮ ਦਾ ਟਰੇਲਰ ਕਾਫੀ ਬੋਲਡ ਅਤੇ ਗਾਲ੍ਹਾਂ ਨਾਲ ਭਰਿਆ ਹੋਇਆ ਵੀ ਹੈ । ਦਸ ਦਈਏ ਕਿ ਇਸ ਟਰੇਲਰ ਦੇ ਲਾਂਚ ਮੌਕੇ ਇਹ ਚਾਰੋ ਹੀਰੋਇਨਾਂ ਨੇ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਨ ਕੀਤਾ। ਜਿਥੇ ਸੱਭ ਨੇ ਇਕ ਇਕ ਕਰ ਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿਤੇ ਅਤੇ ਫ਼ਿਲਮ ਬਾਰੇ ਜਾਣਕਾਰੀ ਵੀ ਦਿਤੀ। Veere di weddingਇਸ ਦੌਰਾਨ ਪੱਤਰਕਾਰਾਂ ਨੇ ਬਾਲੀਵੁੱਡ ਦੀਆਂ ਹੀਰੋਇਨਾਂ ਕਰੀਨਾ ਕਪੂਰ ਖਾਨ, ਸਵਰਾ ਭਾਸਕਰ ਅਤੇ ਸੋਨਮ ਕਪੂਰ ਅਤੇ ਸ਼ਿਖਾ ਨੂੰ ਦੇਸ਼ ਅਤੇ ਸਮਾਜ ਨਾਲ ਜੁੜੇ ਵੱਖ-ਵੱਖ ਮੁੱਦਿਆਂ 'ਤੇ ਆਜ਼ਾਦ ਵਿਚਾਰ ਰੱਖਣ ਦੀ ਗੱਲ ਕਹਿੰਦਿਆਂ ਜਦੋਂ ਫ਼ਿਲਮ ਇੰਡਸਟਰੀ 'ਚ ਕਾਸਟਿੰਗ ਕਾਊਚ ਦੇ ਮੁੱਦੇ 'ਤੇ ਸਵਾਲ ਕੀਤਾ ਗਿਆ ਤਾਂ ਇਹ ਅਭਿਨੇਤਰੀਆਂ ਇਸ ਸਵਾਲ ਦਾ ਜਵਾਬ ਦੇਣ ਤੋਂ ਕੰਨੀ ਕਟਰਾਉਂਦੀਆਂ ਨਜ਼ਰ ਆਈਆਂ ।
Veere di weddingਪੱਤਰਕਾਰਾਂ ਨੇ ਜਦੋਂ ਮਹਿਲਾ ਸ਼ਕਤੀਕਰਣ ਅਤੇ ਲਿੰਗ ਸਮਾਨਤਾ 'ਤੇ ਦਿੱਤੇ ਬਿਆਨਾਂ ਨਾਲ ਚਰਚਾ 'ਚ ਰਹਿਣ ਵਾਲੀ ਸਵਰਾ ਭਾਸਕਰ ਤੋਂ ਜਦੋਂ ਕਾਸਟਿੰਗ ਕਾਊਚ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ, ''ਪਹਿਲੀ ਗੱਲ, ਇਸ ਮੁੱਦੇ ਦਾ ਸਾਡੀ ਫਿਲਮ 'ਵੀਰੇ ਦੀ ਵੈਡਿੰਗ' ਨਾਲ ਕੋਈ ਲੈਣਾ-ਦੇਣਾ ਨਹੀਂ ਹੈ,ਅਤੇ ਮੈਨੂੰ ਲੱਗਦਾ ਹੈ ਕਿ ਫਿਲਹਾਲ ਸਾਡਾ ਫੋਕਸ ਸਾਡੀ ਫ਼ਿਲਮ 'ਤੇ ਹੋਣਾ ਚਾਹੀਦਾ ਹੈ। ਬਾਕੀ ਗੱਲਾਂ ਲਈ ਤੁਸੀਂ ਮੇਰਾ ਟਵਿਟਰ ਅਕਾਊਂਟ ਦੇਖ ਸਕਦੇ ਹੋ।'' ਇਸ ਦੇ ਨਾਲ ਹੀ ਕਰੀਨਾ ਕਪੂਰ ਖ਼ਾਨ ਨੇ ਸਵਰਾ ਦਾ ਸਾਥ ਦਿੰਦੇ ਹੋਏ ਕਿਹਾ,ਕਿ ''ਮੈਨੂੰ ਲੱਗਦਾ ਹੈ ਕਿ ਸਾਨੂੰ ਫਿਲਮ 'ਤੇ ਧਿਆਨ ਦੇਣਾ ਚਾਹੀਦਾ ਹੈ।
Veere di weddingਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਭ ਅਦਾਕਾਰਾਂ ਨੇ ਹਾਲ ਹੀ 'ਚ ਕਠੁਆ ਗੈਂਗਰੇਪ ਮਾਮਲੇ 'ਤੇ ਅਪਣੀਆਂ ਪ੍ਰਤੀਕ੍ਰਿਆਵਾਂ ਸੱਭ ਦੇ ਅੱਗੇ ਰੱਖੀਆਂ ਸਨ। ਪਰ ਜਦੋਂ ਅਸਲ ਵਿਚ ਕੁਝ ਕਹਿਣ ਦੀ ਗੱਲ ਆਈ ਤਾਂ ਸਭ ਚੁੱਪ ਰਹੀਆਂ। ਤੁਹਾਨੂੰ ਦੱਸ ਦਈਏ ਕਿ ਪਿਛਲੇ ਕਾਫੀ ਸਮੇਂ ਤੋਂ ਕਾਸਟਿੰਗ ਕਾਊਚ ਦਾ ਮੁਦਾ ਭਖਿਆ ਹੋਇਆ ਹੈ ਅਤੇ ਹਾਲ ਹੀ 'ਚ ਕਰਿਓਗ੍ਰਾਫ਼ਤ ਸਰੋਜ ਖ਼ਾਨ ਨੇ ਵੀ ਇਸ 'ਤੇ ਅਜਿਹਾ ਬਿਆਨ ਦਿੱਤੋ ਸੀ ਜਿਸ ਨਾਲ ਆਮ ਲੋਕਾਂ ਤੋਂ ਲੈ ਕੇ ਬਾਲੀਵੁਡ ਅਤੇ ਸੰਸਦ ਤਕ ਇਹ ਗੱਲ ਪਹੁੰਚ ਗਈ ਸੀ।
Veere di weddingਇਸ ਮਾਮਲੇ 'ਤੇ ਇਕ ਤੋਂ ਬਾਅਦ ਇਕ ਅਦਾਕਾਰਾ ਇਸ ਮਾਮਲੇ 'ਚ ਆਪਣੀ ਹੈਰਾਨ ਕਰ ਦੇਣ ਵਾਲੀ ਹੱਡਬੀਤੀ ਸ਼ੇਅਰ ਕਰ ਰਹੀ ਹੈ। ਜੇਕਰ ਗੱਲ ਕੀਤੀ ਜਾਵੇਂ ਫਿਲਮ 'ਵੀਰੇ ਦੀ ਵੈਡਿੰਗ' ਦੀ ਤਾਂ ਅਨਿਲ ਕਪੂਰ ਅਤੇ ਏਕਤਾ ਕਪੂਰ ਦੀ ਕੰਪਨੀ ਮਿਲ ਕੇ ਇਸ ਫਿਲਮ 'ਪ੍ਰੋਡਿਊਸ ਕਰ ਰਹੀ ਹੈ।
Veere di weddingਫਿਲਮ 1 ਜੂਨ ਨੂੰ ਰਿਲੀਜ਼ ਹੋਵੇਗੀ। ਤੈਮੂਰ ਦੇ ਜਨਮ ਤੋਂ ਬਾਅਦ ਕਰੀਨਾ ਕਪੂਰ ਦੀ ਇਹ ਕਮਬੈਕ ਫ਼ਿਲਮ ਹੈ।ਫ਼ਿਲਮ 'ਚ ਲਵ, ਸੈਕਸ, ਰਿਲੇਸ਼ਨਸ਼ਿੱਪ,ਵਿਆਹ ਅਤੇ ਦੋਸਤੀ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹੁਣ ਦੇਖਣ ਹੋਵੇਗਾ ਕਿ ਇਹ ਫ਼ਿਲਮ ਲੋਕਾਂ ਨੂੰ ਕਿੰਨਾ ਕੁ ਆਪਣੇ ਵੱਲ ਖਿੱਚ ਦੀ ਹੈ।