
ਐਨਸੀਬੀ ਨੇ ਦੀਪਿਕਾ ਦੀ ਟੈਲੇਂਟ ਮੈਨੇਜਰ ਕਰਿਸ਼ਮਾ ਪ੍ਰਕਾਸ਼ ਤੋਂ ਵੀ ਕੀਤੀ ਪੁੱਛਗਿੱਛ
ਮੁੰਬਈ : ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ 'ਚ ਡਰੱਗ ਐਂਗਲ 'ਚ ਸ਼ਾਮਲ ਹੋਣ ਤੋਂ ਬਾਅਦ ਕਈ ਵੱਡੇ ਨਾਂ ਜਾਂਚ ਏਜੰਸੀਆਂ ਦੀ ਰਾਡਾਰ 'ਤੇ ਹਨ। ਇਸ ਡਰੱਗ ਮਾਮਲੇ ਵਿਚ ਬਾਲੀਵੁੱਡ ਐਕਟਰਸ ਦੀਪਿਕਾ ਪਾਦੁਕੋਣ ਦਾ ਨਾਮ ਵੀ ਸ਼ਾਮਲ ਹੈ ਤੇ ਦੀਪਿਕਾ ਪਾਦੁਕੋਣ ਅੱਜ ਸਵੇਰੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਦਫ਼ਤਰ ਪਹੁੰਚੀ। ਦੀਪਿਕਾ ਨਸ਼ਿਆਂ ਦੇ ਕੁਨੈਕਸ਼ਨ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਵੇਗੀ।
Deepika Padukone
ਦੀਪਿਕਾ ਕੋਲਾਬਾ ਸਥਿਤ ਗੈਸਟ ਹਾਊਸ ਪਹੁੰਚੀ, ਜਿਥੇ ਐਨਸੀਬੀ ਦੀ ਐਸਆਈਟੀ ਟੀਮ ਮੌਜੂਦ ਹੈ। ਇਸ ਦੇ ਨਾਲ ਹੀ ਐਕਟਰਸ ਸ਼ਰਧਾ ਕਪੂਰ ਵੀ ਪੁੱਛਗਿੱਛ ਲਈ ਐਨਸੀਬੀ ਦਫ਼ਤਰ ਪਹੁੰਚ ਗਈ ਹੈ। ਬਾਲੀਵੁੱਡ ਡਰੱਗਜ਼ ਸਿੰਡੀਕੇਟ ਦੀ ਜਾਂਚ ਵਿਚ ਅੱਜ ਦਾ ਦਿਨ ਬਹੁਤ ਵੱਡਾ ਦਿਨ ਮੰਨਿਆ ਜਾ ਰਿਹਾ ਹੈ। ਅੱਜ ਤਿੰਨ ਐਕਟਰਸ ਤੋਂ ਪੁੱਛਗਿੱਛ ਕੀਤੀ ਜਾਣੀ ਹੈ। ਦੀਪਿਕਾ ਤੋਂ ਇਲਾਵਾ ਸਾਰਾ ਅਲੀ ਖ਼ਾਨ ਅਤੇ ਸ਼ਰਧਾ ਕਪੂਰ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਹੈ।
Deepika Padukone , Shraddha kapoor
ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਐਨਸੀਬੀ ਨੇ ਦੀਪਿਕਾ ਦੀ ਟੈਲੇਂਟ ਮੈਨੇਜਰ ਕਰਿਸ਼ਮਾ ਪ੍ਰਕਾਸ਼ ਤੋਂ ਪੁੱਛਗਿੱਛ ਕੀਤੀ ਸੀ। ਉਸ ਤੋਂ ਇਲਾਵਾ ਅਭਿਨੇਤਰੀ ਰਕੁਲਪ੍ਰੀਤ ਸਿੰਘ ਤੋਂ ਵੀ ਡਰੱਗ ਨਾਲ ਜੁੜੇ ਸਵਾਲਾਂ ਦੇ ਜਵਾਬ ਮੰਗੇ ਗਏ। ਕਰਿਸ਼ਮਾ ਪ੍ਰਕਾਸ਼ ਅੱਜ ਫਿਰ ਪੁੱਛਗਿੱਛ ਲਈ ਪਹੁੰਚੀ ਹੈ। ਇਹ ਸੰਭਵ ਹੈ ਕਿ ਦੀਪਿਕਾ ਅਤੇ ਉਸ ਦੀ ਟੈਲੇਂਟ ਮੈਨੇਜਰ ਤੋਂ ਆਹਮੋ-ਸਾਹਮਣੇ ਸਵਾਲ ਕੀਤੇ ਜਾ ਸਕਦੇ ਹਨ।
Sushant Singh Rajputand
ਕੁਝ ਦਿਨ ਪਹਿਲਾਂ ਦੀਪਿਕਾ ਨੇ ਡਰੱਗਸ ਨਾਲ ਸਬੰਧਤ ਇੱਕ ਚੈਟ ਰਿਟ੍ਰੀਵ ਕੀਤੀ, ਜਿਸ ਤੋਂ ਬਾਅਦ ਉਸ ਦੀ ਮੁਸੀਬਤ ਵਧ ਗਈ ਹੈ। 28 ਅਕਤੂਬਰ 2017 ਦੀ ਇੱਕ ਚੈੱਟ ਵਿੱਚ ਦੀਪਿਕਾ ਪਾਦੁਕੋਣ, ਕਰਿਸ਼ਮਾ ਪ੍ਰਕਾਸ਼ ਤੋਂ ਡਰੱਗ ਮਾਲ ਦੀ ਮੰਗ ਕਰ ਰਹੀ ਹੈ। ਦੱਸ ਦਈਏ ਕਿ ਦੀਪਿਕਾ ਪਾਦੂਕੋਣ ਅਤੇ ਸ਼ਰਧਾ ਕਪੂਰ ਦਾ ਨਾਂ ਸੁਸ਼ਾਂਤ ਸਿੰਘ ਰਾਜਪੂਤ ਦੀ ਟੇਲੈਂਟ ਮੈਨੇਜਰ ਜਯਾ ਸਾਹਾ ਦੇ ਵ੍ਹੱਟਸਐਪ ਚੈੱਟ ਤੋਂ ਸਾਹਮਣੇ ਆਇਆ ਹੈ।
ਦੱਸ ਦਈਏ ਕਿ ਦੀਪਿਕਾ ਪਾਦੁਕੋਣ ਮੀਡੀਆ ਤੋਂ ਵੀ ਬਚਦੀ ਨਜ਼ਰ ਆਈ। ਦਰਅਸਲ ਮੀਡੀਆ ਦੀਪਿਕਾ ਪਾਦੁਕੋਣ ਦੇ ਘਰ ਦੇ ਬਾਹਰ ਆ ਕੇ ਖੜ੍ਹ ਗਿਆ ਪਰ ਦੀਪਿਕਾ ਪਾਦੁਕੋਣ ਫਰੰਟ ਗੇਟ ਤੋਂ ਬਾਹਰ ਨਿਕਲਣ ਦੀ ਬਜਾਏ ਦੂਸਰੇ ਗੇਟ ਤੋਂ ਬਾਹਰ ਨਿਕਲੀ। ਦੀਪਿਕਾ ਪਾਦੁਕੋਣ ਮੀਡੀਆ ਨੂੰ ਚਕਮਾ ਦੇ ਕੇ ਐੱਨਸੀਬੀ ਦਫ਼ਤਰ ਪਹੁੰਚੀ।