ਬਚਪਨ 'ਚ ਹੀ ਡੈਬਿਊ ਕਰ ਚੁੱਕੈ ਬੌਬੀ ਦਿਓਲ ਨੂੰ ਅੱਜ ਕਰੋ Birthday Wish
Published : Jan 27, 2020, 11:01 am IST
Updated : Jan 27, 2020, 11:01 am IST
SHARE ARTICLE
File
File

ਬੌਬੀ ਅੱਜ ਆਪਣਾ 51ਵਾਂ ਜਨਮਦਿਨ ਮਨਾ ਰਹੇ ਹਨ

ਮੁੰਬਈ- ਅਦਾਕਾਰਾ ਬੌਬੀ ਦਿਓਲ ਨੇ ਸਾਲ 1995 'ਚ ਫਿਲਮ 'ਬਰਸਾਤ' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਪਰ ਕੁਝ ਲੋਕ ਹੀ ਜਾਣਦੇ ਹੋਣਗੇ ਕਿ ਸਾਲ 1977 'ਚ ਬੌਬੀ ਆਪਣੇ ਪਿਤਾ ਧਰਮਿੰਦਰ ਦੀ ਫਿਲਮ 'ਧਰਮਵੀਰ' 'ਚ ਨਜ਼ਰ ਆ ਚੁੱਕੇ ਹਨ। ਇਸ ਫਿਲਮ 'ਚ ਉਨ੍ਹਾਂ ਨੇ ਧਰਮਿੰਦਰ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ।

FileFile

27 ਜਨਵਰੀ 1967 ਨੂੰ ਮੁੰਬਈ 'ਚ ਐਕਟਰ ਧਰਮਿੰਦਰ ਅਤੇ ਉਨ੍ਹਾਂ ਦੀ ਪਤਨੀ ਪ੍ਰਕਾਸ਼ ਕੌਰ ਦੇ ਘਰ ਬੌਬੀ ਦਿਓਲ ਦਾ ਜਨਮ ਹੋਇਆ ਸੀ। 'ਦੁਨੀਆ ਹਸੀਨੋਂ ਕਾ ਮੇਲਾ', 'ਤੇਰਾ ਰੰਗ ਬੱਲੇ-ਬੱਲੇ', 'ਹਮਕੋ ਸਿਰਫ ਤੁਮਸੇ ਪਿਆਰ ਹੈ' ਵਰਗੇ ਗੀਤ ਸੁਣਦੇ ਹੀ ਬੌਬੀ ਦਿਓਲ ਦਾ ਚਿਹਰਾ ਸਾਹਮਣੇ ਆ ਜਾਂਦਾ ਹੈ। 

FileFile

90 ਦੇ ਦਹਾਕੇ ਦੇ ਇਹ ਸੁਪਰਹਿੱਟ ਗੀਤ ਹਨ ਜਿਨ੍ਹਾਂ ਨੂੰ ਲੋਕ ਅੱਜ ਵੀ ਸੁਣਨਾ ਪਸੰਦ ਕਰਦੇ ਹਨ। ਸਿਨੇਮਾਜਗਤ 'ਚ ਧਰਮਿੰਦਰ ਦੇ ਬੇਟੇ ਨੂੰ 24 ਸਾਲ ਹੋ ਚੁੱਕੇ ਹਨ। ਬੌਬੀ ਅੱਜ ਆਪਣਾ 51ਵਾਂ ਜਨਮਦਿਨ ਮਨਾ ਰਹੇ ਹਨ। ਕਈ ਹਿੱਟ ਫਿਲਮਾਂ ਕਰਨ ਤੋਂ ਬਾਅਦ ਬੌਬੀ ਅਚਾਨਕ ਇੰਡਸਟਰੀ ਤੋਂ ਗਾਇਬ ਹੋ ਗਏ ਸਨ। 

FileFile

ਖਬਰਾਂ ਦੀ ਮੰਨੀਏ ਤਾਂ ਉਨ੍ਹਾਂ ਨੂੰ ਕੰਮ ਮਿਲਣਾ ਬੰਦ ਹੋ ਗਿਆ ਸੀ ਤੇ ਕੁਝ ਸਮੇਂ ਪਹਿਲਾਂ ਖਬਰਾਂ ਆਈਆਂ ਸਨ ਕਿ ਉਨ੍ਹਾਂ ਨੂੰ ਆਪਣੇ ਪਿਤਾ ਵਾਂਗ ਸ਼ਰਾਬ ਦੀ ਲਤ ਲੱਗ ਗਈ ਸੀ। ਖੁਦ ਬੌਬੀ ਨੇ ਇੱਕ ਵੈਬਸਾਈਟ ਨਾਲ ਗੱਲਬਾਤ ਕਰਦਿਆਂ ਇਸ ਨੂੰ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਨੂੰ ਸ਼ਰਾਬ ਦੀ ਲਤ ਲੱਗ ਗਈ ਸੀ।

FileFile

ਜਿਸ 'ਚੋਂ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਬਾਹਰ ਕੱਢਿਆ। ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੇ ਬੌਬੀ ਆਪਣੇ ਪਾਪਾ ਧਰਮਿੰਦਰ ਦੇ ਕਾਫੀ ਕਰੀਬ ਹੈ। ਬੌਬੀ ਆਪਣੀ ਫੈਮਿਲੀ ਨਾਲ ਅਕਸਰ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਬੌਬੀ 'ਰੇਸ' ਫਿਲਮ ਦੀ ਤੀਜੀ ਸੀਰੀਜ਼ ਨਾਲ ਬਾਲੀਵੁੱਡ 'ਚ ਕਮਬੈਕ ਕਰ ਰਹੇ ਹਨ। 

FileFile

ਬੌਬੀ ਨੇ ਇਸ ਫਿਲਮ ਲਈ ਆਪਣੇ ਲੁੱਕ ਤੇ ਫਿਟਨੈੱਸ 'ਤੇ ਕਾਫੀ ਮਿਹਨਤ ਕੀਤੀ ਹੈ। ਫਿਲਮ ਲਈ ਜਿਮ 'ਚ ਪਸੀਨਾ ਵਹਾ ਰਹੇ ਬੌਬੀ ਨੂੰ 8 ਕਿਲੋ ਭਾਰ ਅਜੇ ਵੀ ਘੱਟ ਕਰਨਾ ਹੈ। ਫਿਲਮ 'ਚ ਸਲਮਾਨ ਤੇ ਬੌਬੀ ਤੋਂ ਇਲਾਵਾ ਜੈਕਲੀਨ ਫਰਨਾਂਡੀਜ਼, ਡੇਜ਼ੀ ਸ਼ਾਹ, ਸਾਕਿਬ ਸਲੀਮ ਹੋਣਗੇ। ਜੈਕਲੀਨ 'ਰੇਸ 2' 'ਚ ਨਜ਼ਰ ਆ ਚੁੱਕੀ ਹੈ। 

FileFile

ਇਹ ਫਿਲਮ ਅਗਲੇ ਸਾਲ ਈਦ 'ਤੇ ਰਿਲੀਜ਼ ਹੋਵੇਗੀ। ਹਾਲ ਹੀ 'ਚ ਬੌਬੀ ਨੇ ਆਪਣੀ ਪਤਨੀ ਤਾਨਿਆ ਦੇ ਜਨਮਦਿਨ 'ਤੇ ਉਨ੍ਹਾਂ ਨਾਲ ਇਕ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਦੇ ਹੋਏ ਵਿਸ਼ ਕੀਤਾ ਸੀ। ਤਾਨਿਆ ਬਿਜ਼ਨੈੱਸਮੈਨ ਹੈ ਤੇ ਖੁਦ ਦਾ ਫਰਨੀਚਰ ਤੇ ਹੋਮ ਡੈਕੋਰੇਟਰ ਦਾ ਬਿਜ਼ਨੈੱਸ ਚਲਾਉਂਦੀ ਹੈ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement