ਕੰਗਨਾ ਰਣੌਤ ਈਮੇਲ ਮਾਮਲੇ 'ਚ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਪਹੁੰਚੇ ਰਿਤਿਕ ਰੋਸ਼ਨ, ਦਰਜ ਹੋਵੇਗਾ ਬਿਆਨ
Published : Feb 27, 2021, 1:58 pm IST
Updated : Feb 27, 2021, 2:00 pm IST
SHARE ARTICLE
 Actor Hrithik Roshan
Actor Hrithik Roshan

ਰਿਤਿਕ ਰੋਸ਼ਨ ਨੂੰ 27 ਫਰਵਰੀ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ

ਮੁੰਬਈ : ਕੰਗਨਾ ਰਣੌਤ ਈਮੇਲ ਮਾਮਲੇ 'ਚ  ਰਿਤਿਕ ਰੋਸ਼ਨ ਦਾ ਅੱਜ ਬਿਆਨ ਦਰਜ ਹੋਵੇਗਾ। ਇਸ ਮਾਮਲੇ ਨੂੰ ਲੈ ਕੇ ਰਿਤਿਕ ਰੋਸ਼ਨ ਮੁੰਬਈ ਪੁਲਿਸ ਕ੍ਰਾਈਮ ਬ੍ਰਾਂਚ ਦੇ ਦਫਤਰ ਪਹੁੰਚੇ। ਰਿਤਿਕ ਰੋਸ਼ਨ ਨੂੰ 27 ਫਰਵਰੀ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਅਤੇ ਕ੍ਰਾਈਮ ਇੰਟੈਲੀਜੈਂਸ ਯੂਨਿਟ ਨੂੰ ਬਿਆਨ ਦਰਜ ਕਰਨ ਲਈ ਕਿਹਾ ਗਿਆ ਸੀ।

hritik roshan

hrithik roshan

ਮੁੰਬਈ ਪੁਲਿਸ ਕ੍ਰਾਈਮ ਬ੍ਰਾਂਚ ਨੇ ਰਿਤਿਕ ਰੋਸ਼ਨ ਨੂੰ ਸੰਮਨ ਜਾਰੀ ਕੀਤਾ ਹੈ। ਅਦਾਕਾਰ ਨੂੰ 27 ਫਰਵਰੀ ਨੂੰ ਆਪਣਾ ਬਿਆਨ ਦਰਜ ਕਰਾਉਣ ਲਈ ਕ੍ਰਾਈਮ ਬ੍ਰਾਂਚ ਵਿਚ ਆਉਣ ਲਈ ਕਿਹਾ ਹੈ। ਰਿਤਿਕ ਰੋਸ਼ਨ ਨੂੰ ਕ੍ਰਾਈਮ ਬ੍ਰਾਂਚ ਦੀ ਕ੍ਰਿਮੀਨਲ ਇੰਟੈਲੀਜੈਂਸ ਯੂਨਿਟ ਵਿਚ ਆ ਕੇ ਆਪਣਾ ਬਿਆਨ ਦਰਜ ਕਰਨਾ ਪਵੇਗਾ। ਦਰਅਸਲ ਇਹ ਸਾਲ 2016 ਦਾ ਮਾਮਲਾ ਹੈ ਜਦੋਂ ਰਿਤਿਕ ਨੇ ਕੰਗਨਾ ਦੇ ਅਕਾਉਂਟ ਤੋਂ 100 ਤੋਂ ਜ਼ਿਆਦਾ ਈਮੇਲ ਮਿਲਣ ਬਾਰੇ ਸ਼ਿਕਾਇਤ ਕੀਤੀ ਸੀ। ਮਾਮਲੇ ਦੀ ਜਾਂਚ ਚੱਲ ਰਹੀ ਹੈ।

Hrithik RoshanHrithik Roshan

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਰਿਤਿਕ ਰੋਸ਼ਨ ਦਾ ਇਹ ਕੇਸ ਸਾਈਬਰ ਸੈੱਲ ਤੋਂ ਕ੍ਰਾਈਮ ਬ੍ਰਾਂਚ ਇੰਟੈਲੀਜੈਂਸ ਯੂਨਿਟ ਵਿੱਚ ਟ੍ਰਾਂਸਫਰ ਕੀਤਾ ਗਿਆ ਸੀ। ਰਿਤਿਕ ਰੋਸ਼ਨ ਨੇ ਦੋਸ਼ ਲਾਇਆ ਕਿ ਸਾਲ 2013 ਤੋਂ 2014 ਦੇ ਵਿਚਕਾਰ 100 ਈਮੇਲ ਪ੍ਰਾਪਤ ਹੋਏ ਸਨ। ਦੱਸਿਆ ਗਿਆ ਕਿ ਇਹ ਈਮੇਲ ਕੰਗਨਾ ਰਣੌਤ ਦੇ ਮੇਲ ਆਈਡੀ ਤੋਂ ਭੇਜੇ ਗਏ ਸਨ। ਰਿਤਿਕ ਰੋਸ਼ਨ ਨੇ ਇਸ ਸੰਬੰਧੀ ਸਾਈਬਰ ਸੈੱਲ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਕੇਸ ਤਬਦੀਲ ਕਰਨ ਦੀ ਜਾਣਕਾਰੀ ਮੁੰਬਈ ਪੁਲਿਸ ਨੇ ਖੁਦ ਦਿੱਤੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement