
ਕਰਣ ਪਰਾਂਜਪੇ ਦੀ ਮੌਤ ਦੀ ਖ਼ਬਰ ਨਾਲ ਟੀਵੀ ਜਗਤ 'ਚ ਸੋਗ ਦੀ ਲਹਿਰ ਛਾ ਗਈ ।
ਮੰਗਲਵਾਰ ਦੀ ਚੜ੍ਹਦੀ ਸਵੇਰ ਟੈਲੀਵਿਜ਼ਨ ਜਗਤ ਲਈ ਉਸ ਵੇਲੇ ਕਾਲੀ ਸਵੇਰ ਸਾਬਿਤ ਹੋਈ ਜਦੋਂ ਚਾਰੇ ਪਾਸੇ ਇਕ ਕਲਾਕਾਰ ਦੀ ਮੌਤ ਦੀ ਖ਼ਬਰ ਫੈਲ ਗਈ। ਜੀ ਹਾਂ, ਟੀਵੀ ਦੇ ਮਹਸ਼ੁਰ ਸ਼ੋਅ 'ਦਿਲ ਮਿਲ ਗਏ' 'ਚ ਜਿਗਨੇਸ਼ ਦਾ ਕਿਰਦਾਰ ਨਿਭਾਉਣ ਵਾਲੇ ਨੌਜਵਾਨ ਕਲਾਕਾਰ ਕਰਣ ਪਰਾਂਜਪੇ ਦੀ ਮੌਤ ਦੀ ਖ਼ਬਰ ਨਾਲ ਟੀਵੀ ਜਗਤ 'ਚ ਸੋਗ ਦੀ ਲਹਿਰ ਛਾ ਗਈ । Karan Paranjpeਦਸ ਦਈਏ ਕਿ 26 ਸਾਲ ਦੇ ਕਰਣ ਦੀ ਮੌਤ 25 ਮਾਰਚ ਨੂੰ ਹੋਈ ਸੀ ਜਿਨਾਂ ਦੀ ਮੌਤ ਦੀ ਖਬਰ ਉਨ੍ਹਾਂ ਦੇ ਸਹਿ ਕਲਾਕਾਰ ਨੇ ਦਿਤੀ। ਹਾਲਾਂਕਿ ਉਨ੍ਹਾਂ ਦੀ ਮੌਤ ਦੀ ਵਜ੍ਹਾ ਦਾ ਕੁਝ ਖੁਲਾਸਾ ਨਹੀਂ ਹੋ ਪਾਇਆ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਦਿਲ ਦਾ ਦੌਰਾ ਪੈਣ ਨਾਲ ਕਰਣ ਦੀ ਮੌਤ ਹੋਈ ਹੈ । ਕਰਣ ਆਪਣੀ ਮਾਂ ਨਾਲ ਰਹਿੰਦਾ ਸੀ। ਇਸ ਛੋਟੀ ਉਮਰ 'ਚ ਹੋਈ ਮੌਤ ਨਾਲ ਉਨ੍ਹਾਂ ਦੇ ਮਾਤਾ ਪਿਤਾ ਦੇ ਨਾਲ ਨਾਲ ਨਾਲ ਹਰ ਕੋਈ ਸਦਮੇ 'ਚ ਹੈ। ਦੱਸਣਯੋਗ ਹੈ ਕਿ ਕਰਣ ਅਪਣੇ ਪਰਵਾਰ ਇਕੱ ਲੌਤੇ ਪੁੱਤਰ ਸਨ।
Karan Paranjpeਗੱਲ ਕਰੀਏ ਕਰਨ ਦੇ ਕਰੀਅਰ ਦੀ ਤਾਂ ਉਹ ਟੀਵੀ ਸ਼ੋਅ ਦਿਲ ਮਿਲ ਗਏ ਨਾਲ ਮਸ਼ਹੂਰ ਹੋਏ ਸਨ ਅਤੇ ਇਸ ਦੇ ਨਾਲ ਨਾਲ ਉਨ੍ਹਾਂ ਨੇ ਕਈ ਟੀਵੀ ਸ਼ੋਅ 'ਚ ਬਤੌਰ ਕ੍ਰਿਏਟਿਵ ਹੈੱਡ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਕੁਝ ਸਾਲ ਪਹਿਲਾਂ ਉਹ ਟੀਵੀ ਦੇ ਇਕ ਹੋਰ ਮਸ਼ਹੂਰ ਸੀਰੀਅਲ ਸੰਜੀਵਨੀ ਵਿਚ ਵੀ ਨਜ਼ਰ ਆਏ ਸਨ। ਜ਼ਿਕਰਯੋਗ ਹੈ ਕਿ ਇਸ ਸਾਲ ਫ਼ਿਲਮ ਅਤੇ ਟੀਵੀ ਜਗਤ ਦੇ ਕਈ ਚਰਚਿਤ ਚਿਹਰੇ ਇਸ ਦੁਨੀਆਂ ਨੂੰ ਅਲਵਿਦਾ ਆਖ਼ ਚੁਕੇ ਹਨ। ਜਿਨਾਂ ਵਿਚ ਕਰਣ ਦਾ ਨਾਮ ਵੀ ਜੁੜ ਗਿਆ ਹੈ। ਪਰਮਾਤਮਾ ਇਹਨਾਂ ਸਿਤਾਰਿਆਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ।