
ਅਭੈ ਬਹੁਤ ਜਲਦ ਇਕ ਹਾਰਰ ਕਾਮੇਡੀ ਫ਼ਿਲਮ ''ਨਾਨੂੰ ਕੀ ਜਾਨੂੰ' ਨਾਲ ਸਿਲਵਰ ਸਕ੍ਰੀਨ 'ਤੇ ਨਜ਼ਰ ਆਉਣਗੇ
ਪਿਛਲੇ ਕਾਫ਼ੀ ਸਮੇਂ ਤੋਂ ਵੱਡੇ ਪਰਦੇ ਤੋਂ ਗਾਇਬ ਰਹੇ ਬਾਲੀਵੁੱਡ ਅਦਾਕਾਰ ਅਭੈ ਦਿਓਲ ਹੁਣ ਪਰਦੇ 'ਤੇ ਵਾਪਸੀ ਕਰ ਰਹੇ ਹਨ । ਅਭੈ ਬਹੁਤ ਜਲਦ ਇਕ ਹਾਰਰ ਕਾਮੇਡੀ ਫ਼ਿਲਮ ''ਨਾਨੂੰ ਕੀ ਜਾਨੂੰ' ਨਾਲ ਸਿਲਵਰ ਸਕ੍ਰੀਨ 'ਤੇ ਨਜ਼ਰ ਆਉਣਗੇ। ਜਿਸ ਦਾ ਹਾਲ ਹੀ 'ਚ ਟਰੇਲਰ ਰਲੀਜ਼ ਹੋਇਆ ਹੈ ਟਰੇਲਰ 'ਚ ਅਭੈ ਡਰਦੇ ਹੋਏ ਜ਼ਬਰਦਸਤ ਕਾਮੇਡੀ ਕਰਦੇ ਨਜ਼ਰ ਆ ਰਹੇ ਹਨ।
ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ 'ਚ ਕਾਮੇਡੀ ਦਾ ਜਬਰਦਸਤ ਤੜਕਾ ਦੇਖਣ ਨੂੰ ਮਿਲ ਸਕਦਾ ਹੈ । ਫ਼ਿਲਮ ਦੇ ਇਸ ਟਰੇਲਰ ਯੂਟਿਊਬ 'ਤੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ
ਦੱਸਣਯੋਗ ਹੈ ਕਿ ਅਭੈ ਦਿਓਲ ਦੇ ਨਾਲ ਫ਼ਿਲਮ 'ਚ ਅਹਿਮ ਕਿਰਦਾਰ 'ਚ ਅਦਾਕਾਰਾ ਪਤਰਲੇਖਾ ਨਜ਼ਰ ਆਵੇਗੀ। ਜਿਸ ਦਾ ਕਿਰਦਾਰ ਫ਼ਿਲਮ ਦੇ ਵਿਚ ਇਕ ਭੂਤ ਦਾ ਹੋ ਸਕਦਾ ਹੈ। ਇਸ ਦੇ ਨਾਲ ਹੀ ਫ਼ਿਲਮ 'ਚ ਬਿੱਗ ਬਾਸ ਦੀ ਪ੍ਰਤੀਯੋਗੀ ਰਹੀ ਹਰਿਆਣਵੀ ਡਾਂਸਰ ਸਪਨਾ ਚੌਧਰੀ ਵੀ ਨਜ਼ਰ ਆਵੇਗੀ। ਸਪਨਾ ਇਸ ਫ਼ਿਲਮ 'ਚ ਆਈਟਮ ਨੰਬਰ ਕਰਦੀ ਨਜ਼ਰ ਆਵੇਗੀ। ਇਹ ਫ਼ਿਲਮ ਆਉਣ ਵਾਲੀ 20 ਅਪ੍ਰੈਲ ਨੂੰ ਸਿਨੇਮਾ ਘਰਾਂ 'ਚ ਰਲੀਜ਼ ਹੋਵੇਗੀ
ਜ਼ਿਕਰਯੋਗ ਹੈ ਕਿ ਧਰਮਿੰਦਰ ਦੇ ਭਤੀਜੇ ਅਤੇ ਸੰਨੀ ਦਿਓਲ ਦੇ ਚਚੇਰੇ ਭਰਾ ਅਭੇ ਪਹਿਲਾਂ ਵੀ ਕਈ ਹਿੱਟ ਫ਼ਿਲਮਾਂ ਦੇ ਕੇ ਅਪਣੀ ਅਦਾਕਾਰੀ ਦਾ ਲੋਹਾ ਮਨਵਾ ਚੁਕੇ ਹਨ। ਅਭੈ ਦੀ ਪਹਿਲੀ ਫ਼ਿਲਮ ਸੋਚ ਨਾ ਥਾ ਸੀ ਜਿਸ ਵਿਚ ਉਨ੍ਹਾਂ ਦੇ ਕਿਰਦਾਰ ਨੂੰ ਕਾਫ਼ੀ ਸਰਾਹਿਆ ਗਿਆ ਸੀ ਅਤੇ ਉਸ ਤੋਂ ਬਾਅਦ ਜ਼ਿੰਦਗੀ ਮਿਲੇਗੀ ਨਾ ਦੁਬਾਰਾ ਆਦਿ ਫ਼ਿਲਮਾਂ ਰਲੀਜ਼ ਹੋਈਆਂ। ਹੁਣ ਅਭੇ 'ਨਾਨੂੰ ਕੀ ਜਾਨੂੰ' ਰਾਹੀਂ ਕਿ ਕਮਾਲ ਦਿਖੁਅੰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।