
ਮੈਂ ਸੋਚਿਆ ਕਿ ਜੇਕਰ ਟੀ. ਵੀ. 'ਤੇ ਵਾਪਸੀ ਕਰਾਂਗੀ ਤਾਂ ਕੁਝ ਅਜਿਹਾ ਕਰਾਂਗੀ
ਸਟਾਰ ਪਲਸ ਦੇ ਮਸ਼ਹੂਰ ਸ਼ੋਅ 'ਕਿਉਂਕਿ ਸਸ ਭੀ ਕਭੀ ਬਹੁ ਥੀ' 'ਚ ਗੰਗਾ ਦਾ ਕਿਰਦਾਰ ਨਿਭਾ ਕੇ ਚਰਚਾ 'ਚ ਆਈ ਅਦਾਕਾਰਾ ਸ਼ਿਲਪਾ ਸਕਲਾਨੀ ਕਾਫੀ ਸਮੇਂ ਬਾਅਦ ਇੰਟਰਟੇਨਮੈਂਟ ਦੀ ਦੁਨੀਆ 'ਚ ਵਾਪਸੀ ਕਰਨ ਜਾ ਰਹੀ ਹੈ ਜਿਥੇ ਉਸ ਦਾ ਕਿਰਦਾਰ ਪਹਿਲਾਂ ਨਾਲੋਂ ਇਕ ਦਮ ਵੱਖਰਾ ਹੋਵੇਗਾ। ਦਸ ਦਈਏ ਕਿ ਇਸ ਅਦਾਕਾਰਾ ਨੇ ਆਪਣੇ ਕਰੀਅਰ 'ਚ ਹਮੇਸ਼ਾ ਹੀ ਸਕਾਰਾਤਮਕ ਕਿਰਦਾਰ ਨਿਭਾਏ ਹਨ ਪਰ ਪਹਿਲੀ ਵਾਰ ਉਹ ਵੈੱਬ ਸੀਰੀਅਲ 'ਕਲੀਰੇਂ' 'ਚ ਨਕਾਰਾਤਮਕ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ । ਇਸ ਸ਼ੋਅ ਦੇ ਲਾਂਚਿੰਗ ਮੌਕੇ ਸ਼ਿਲਪਾ ਨੇ ਅਪਣੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਦੀਆਂ ਕੁਝ ਖਾਸ ਗਲਾਂ ਸਾਂਝੀਆਂ ਕੀਤੀਆਂ Shilpa saklaniਸ਼ਿਲਪਾ ਨੇ ਕਿਹਾ ਕਿ ਅਦਾਕਾਰੀ ਨਾਲ ਮੇਰਾ ਗਹਿਰਾ ਲਗਾਅ ਹੈ। ਮੈਂ ਹਮੇਸ਼ਾ ਹੀ ਸਕਾਰਤਮਕ ਕਿਰਦਾਰ ਨਿਭਾਏ ਹਨ ਪਰ ਇਸ ਵਾਰ ਮੈਨੂੰ ਕੁੱਝ ਵੱਖਰਾ ਕਰਨ ਨੂੰ ਮਿਲ ਰਿਹਾ ਹੈ ਜਿਸ ਦੇ ਲਈ ਮੈਂ ਬਹੁਤ ਉਤਸ਼ਾਹਿਤ ਹਾਂ।ਇਥੇ ਇਕ ਪਤਰਕਾਰ ਵਲੋਂ ਪੁੱਛੇ ਗਏ ਸਵਾਲ 'ਤੇ ਕਿਹਾ ਕਿ ਮੈਂ ਜਲਦ ਹੀ ਮਾਂ ਬਣਨਾ ਚਾਹੁੰਦੀ ਹਾਂ। ਕੁਝ ਸਾਲ ਪਹਿਲਾਂ ਮੈਂ ਤੇ ਅਪੂਰਵਾ ਆਪਣਾ ਪਰਿਵਾਰ ਸ਼ੁਰੂ ਕਰਨਾ ਚਾਹੁੰਦੇ ਸੀ ਪਰ ਅਜਿਹਾ ਕੁਝ ਹੋ ਨਾ ਸਕਿਆ, ਜਿਸ ਦੀ ਵਜ੍ਹਾ ਨਾਲ ਉਸ ਸਮੇਂ ਮੇਰੀ ਸਿਹਤ' ਤੇ ਬੁਰਾ ਅਸਰ ਪਿਆ। ਫਿਰ ਅਸੀਂ ਸੋਚਿਆ ਕਿ ਸਾਨੂੰ ਉਸ 'ਤੇ ਫੋਕਸ ਨਹੀਂ ਕਰਨਾ ਚਾਹੀਦਾ ਜੋ ਸਾਡੇ ਕੋਲ ਨਹੀਂ ਹੈ।
Shilpa saklani ਮੈਂ ਜਾਣਦੀ ਹਾਂ ਕਿ ਜਲਦ ਸਾਡੇ ਬੱਚੇ ਹੋਣਗੇ। ਫਿਲਹਾਲ ਅਸੀਂ ਦੋਵੇਂ ਇਕ-ਦੂਜੇ ਨਾਲ ਬਹੁਤ ਖੁਸ਼ ਹਾਂ।''ਹੋ ਸਕਦਾ ਹੈ ਕਿ ਭਵਿੱਖ 'ਚ ਅਸੀਂ ਇਸ ਬਾਰੇ ਸੋਚੀਏ। ਪ੍ਰੈਗਨੈਂਸੀ ਲਈ ਮੈਂ ਮੈਡੀਕਲੀ ਪੱਖੋਂ ਅਨਫਿੱਟ ਸੀ। ਇਸ ਲਈ ਮੈਨੂੰ ਕੁਝ ਸਮੇਂ ਤੱਕ ਇੰਤਜ਼ਾਰ ਕਰਨ ਲਈ ਕਿਹਾ ਗਿਆ ਸੀ। ਹੋ ਸਕਦਾ ਹੈ ਕਿ ਇਸ ਸਾਲ ਅਸੀਂ ਇਸ ਬਾਰੇ ਸੋਚੀਏ ਪਰ ਮੈਂ ਇਕ ਛੋਟਾ ਬੇਬੀ ਗੋਦ ਲੈ ਲਵਾਂਗੀ। ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਸ਼ਿਲਪਾ ਨੇ ਕਿਹਾ ਕਿ ਈਮਾਨਦਾਰੀ ਨਾਲ ਦੱਸਾਂ ਤਾਂ ਇਨੇ ਸਮੇਂ ਤੋਂ ਇਕ ਹੀ ਕੰਮ ਕਰਦੇ ਹੋਏ ਮੈਂ ਬੋਰ ਹੋ ਗਈ ਸੀ। ਮੈਂ ਸੋਚਿਆ ਕਿ ਜੇਕਰ ਟੀ. ਵੀ. 'ਤੇ ਵਾਪਸੀ ਕਰਾਂਗੀ ਤਾਂ ਕੁਝ ਅਜਿਹਾ ਕਰਾਂਗੀ, ਜੋ ਮੈਂ ਪਹਿਲਾਂ ਕਦੇ ਨਾ ਕੀਤਾ ਹੋਵੇ। ਮੈਂ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਹੀ ਇਕ ਸਾਧਾਰਨ ਨਾਦਾਨ ਲੜਕੀ ਦਾ ਕਿਰਦਾਰ ਨਿਭਾਇਆ ਸੀ, ਜੋ ਲੰਬੇ ਸਮੇਂ ਤੱਕ ਨਹੀਂ ਬਦਲਿਆ। ਇਨ੍ਹਾਂ 14 ਸਾਲਾਂ 'ਚ ਮੈਂ ਬਹੁਤ ਕੁਝ ਦੇਖਿਆ ਹੈ। ਜਦੋਂ ਕੋਈ ਨਾ ਕੋਈ ਅੰਟੀ ਆ ਕੇ ਮੈਨੂੰ ਆਖਦੀ ਸੀ, ''ਬੇਟਾ ਤੂੰ ਜੀਨਸ ਨਾ ਪਾਇਆ ਕਰ। ਇਸ ਤਰ੍ਹਾਂ ਦੇ ਕੱਪੜੇ ਨਾ ਪਾਇਆ ਕਰੋ।'' ਅਸਲ 'ਚ ਉਹ ਇਹੀ ਸੋਚਦੀ ਸੀ ਕਿ ਉਹ ਮੈਨੂੰ ਜਿਥੇ ਵੀ ਦੇਖੇ ਹਮੇਸ਼ਾ ਹੀ ਸਾੜ੍ਹੀ 'ਚ ਦੇਖੇ। ਮੈਨੂੰ ਅੱਜ ਵੀ ਵਿਆਹ ਦੇ ਪ੍ਰਸਤਾਵ ਆਉਂਦੇ ਹਨ। ਸ਼ਿਲਪਾ ਅੱਗੇ ਕਹਿੰਦੀ ਹੈ ਕਿ ਮੈਨੂੰ ਇਸ ਸ਼ੋਅ 'ਚ ਕਮ ਕਰਕੇ ਬਹੁਤ ਖੁਸ਼ ਅਤੇ ਉਮੀਦ ਕਰਦੀ ਹਾਂ ਕਿ ਮੈਨੂੰ ਮੇਰੇ ਫੈਨਜ਼ ਵੀ ਇਸ ਕਿਰਦਾਰ 'ਚ ਪਸੰਦ ਕਰਨਗੇ।