
ਆਨਸਕ੍ਰੀਨ ਜੀਵਨ ਦੋਹਾਂ ਨੂੰ ਬਹੁਤ ਹੀ ਦਿਲਚਸਪ ਢੰਗ ਨਾਲ ਬਤੀਤ ਕੀਤਾ ਹੈ
ਬਾਲੀਵੁਡ ਦੇ ਦਿਗਜ ਅਦਾਕਾਰ ਫਿਰੋਜ਼ ਖਾਨ ਦੀ ਅੱਜ ਡੈਥ ਐਨਵਰਸਰੀ ਹੈ। ਉਨ੍ਹਾਂ ਨੂੰ ਦੁਨੀਆ ਤੋਂ ਗਏ ਭਾਵੇਂ ਹੀ 9 ਸਾਲ ਹੋ ਗਏ ਹਨ ਪਰ ਉਨ੍ਹਾਂ ਦਾ ਜ਼ਿੰਦਾਦਿਲ ਅੰਦਾਜ਼ ਅੱਜ ਵੀ ਲੋਕਾਂ ਦੇ ਦਿਲਾਂ 'ਚ ਜ਼ਿੰਦਾ ਹੈ। ਫ਼ਿਰੋਜ਼ ਖਾਨ ਨੂੰ ਅਕਸਰ ਹੀ ਉਨ੍ਹਾਂ ਦੇ ਸ਼ਾਨਦਾਰ ਅੰਦਾਜ਼ ਅਤੇ ਵੱਖਰੇ ਲਾਈਫ ਸਟਾਇਲ ਲਈ ਜਾਣਿਆ ਜਾਂਦਾ ਸੀ । ਫਿਰੋਜ ਖਾਨ ਨੇ ਆਫ ਸਕ੍ਰੀਨ ਅਤੇ ਆਨਸਕ੍ਰੀਨ ਜੀਵਨ ਦੋਹਾਂ ਨੂੰ ਬਹੁਤ ਹੀ ਦਿਲਚਸਪ ਢੰਗ ਨਾਲ ਬਤੀਤ ਕੀਤਾ ਹੈ। ਅੱਜ ਉਨ੍ਹਾਂ ਦੀ ਬਰਸੀ ਮੌਕੇ ਜ਼ਿੰਦਗੀ ਨਾਲ ਜੁੜੇ ਕਈ ਕਿੱਸੇ ਸ਼ੇਅਰ ਕਰਨ ਜਾ ਰਹੇ ਹਾਂ।Feroz khanਦਸ ਦਈਏ ਕਿ ਫਿਰੋਜ਼ ਖਾਨ ਦਾ ਜਨਮ 25 ਸਤੰਬਰ, 1939 ਨੂੰ ਇਕ ਪਠਾਨ ਪਰਿਵਾਰ 'ਚ ਹੋਇਆ ਸੀ।ਜੋ ਕਿ ਬੰਗਲੁਰੂ 'ਚ ਅਫਗਾਨੀਸਤਾਨ ਤੋਂ ਪਲਾਇਨ ਹੋ ਕੇ ਆਏ ਸਨ। ਉਨ੍ਹਾਂ ਦਾ ਖਾਨਦਾਨ ਗਜਨੀ ਦਾ ਰਹਿਣ ਵਾਲਾ ਹੈ। ਫਿਰੋਜ਼ ਦੀ ਮਾਂ ਈਰਾਨੀ ਸੀ। ਫਿਰੋਜ਼ ਦੀ ਸ਼ੁਰੂਆਤੀ ਪੜ੍ਹਾਈ ਬਿਸ਼ਪ ਕਾਟਨ ਸਕੂਲ 'ਚ ਹੋਈ ਸੀ। ਪੂਰੀ ਪੜ੍ਹਾਈ ਕਰਨ ਤੋਂ ਬਾਅਦ ਹੀਰੋ ਬਣਨ ਦੇ ਮਕਸਦ ਨਾਲ ਮੁੰਬਈ ਗਏ ਸਨ।
Feroz khanਫਿਰੋਜ਼ ਨੂੰ ਪਹਿਲਾ ਮੌਕਾ ਸੈਕਿੰਡ ਲੀਡ ਦੇ ਤੌਰ 'ਤੇ 1960 'ਚ ਫਿਲਮ 'ਦੀਦੀ' 'ਚ ਮਿਲਿਆ। 1965 'ਚ ਫਿਰੋਜ਼ ਖਾਨ ਨੇ ਸੁੰਦਰੀ ਖਾਨ ਨਾਲ ਵਿਆਹ ਕੀਤਾ ਸੀ। ਦੋਵਾਂ ਦੀ ਪਹਿਲੀ ਮੁਲਾਕਾਤ ਇਕ ਪਾਰਟੀ 'ਚ ਹੋਈ ਸੀ। 5 ਸਾਲ ਡੇਟ ਕਰਨ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ। ਉਨ੍ਹਾਂ ਦੀ ਇਕ ਬੇਟੀ ਲੈਲਾ ਖਾਨ ਅਤੇ ਬੇਟਾ ਫਰਦੀਨ ਖਾਨ ਹੈ। ਜੋ ਕਿ ਕਾਫੀ ਸਾਲ ਪਿਤਾ ਵਾਂਗ ਹੀ ਬਾਲੀਵੁਡ ਨੂੰ ਦੇ ਚੁਕਿਆ ਹੈ।
Feroz khanਗੱਲ ਕਰੀਏ ਫ਼ਿਰੋਜ਼ ਦੀ ਫ਼ਿਲਮਾਂ ਦੀ ਤਾਂ 1980 'ਚ ਫਿਰੋਜ਼ ਦੀ ਸਭ ਤੋਂ ਸੁਪਰਹਿੱਟ ਫਿਲਮ 'ਕੁਰਬਾਨੀ' ਰਹੀ। ਇਸ ਫਿਲਮ 'ਚ ਜੀਨਤ ਅਮਾਨ ਤੋਂ ਇਲਾਵਾ ਦਿਗਜ ਅਦਾਕਾਰ ਵਿਨੋਦ ਖੰਨਾ ਅਹਿਮ ਭੂਮਿਕਾ 'ਚ ਸਨ। ਇਸ ਫਿਲਮ ਦਾ ਹੀ ਗੀਤ 'ਆਪ ਜੈਸਾ ਕੋਈ ਮੇਰੀ ਜ਼ਿੰਦਗੀ ਮੇਂ ਆਏ ਤੋਂ ਬਾਤ ਬਣ ਜਾਏ' ਨੇ ਧੁੰਮਾਂ ਪਾ ਦਿੱਤੀਆਂ ਸਨ।
Feroz khanਦਸ ਦਈਏ ਕਿ ਇਕ ਵਾਰ ਉਹ ਆਪਣੇ ਭਰਾ ਅਕਬਰ ਦੀ ਫਿਲਮ 'ਤਾਜ ਮਹਿਲ' ਦੀ ਪ੍ਰਮੋਸ਼ਨ ਲਈ ਪਾਕਿਸਤਾਨ ਗਿਆ ਸੀ। ਉੱਥੇ ਇਕ ਮਹਿਫਲ 'ਚ ਦਾਰੂਬਾਜ਼ੀ ਦੌਰਾਨ ਉਨ੍ਹਾਂ ਦਾ ਪਾਕਿਸਤਾਨੀ ਗਾਇਕ ਅਤੇ ਐਂਕਰ ਫਖ਼ਰ ਏ ਆਲਮ ਨਾਲ ਵਿਵਾਦ ਹੋ ਗਿਆ। ਇਹ ਵਿਵਾਦ ਉਸ ਵੇਲੇ ਹੋਇਆ ਜਦੋਂ ਫਿਰੋਜ਼ ਨੇ ਹਿੰਦੋਤਸਾਨ ਦੀ ਤਾਰੀਫ ਕਰਦੇ ਹੋਏ ਕਹਿ ਦਿੱਤਾ ਕਿ ਸਾਡੇ ਕੋਲ ਇੱਥੇ ਹਰ ਕੌਮ ਤਰੱਕੀ ਕਰ ਰਹੀ ਹੈ ਅਤੇ ਇਸਲਾਮ ਦੇ ਨਾਂ 'ਤੇ ਬਣਿਆ ਪਾਕਿਸਤਾਨ ਪਿੱਛੇ ਰਹਿ ਰਿਹਾ ਹੈ। ਇਸ ਤੋਂ ਬਾਅਦ ਪਾਕਿਸਤਾਨੀ ਹਾਈ ਕਮੀਸ਼ਨਰ ਨੂੰ ਆਦੇਸ਼ ਦਿਤਾ ਗਿਆ ਕਿ ਇਸ ਸ਼ਖਸ ਨੂੰ ਪਾਕਿਸਤਾਨ ਦਾ ਵੀਜ਼ਾ ਨਾ ਦਿਤਾ ਜਾਵੇ।
Feroz khanਫਿਰੋਜ਼ ਖਾਨ ਅਤੇ ਮੁਮਤਾਜ਼ ਨੇ ਇਕੱਠੇ ਕਈ ਫਿਲਮਾਂ 'ਚ ਕੰਮ ਕੀਤਾ ਸੀ। ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਸੀ। ਫਿਰੋਜ਼ ਦੇ ਬੇਟੇ ਫਰਦੀਨ ਦਾ ਵਿਆਹ ਮੁਮਤਾਜ਼ ਦੀ ਬੇਟੀ ਨਤਾਸ਼ਾ ਮਾਧਵਾਨੀ ਨਾਲ ਵਿਆਹ ਹੋਇਆ ਸੀ। ਜ਼ਿੰਦਗੀ ਦੇ ਆਖਰੀ ਸਮੇਂ 'ਚ ਫਿਰੋਜ਼ ਨੇ ਮੁੰਬਈ ਤੋਂ ਦੂਰੀ ਬਣਾ ਲਈ ਅਤੇ ਬੰਗਲੁਰੂ 'ਚ ਬਣੇ ਆਪਣੇ ਫਾਰਮ ਹਾਊਸ 'ਚ ਰਹਿਣ ਲੱਗ ਪਏ ਸਨ ਜਿਥੇ ਉਨ੍ਹਾਂ ਨੂੰ ਕੈਂਸਰ ਨਾਲ ਮੌਤ ਹੋ ਗਈ ।
Feroz khan