'ਸ਼ਾਟਗਨ ਸ਼ਾਦੀ' 'ਚ ਸਿਧਾਰਥ ਨਾਲ ਨਜ਼ਰ ਆਵੇਗੀ ਫ਼ਾਤੀਮਾ ਸਨਾ ਸ਼ੇਖ
Published : May 27, 2018, 5:45 pm IST
Updated : May 27, 2018, 5:45 pm IST
SHARE ARTICLE
Fatima Sana Shaikh and Sidharth Malhotra
Fatima Sana Shaikh and Sidharth Malhotra

ਸਿਧਾਰਥ ਮਲਹੋਤਰਾ ਅਤੇ ਦੰਗਲ ਫ਼ਿਲਮ ਤੋਂ ਮਸ਼ਹੂਰ ਹੋਈ ਫ਼ਾਤੀਮਾ ਸਨਾ ਸ਼ੇਖ ਪਹਿਲੀ ਵਾਰ ਇਕੱਠੇ ਸਿਲਵਰ ਸਕ੍ਰੀਨ 'ਤੇ ਦਿਖਣ ਜਾ ਰਹੇ ਹਨ। ਖ਼ਬਰ ਹੈ ਕਿ ਫ਼ਿਲਮ ਸ਼ਾਟਗਨ ਸ਼ਾਦੀ ਦੇ...

ਮੁੰਬਈ : ਸਿਧਾਰਥ ਮਲਹੋਤਰਾ ਅਤੇ ਦੰਗਲ ਫ਼ਿਲਮ ਤੋਂ ਮਸ਼ਹੂਰ ਹੋਈ ਫ਼ਾਤੀਮਾ ਸਨਾ ਸ਼ੇਖ ਪਹਿਲੀ ਵਾਰ ਇਕੱਠੇ ਸਿਲਵਰ ਸਕ੍ਰੀਨ 'ਤੇ ਦਿਖਣ ਜਾ ਰਹੇ ਹਨ। ਖ਼ਬਰ ਹੈ ਕਿ ਫ਼ਿਲਮ ਸ਼ਾਟਗਨ ਸ਼ਾਦੀ ਦੇ ਮੇਕਰਜ਼ ਨੇ ਸਿਧਾਰਥ ਮਲਹੋਤਰਾ ਦੇ ਆਪੋਜਿਟ ਮੁਖ ਭੁਮਿਕਾ ਲਈ ਫ਼ਾਤੀਮਾ ਸਨਾ ਸ਼ੇਖ ਨਾਲ ਸੰਪਰਕ ਕੀਤਾ ਹੈ। ਪਹਿਲਾਂ ਅਜਿਹਾ ਕਿਹਾ ਜਾ ਰਿਹਾ ਸੀ ਕਿ ਇਸ ਫ਼ਿਲਮ 'ਚ ਸਿਧਾਰਥ ਦੇ ਆਪੋਜਿਟ ਕਾਸਟ ਕਰਨ ਲਈ ਪਹਿਲਾਂ ਸ਼ਰੱਧਾ ਕਪੂਰ ਅਤੇ ਫਿਰ ਕ੍ਰਿਤੀ ਸੈਨਨ ਨੂੰ ਸਾਈਨ ਕੀਤਾ ਗਿਆ ਸੀ ਪਰ ਕੁਝ ਕਾਰਨਾਂ ਤੋਂ ਇਹ ਦੋਹੇਂ ਹੀ ਅਦਾਕਾਰਾਂ ਇਸ ਫ਼ਿਲਮ ਨੂੰ ਸਾਈਨ ਨਹੀਂ ਕਰ ਸਕੀਆਂ।

Sidharth MalhotraSidharth Malhotra

ਹਾਲਾਂਕਿ ਬਾਅਦ 'ਚ ਇਸ ਫ਼ਿਲਮ 'ਚ ਪਰਿਨੀਤੀ ਚੋਪੜਾ ਨੂੰ ਸਾਈਨ ਕੀਤਾ ਗਿਆ ਸੀ। ਪਰਿਨੀਤੀ ਨੂੰ ਇਸ ਫ਼ਿਲਮ ਦੀ ਸਕ੍ਰਿਪਟ ਵੀ ਚੰਗੀ ਲਗੀ ਸੀ ਪਰ ਉਨ੍ਹਾਂ ਕੋਲ ਇਸ ਫ਼ਿਲਮ ਲਈ ਸਮਰਥ ਤਰੀਕਾਂ ਨਹੀਂ ਸਨ। ਦਸ ਦਈਏ ਕਿ ਇਸ ਤੋਂ ਪਹਿਲਾਂ ਪਰਿਨੀਤੀ, ਸਿਧਾਰਥ ਨਾਲ ਫ਼ਿਲਮ 'ਹਸੀ ਤੋ ਫਸੀ' ਵਿਚ ਕੰਮ ਕਰ ਚੁਕੀ ਹਨ। ਇੰਨੀ ਅਦਾਕਾਰਾਵਾਂ ਕੋਲ ਜਾਣ ਤੋਂ ਬਾਅਦ ਫ਼ਿਲਮ ਦੀ ਪ੍ਰੋਡਿਊਸਰ ਏਕਤਾ ਕਪੂਰ ਨੇ ਫ਼ਾਤੀਮਾ ਨਾਲ ਸੰਪਰਕ ਕਰਨ ਦਾ ਫ਼ੈਸਲਾ ਕੀਤਾ ਜੋ ਲੰਮੇ ਸਮੇਂ ਤੋਂ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦੀ ਸੀ।  

Fatima Sana ShaikhFatima Sana Shaikh

ਖ਼ਬਰਾਂ ਮੁਤਾਬਕ ਮੇਕਰਜ਼ ਨੇ ਪਹਿਲਾਂ ਹੀ ਫ਼ਿਲਮ 'ਚ ਫ਼ਾਤੀਮਾ ਦੇ ਰੋਲ ਬਾਰੇ ਚਰਚਾ ਕੀਤੀ ਹੈ ਅਤੇ ਇਹ ਉਨ੍ਹਾਂ ਨੂੰ ਕਾਫ਼ੀ ਪਸੰਦ ਆਇਆ ਹੈ।  ਇਸ ਰੋਲ ਲਈ ਫ਼ਾਤੀਮਾ ਭੋਜਪੁਰੀ ਭਾਸ਼ਾ ਸਿਖ ਰਹੀ ਹੈ ਕਿਉਂਕਿ ਫ਼ਿਲਮ ਬਿਹਾਰ ਦੀ ਪਿਛੋਕੜ 'ਤੇ ਆਧਾਰਿਤ ਹੈ। ਹੁਣ ਦੇਖਦੇ ਹਾਂ ਕਿ ਇਸ ਬਾਰੇ ਸਰਕਾਰੀ ਪੁਸ਼ਟੀ ਕਦੋਂ ਤਕ ਆਉਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement