
ਕਿਹਾ, ਇਨ੍ਹਾਂ ਚੀਜ਼ਾਂ ਨੂੰ ਲੈ ਕੇ ਬੇਲੋੜੀ ਗੱਲ ਕੀਤੀ ਗਈ
ਅਬੂ ਧਾਬੀ: ਬਾਲੀਵੁੱਡ ਅਭਿਨੇਤਾ ਵਿੱਕੀ ਕੌਸ਼ਲ ਨੇ ਸਲਮਾਨ ਖਾਨ ਦੇ ਸੁਰੱਖਿਆ ਕਰਮਚਾਰੀਆਂ ਵਲੋਂ ਉਨ੍ਹਾਂ ਨੂੰ ਰੋਕੇ ਜਾਣ ਵਾਲੀ ਇਕ ਕਲਿੱਪ ਵਾਇਰਲ ਹੋਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਕਈ ਵਾਰ "ਚੀਜ਼ਾਂ ਉਹ ਨਹੀਂ ਹੁੰਦੀਆਂ ਜੋ ਵੀਡੀਉ ਵਿਚ ਦਿਖਾਈ ਦਿੰਦੀਆਂ ਹਨ।"
ਇਹ ਵੀ ਪੜ੍ਹੋ: ਕੈਮਰੂਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਨੂੰ ਟਰੱਕ ਨੇ ਮਾਰੀ ਟੱਕਰ, 19 ਯਾਤਰੀਆਂ ਦੀ ਮੌਤ
ਸ਼ੁਕਰਵਾਰ ਨੂੰ 'ਆਈਫ਼ਾ (ਇੰਟਰਨੈਸ਼ਨਲ ਇੰਡੀਅਨ ਫ਼ਿਲਮ ਅਕੈਡਮੀ ਐਵਾਰਡਜ਼) ਐਵਾਰਡਜ਼ 2023' ਨਾਲ ਸਬੰਧਤ ਇਕ ਈਵੈਂਟ ਦਾ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ 'ਚ ਸਲਮਾਨ ਖ਼ਾਨ ਦੇ ਸੁਰੱਖਿਆ ਕਰਮਚਾਰੀ ਵਿੱਕੀ ਕੌਸ਼ਲ ਨੂੰ ਉਸ ਸਮੇਂ ਧੱਕਾ ਦਿੰਦੇ ਦੇਖੇ ਗਏ ਜਦੋਂ ਉਹ ਸਲਮਾਨ ਨੂੰ ਮਿਲਣ ਲਈ ਜਾ ਰੁਕੇ ਸਨ।
Megastar #SalmanKhan hugs Vicky kaushal at the #IIFA2023. #Tiger3pic.twitter.com/6eTgyxTTlA
ਵਿੱਕੀ ਕੌਸ਼ਲ ਨੇ ਆਈਫਾ ਰੌਕਸ ਫੰਕਸ਼ਨ 'ਚ ਕਿਹਾ, ''ਕਈ ਵਾਰ ਗੱਲਾਂ ਬਹੁਤ ਵਧ ਜਾਂਦੀਆਂ ਹਨ। ਇਨ੍ਹਾਂ ਚੀਜ਼ਾਂ ਨੂੰ ਲੈ ਕੇ ਬੇਲੋੜੀ ਗੱਲ ਕੀਤੀ ਗਈ ਹੈ ਅਤੇ ਚੀਜ਼ਾਂ ਉਹ ਨਹੀਂ ਹਨ ਜਿਵੇਂ ਇਕ ਵੀਡੀਉ ਵਿਚ ਦਿਖਾਈ ਦਿੰਦੀਆਂ ਹਨ।”
ਇਹ ਵੀ ਪੜ੍ਹੋ: 12ਵੀਂ ਸ਼੍ਰੇਣੀ ਦੀ ਮੈਰਿਟ ਸੂਚੀ 'ਚ ਮੁਕਤਸਰ ਸਾਹਿਬ ਦੀਆਂ ਵਿਦਿਆਰਥਣਾਂ ਦੇ ਚਰਚੇ
ਬਾਅਦ ਵਿਚ ਸਲਮਾਨ ਖ਼ਾਨ ਆਈਫਾ ਗ੍ਰੀਨ ਕਾਰਪੇਟ 'ਤੇ ਵਿੱਕੀ ਕੌਸ਼ਲ ਕੋਲ ਆਏ ਅਤੇ ਉਨ੍ਹਾਂ ਨੂੰ ਜੱਫ਼ੀ ਪਾ ਕੇ ਸਾਰੀਆਂ ਅਫ਼ਵਾਹਾਂ ਨੂੰ ਖ਼ਤਮ ਕਰ ਦਿਤਾ। ਦੱਸ ਦੇਈਏ ਕਿ ਵਿੱਕੀ ਕੌਸ਼ਲ ਸ਼ਨਿਚਰਵਾਰ ਨੂੰ ਅਭਿਨੇਤਾ ਅਭਿਸ਼ੇਕ ਬੱਚਨ ਦੇ ਨਾਲ ਆਈਫ਼ਾ ਅਵਾਰਡ ਸਮਾਰੋਹ ਦੀ ਮੇਜ਼ਬਾਨੀ ਕਰਨਗੇ।