ਦਕਸ਼ਿਤ ਨਾਮ ਰੱਖਿਆ ਬੱਚੇ ਦਾ ਨਾਮ, ਤੋਹਫ਼ੇ ਵਜੋਂ ਪੌਦਾ ਕੀਤਾ ਭੇਂਟ
ਮੁੰਬਈ : ਵਿਸ਼ਵ ਦੀ ਨੰਬਰ 1 ਪਹਿਲਵਾਨ ਸਰਿਤਾ ਮੋਰ ਦੇ ਪੁੱਤਰ ਦਾ ਨਾਮ ਕਰਨ ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ਼ ਵੱਲੋਂ ਕੀਤਾ ਗਿਆ। ਨਾਮਕਰਨ ਸਮਾਰੋਹ ’ਚ ਪਹੁੰਚੇ ਜੈਕੀ ਸ਼ਰਾਫ਼ ਨੇ ਸਰਿਤਾ ਦੇ ਬੇਟੇ ਦਾ ਨਾਮ ‘ਦਕਸ਼ਿਤ ਮਾਨ’ ਰੱਖਿਆ ਜੋ ਭਗਵਾਨ ਸ਼ਿਵ ਦੇ ਨਾਮ 'ਤੇ ਹੈ । ਜੈਕੀ ਨੇ ਬੱਚੇ ਨੂੰ ਗਿਫਟ ਦੇ ਰੂਪ ਵਿੱਚ ਇਕ ਪੌਦਾ ਦਿੱਤਾ ।
ਦਿੱਲੀ ’ਚ ਹੋਏ ਨਾਮਕਰਨ ਸਮਾਰੋਹ ਵਿੱਚ ਜੈਕੀ ਸ਼ਰਾਫ ਨੇ ਬੱਚੇ ਨੂੰ ਗੋਦ ਵਿੱਚ ਲੈ ਕੇ ਕਿਹਾ ਕਿ ਭੀੜੂ ਉੱਪਰ ਵਾਲਾ ਤੈਨੂੰ ਮੇਰੇ ਨਾਲੋਂ ਵੀ ਜ਼ਿਆਦਾ ਇੱਜਤ, ਨਾਮ ਅਤੇ ਸ਼ੋਹਰਤ ਦੇਵੇ । ਨਾਮਕਰਨ ਤੋਂ ਪਹਿਲਾਂ ਜੈੱਕੀ ਸ਼ਰਾਫ ਨੇ ਫੋਨ 'ਤੇ ਬੱਚੇ ਦੀ ਰਾਸ਼ੀ ਪੁੱਛੀ । ਪਤੀ ਜੋ ਸਰਿਤਾ ਦੇ ਕੋਚ ਵੀ ਹਨ, ਰਾਹੁਲ ਮਾਨ ਨੇ ਉਨ੍ਹਾਂ ਨੂੰ ਦੱਸਿਆ ਕਿ ਬੱਚੇ ਦੀ ਰਾਸ਼ੀ ‘ਮੀਨ’ ਹੈ, ਜਿਸ ਤੋਂ ਬਾਅਦ ਜੈਕੀ ਨੇ ਫੋਨ ’ਤੇ ਹੀ ‘ਦਕਸ਼ਿਤ’ ਨਾਮ ਸਬੰਧੀ ਸੁਝਾਅ ਦਿੱਤਾ।
ਸਮਾਰੋਹ ’ਚ ਲਗਭਗ 1 ਘੰਟੇ ਤੱਕ ਮੌਜੂਦ ਰਹੇ ਜੈਕੀ ਸ਼ਰਾਫ ਨੇ ਸਰਿਤਾ ਅਤੇ ਪਰਿਵਾਰ ਨੂੰ ਆਪਣੇ ਮੁੰਬਈ ਸਥਿਤ ਘਰ ਆਉਣ ਦਾ ਸੱਦਾ ਦਿੱਤਾ । ਸਰਿਤਾ ਦੇ ਪਤੀ ਰਾਹੁਲ ਮਾਨ ਨੇ ਦੱਸਿਆ ਕਿ 2010 ’ਚ ਦਿੱਲੀ ’ਚ ਹੋਏ ਇਕ ਪ੍ਰੋਗਰਾਮ ’ਚ ਜੈਕੀ ਦਾਦਾ ਦੇ ਨਾਲ ਮੁਲਾਕਾਤ ਹੋਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਪਰਿਵਾਰ ਦੇ ਨਾਲ ਉਨ੍ਹਾਂ ਦੀ ਪਰਿਵਾਰਕ ਜਾਣ-ਪਹਿਚਾਣ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਪਹਿਲਵਾਨ ਸਰਿਤਾ ਨੇ 7 ਅਕਤੂਬਰ ਨੂੰ ਪੁੱਤਰ ਨੂੰ ਜਨਮ ਦਿੱਤਾ ਸੀ।
